News

ਅੱਜ ਪੇਸ਼ ਹੋਵੇਗਾ ਬਜਟ, ਆਮ ਜਨਤਾ ਦੀਆਂ ਜੁੜੀਆਂ ਨੇ ਉਮੀਦਾਂ

ਅੱਜ ਪਹਿਲੀ ਫਰਵਰੀ ਯਾਨੀ ਬਜਟ ਦਾ ਦਿਨ…..ਇਹ ਬਜਟ ਮੋਦੀ ਸਰਕਾਰ ਦਾ 9ਵਾਂ ‘ਤੇ ਦੂਜੇ ਕਾਰਜਕਾਲ ਦਾ ਤੀਜਾ ਬਜਟ ਹੈ। ਸਵੇਰੇ 11 ਵਜੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਆਮ ਬਜਟ ਪੇਸ਼ ਕਰੇਗੀ। ਆਮ ਜਨਤਾ ਇਹ ਆਸ ਲਾਕੇ ਬੈਠੀ ਹੈ ਕਿ ਨਿਰਮਲਾ ਸੀਤਾਰਮਨ ਆਪਣੇ ਪਿਟਾਰੇ ਤੋਂ ਕੀ-ਕੀ ਦੇਵੇਗੀ।

Farm Reforms Not Done In A Jiffy: Finance Minister Nirmala Sitharaman |  Inventiva

ਮੰਨਿਆ ਜਾ ਰਿਹਾ ਕਿ ਕੋਰੋਨਾ ਵਾਇਰਸ ਦੇ ਕਾਰਨ ਦੇਸ਼ ਦੀ ਡਾਂਵਾਡੋਲ ਹੋਈ ਅਰਥ-ਵਿਵਸਥਾ ਨੂੰ ਲੀਹ ‘ਤੇ ਲਿਆਉਣ ਦੇ ਲਈ ਇਸ ਬਜਟ ਚ ਕਈ ਮਹੱਤਵਪੂਰਨ ਐਲਾਨ ਹੋ ਸਕਦੇ ਹਨ। ਇਸ ਬਜਟ ‘ਚ 80C ਦੀ ਲਿਮਿਟ ਵਧਾ ਕੇ ਦੋ ਢਾਈ ਲੱਖ ਰੁਪਏ ਕੀਤੀ ਜਾ ਸਕਦੀ ਹੈ।

ਬਜਟ ‘ਚ ਕੋਰੋਨਾ ਸਰਚਾਰਜ ਦਾ ਵੀ ਸਰਕਾਰ ਐਲਾਨ ਕਰ ਸਕਦੀ ਹੈ। ਨਿਰਮਲਾ ਸੀਤਾਰਮਨ ਨੇ ਇਸ ਬਜਟ ਤੋਂ ਦੇਸ਼ ਦੇ ਸਾਰੇ ਲੋਕਾਂ ਨੂੰ ਕਾਫੀ ਉਮੀਦਾਂ ਹਨ। ਆਮ ਲੋਕ ਇਹ ਆਸ ਲਾਈ ਬੈਠੇ ਹਨ ਕਿ ਨਿਰਮਲਾ ਸੀਤਾਰਮਨ ਆਪਣੇ ਪਿਟਾਰੇ ਚੋਂ ਕੀ-ਕੀ ਦੇਵੇਗੀ।

ਮੰਨਿਆ ਜਾ ਰਿਹਾ ਕਿ ਕੋਰੋਨਾ ਵਾਇਰਸ ਕਾਰਨ ਦੇਸ਼ ਦੀ ਡਾਵਾਂਡੋਲ ਹੋਈ ਅਰਥ-ਵਿਵਸਥਾ ਨੂੰ ਲੀਹ ‘ਤੇ ਲਿਆਉਣ ਲਈ ਇਸ ਬਜਟ ‘ਚ ਕਈ ਮਹੱਤਵਪੂਰਨ ਐਲਾਨ ਹੋ ਸਕਦੇ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੋਮਵਾਰ ਨੂੰ ਆਪਣੇ ਵਾਅਦੇ ਦਾ ਹਟਕੇ ਬਜਟ ਪੇਸ਼ ਕਰਨ ਵਾਲੇ ਹਨ।

ਇਸ ਬਜਟ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਇਸ ‘ਚ ਮਹਾਮਾਰੀ ਤੋਂ ਪੀੜਤ ਆਮ ਆਦਮੀ ਨੂੰ ਰਾਹਤ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਸਿਹਤ ਸੇਵਾ ਬੁਨਿਆਦੀ ਢਾਂਚੇ ‘ਤੇ ਰੱਖਿਆ ਤੇ ਜ਼ਿਆਦਾ ਖਰਚ ਦੇ ਮਾਧਿਅਮ ਨਾਲ ਆਰਥਿਕ ਸੁਧਾਰ ਨੂੰ ਅੱਗੇ ਵਧਾਉਣ ‘ਤੇ ਜ਼ਿਆਦਾ ਧਿਆਨ ਦਿੱਤੇ ਜਾਣ ਦੀ ਵੀ ਉਮੀਦ ਕੀਤੀ ਜਾ ਰਹੀ ਹੈ।

Click to comment

Leave a Reply

Your email address will not be published. Required fields are marked *

Most Popular

To Top