ਅੱਜ ਪੂਰੀ ਦੁਨੀਆ ’ਚ ਮਨਾਇਆ ਜਾ ਰਿਹਾ ਹੈ ਅੰਤਰਰਾਸ਼ਟਰੀ ਮਹਿਲਾ ਦਿਵਸ

ਅੱਜ ਪੂਰੀ ਦੁਨੀਆ ਵਿੱਚ ਔਰਤਾਂ ਦੇ ਸਨਮਾਨ ਲਈ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਗੂਗਲ ਨੇ ਵੀ ਇਕ ਖਾਸ ਡੂਡਲ ਬਣਾ ਕੇ ਔਰਤਾਂ ਨੂੰ ਸਮਾਜ ਵਿੱਚ ਉਹਨਾਂ ਦੇ ਯੋਗਦਾਨ ਲਈ ਸਮਰਪਿਤ ਕੀਤਾ ਹੈ। ਅੰਤਰਰਾਸ਼ਟਰੀ ਔਰਤ ਦਿਵਸ ਮੌਕੇ ਬਣਾਏ ਗਏ ਇਸ ਗੂਗਲ ਡੂਡਲ ਵਿੱਚ ਔਰਤਾਂ ਪ੍ਰਤੀ ਸਨਮਾਨ ਦਰਸਾਇਆ ਗਿਆ ਹੈ। ਵੱਖ-ਵੱਖ ਥਾਵਾਂ ਤੇ ਦਫ਼ਤਰ, ਕਾਲਜ, ਸਕੂਲ ਆਦਿ ਥਾਵਾਂ ਤੇ ਇਸ ਦਿਨ ਕਵਿਜ ਮੁਕਾਬਲੇ, ਭਾਸ਼ਣ, ਲੇਖ ਮੁਕਾਬਲੇ ਕਰਵਾਏ ਜਾਂਦੇ ਹਨ।

ਬੇਸ਼ੱਕ ਦੁਨੀਆ ਨੇ ਬਹੁਤ ਤਰੱਕੀ ਕਰ ਲਈ ਹੈ ਪਰ ਅਜੇ ਵੀ ਔਰਤਾਂ ਅਸੁਰੱਖਿਅਤ ਹਨ, ਉਹਨਾਂ ਦਾ ਸੋਸ਼ਣ ਕੀਤਾ ਜਾਂਦਾ ਹੈ, ਉਹਨਾਂ ਖਿਲਾਫ ਹੋਣ ਵਾਲੇ ਅਪਰਾਧਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਬਹੁਤ ਸਾਰੀਆਂ ਅਜਿਹੀਆਂ ਔਰਤਾਂ ਹਨ ਜਿਹਨਾਂ ਨੂੰ ਅਪਣੇ ਅਧਿਕਾਰਾਂ ਬਾਰੇ ਵੀ ਪਤਾ ਨਹੀਂ ਹੈ। ਜੋ ਔਰਤਾਂ ਕਾਰਜ ਦੇ ਨਾਲ-ਨਾਲ ਘਰ ਵੀ ਸੰਭਾਲ ਰਹੀਆਂ ਹਨ ਉਹਨਾਂ ਨੂੰ ਅਪਣੇ ਭਵਿੱਖ ਲਈ ਫਾਇਨੈਂਸ਼ੀਅਲ ਪਲਾਨਿੰਗ ਜ਼ਰੂਰ ਕਰਨੀ ਚਾਹੀਦੀ ਹੈ।
ਜ਼ਿਆਦਾਤਰ ਮਾਮਲਿਆਂ ਵਿੱਚ ਦੇਖਿਆ ਗਿਆ ਹੈ ਕਿ ਔਰਤਾਂ ਮਰਦਾਂ ਦੇ ਮੁਕਾਬਲੇ ਘਟ ਸਮੇਂ ਤਕ ਕੰਮ ਕਰ ਸਕਦੀਆਂ ਹਨ। ਨਾਲ ਹੀ ਉਹਨਾਂ ਦੇ ਮੁਕਾਬਲੇ ਇਹਨਾਂ ਦੀ ਸੈਲਰੀ ਵੀ ਕਾਫੀ ਘੱਟ ਹੁੰਦੀ ਹੈ। ਅਜਿਹੇ ਵਿੱਚ ਬਚਤ ਅਤੇ ਨਿਵੇਸ਼ ਹੀ ਉਹਨਾਂ ਦੇ ਭਵਿੱਖ ਨੂੰ ਸਵਾਰ ਸਕਦੀਆਂ ਹਨ। ਸਨਮਾਨ ਦੇ ਨਾਲ-ਨਾਲ ਸੁਰੱਖਿਅਤ ਜੀਵਨ ਜਿਉਣ ਲਈ ਔਰਤਾਂ ਨੂੰ ਨਿਵੇਸ਼ ਤੇ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ। ਇਸ ਨੂੰ ਲੈ ਕੇ ਪੱਕੀ ਪਲਾਨਿੰਗ ਕਰਨੀ ਚਾਹੀਦੀ ਹੈ।
