News

ਅੱਜ ਦੋ ਰਾਜਾਂ ਦੇ ਦੌਰੇ ’ਤੇ ਰਹਿਣਗੇ ਪੀਐਮ ਮੋਦੀ, ਕਈ ਪ੍ਰਾਜੈਕਟ ਕਰਨਗੇ ਲਾਂਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇੱਕ ਦਿਨ ਵਿੱਚ ਦੋ ਰਾਜਾਂ ਦੇ ਦੌਰੇ ’ਤੇ ਰਹਿਣਗੇ। ਪੀਐਮ ਮੋਦੀ ਅੱਜ ਅਸਮ ਅਤੇ ਪੱਛਮ  ਬੰਗਾ ਵਿੱਚ ਕਈ ਯੋਜਨਾਵਾਂ ਸ਼ੁਰੂ ਕਰਨਗੇ। ਦੋਨਾਂ ਹੀ ਰਾਜਾਂ ਵਿੱਚ ਪੀਐਮ ਕਈ ਯੋਜਨਾਵਾਂ ਦਾ ਨੀਂਹ ਪੱਥਰ ਰੱਖਣਗੇ। ਇਸ ਦੌਰਾਨ ਪੀਐਮ ਮੋਦੀ ਅੱਜ ਪੱਛਮੀ ਬੰਗਾਲ ਦੇ ਹਲਦੀਆ ਵਿੱਚ ਇਕ ਰੈਲੀ ਨੂੰ ਸੰਬੋਧਨ ਕਰਨਗੇ। ਇਸ ਤੋਂ ਇਲਾਵਾ ਉਹ ਅਸਮ ਵਿਚ ਵੀ ਦੋ ਹਸਪਤਾਲਾਂ ਦਾ ਨੀਂਹ ਪੱਥਰ ਰੱਖਣਗੇ। ਭਾਰਤੀ ਜਨਤਾ ਪਾਰਟੀ ਵੱਲੋਂ ਜਾਰੀ ਪੀਐਮ ਮੋਦੀ ਦੇ ਪ੍ਰੋਗਰਾਮ ਨੂੰ ਲੈ ਕੇ ਅਧਿਕਾਰਕ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਸ ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਸਭ ਤੋਂ ਪਹਿਲਾਂ ਅਸਮ ਦੌਰੇ  ’ਤੇ ਜਾਣਗੇ।

ਇਸ ਦੌਰੇ ਵਿੱਚ ਪੀਐਮ ਮੋਦੀ ਸੋਨਿਤਪੁਰ ਵਿੱਚ ਦੋ ਹਸਪਤਾਲ ਦਾ ਨੀਂਹ ਪੱਥਰ ਰੱਖਣਗੇ ਅਤੇ ਇਸ ਦੇ ਨਾਲ ਹੀ ਅਸੋਮ ਮਾਲਾ ਪ੍ਰੋਗਰਾਮ ਲਾਂਚ ਕਰਨਗੇ। ਅਸੋਮ ਮਾਲਾ ਪ੍ਰੋਗਰਾਮ ਰਾਜ ਦੇ ਹਾਈਵੇਅ ਅਤੇ ਜ਼ਿਲ੍ਹਿਆਂ ਨੂੰ ਜੋੜਨ ਵਾਲੀਆਂ ਸੜਕਾਂ ਨੂੰ ਲੈ ਕੇ ਹੈ। ਇਸ ਪ੍ਰੋਗਰਾਮ ਦਾ ਸਮਾਂ 11.45 ਵਜੇ ਹੈ। ਇਸ ਤੋਂ ਬਾਅਦ ਪੀਐਮ ਮੋਦੀ ਦਾ ਪੱਛਮੀ ਬੰਗਾਲ ਦੌਰਾ ਸ਼ੁਰੂ ਹੋਵੇਗਾ ਜਿੱਥੇ ਉਹ ਦੋ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ। ਸਵੇਰੇ ਪਹਿਲਾਂ ਪੀਐਮ ਮੋਦੀ ਹਲਦੀਆ ਵਿੱਚ ਸ਼ਾਮ ਚਾਰ ਵਜੇ ਇਕ ਜਨ ਸਭਾ ਨੂੰ ਸੰਬੋਧਿਤ ਕਰਨਗੇ।

ਇਸ ਤੋਂ ਬਾਅਦ ਇਕ ਹੋਰ ਪ੍ਰੋਗਰਾਮ ਵਿੱਚ ਉਹ ਸ਼ਾਮ ਨੂੰ ਹਲਦੀਆ ਵਿੱਚ ਹੀ ਮੁੱਖ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਅੱਜ ਬੰਗਾਲ ਦਾ ਦੌਰਾ ਕਰ ਰਹੇ ਹਨ। ਪ੍ਰਧਾਨ ਮੰਤਰੀ ਦੇ ਪ੍ਰੋਟੋਕੋਲ ਅਨੁਸਾਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਵੀ ਸੱਦਾ ਭੇਜਿਆ ਗਿਆ ਹੈ, ਪਰ ਸੂਤਰਾਂ ਅਨੁਸਾਰ ਮਮਤਾ ਬੈਨਰਜੀ ਇਸ ਸਮਾਗਮ ਵਿਚ ਸ਼ਾਮਲ ਨਹੀਂ ਹੋਣਗੇ।  

Click to comment

Leave a Reply

Your email address will not be published. Required fields are marked *

Most Popular

To Top