News

ਅੱਜ ਦਿਨ ਭਰ ਲੁਧਿਆਣਾ ‘ਚ ਉੱਡੇਗਾ CM ਚੰਨੀ ਦਾ ਹੈਲੀਕਾਪਟਰ, ਇਸ ਤਰ੍ਹਾਂ ਰਹੇਗਾ ਪ੍ਰੋਗਰਾਮਾਂ ਦਾ ਵੇਰਵਾ

ਲੁਧਿਆਣਾ ਦੌਰੇ ਦੀ ਸ਼ੁਰੂਆਤ ਪੱਖੋਵਾਲ ਰੋਡ ਸਥਿਤ ਸ਼ਹੀਦ ਕਰਨੈਲ ਸਿੰਘ ਨਗਰ ’ਚ ਬਣਨ ਵਾਲੇ ਅਟਲ ਅਪਾਰਟਮੈਂਟ ਦਾ ਨੀਂਹ ਪੱਥਰ ਰੱਖਣ ਨਾਲ ਕੀਤੀ ਜਾਵੇਗੀ। ਮੁੱਖ ਮੰਤਰੀ ਚਰਨਜੀਤ ਚੰਨੀ ਦਾ ਹੈਲੀਕਾਪਟਰ ਅੱਜ ਦਿਨ ਭਰ ਲੁਧਿਆਣਾ ‘ਚ ਹੀ ਨਜ਼ਰ ਆਵੇਗਾ। ਉਨ੍ਹਾਂ ਦਾ ਹੈਲੀਕਾਪਟਰ ਵੀ ਇੰਪਰੂਵਮੈਂਟ ਟਰੱਸਟ ਵੱਲੋਂ ਫਲੈਟਾਂ ਦੇ ਪ੍ਰਾਜੈਕਟ ਲਈ ਮਾਰਕ ਕੀਤੀ ਗਈ ਸਾਈਟ ’ਤੇ ਹੀ ਉਤਰੇਗਾ।

Punjab CM Channi meets Amit Shah; says Lakhimpur Kheri incident reminds him  of Jallianwala Bagh | Deccan Herald

ਇੱਥੋਂ ਤੱਕ ਹੈਲੀਕਾਪਟਰ ਜ਼ਰੀਏ ਉਹ ਦੁਰਗਾ ਮਾਤਾ ਮੰਦਰ ਜਗਰਾਓਂ ਪੁਲ ਤੱਕ ਜਾਣਗੇ। ਇਸ ਦੇ ਲਈ ਸਰਕਾਰੀ ਕਾਲਜ ਫਾਰ ਗਰਲਜ਼ ਵਿਚ ਹੈਲੀਪੈਡ ਬਣਾਇਆ ਗਿਆ ਹੈ ਹਾਲਾਂਕਿ ਇੱਥੋਂ ਮੁੱਖ ਮੰਤਰੀ ਚੰਨੀ ਗੱਡੀਆਂ ’ਚ ਪਹਿਲਾਂ ਜਲੰਧਰ ਬਾਈਪਾਸ ਸਥਿਤ ਅੰਬੇਡਕਰ ਭਵਨ ’ਚ ਫਿਰ ਚੰਡੀਗੜ੍ਹ ਰੋਡ ’ਤੇ ਵਰਧਮਾਨ ਮਿੱਲ ਦੀ ਬੈਕ ਸਾਈਡ ਹੋਣ ਵਾਲੀ ਰੈਲੀ ’ਚ ਹਿੱਸਾ ਲੈਣ ਜਾਣਗੇ ਪਰ ਉਨ੍ਹਾਂ ਨੂੰ ਚੰਡੀਗੜ੍ਹ ਵਾਪਸ ਲਿਜਾਣ ਲਈ ਹੈਲੀਕਾਪਟਰ ਇਕ ਵਾਰ ਫਿਰ ਸ਼ਹਿਰ ਵਿਚ ਉਡਾਣ ਭਰ ਕੇ ਚੰਡੀਗੜ੍ਹ ਰੋਡ ’ਤੇ ਬਣਾਏ ਗਏ ਹੈਲੀਪੈਡ ’ਤੇ ਉਨ੍ਹਾਂ ਦਾ ਇੰਤਜ਼ਾਰ ਕਰੇਗਾ।

ਦੱਸ ਦਈਏ ਕਿ ਮੁੱਖ ਮੰਤਰੀ ਚੰਨੀ ਦੇ ਸਵਾਗਤ ਲਈ ਕਾਂਗਰਸੀ ਆਗੂਆਂ ਵੱਲੋਂ ਸ਼ਹਿਰ ਭਰ ਵਿਚ ਹੋਰਡਿੰਗਾਂ ਦੀ ਭਰਮਾਰ ਲਗਾ ਦਿੱਤੀ ਹੈ। ਮੁੱਖ ਮੰਤਰੀ ਚੰਨੀ ਵੱਲੋਂ ਪਹਿਲਾਂ ਦੁਪਹਿਰ 3 ਵਜੇ ਮਹਾਨਗਰ ਪੁੱਜਣ ਦਾ ਸ਼ੈਡਿਊਲ ਜਾਰੀ ਕੀਤਾ ਗਿਆ ਸੀ ਪਰ ਹੁਣ ਉਹ 1.30 ਵਜੇ ਆ ਰਹੇ ਹਨ ਅਤੇ 4.50 ਤੱਕ ਵਾਪਸੀ ਦਾ ਪ੍ਰੋਗਰਾਮ ਜਾਰੀ ਕੀਤਾ।

ਜਿਸ ਵਿਚ ਹੋਏ ਬਦਲਾਅ ਨੂੰ ਨਵਜੋਤ ਸਿੱਧੂ ਵੱਲੋਂ 16 ਦਸੰਬਰ ਨੂੰ ਬੁਲਾਈ ਇਲੈਕਸ਼ਨ ਕਮੇਟੀ ਦੀ ਮੀਟਿੰਗ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ, ਜਿਸ ਵਿਚ ਸ਼ਾਮਲ ਹੋਣ ਲਈ ਹੈਲੀਪੈਡ ਨੂੰ ਚੰਡੀਗੜ੍ਹ ਰੋਡ ’ਤੇ ਸ਼ਿਫਟ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਚੰਨੀ ਦੇ ਸਵਾਗਤ ਲਈ ਕਾਂਗਰਸ ਲੀਡਰਾਂ ਨੇ ਸ਼ਹਿਰ ਵਿੱਚ ਨਾਜ਼ਾਇਜ਼ ਹੋਰਡਿੰਗ ਦੀ ਭਰਮਾਰ ਲਾ ਦਿੱਤੀ ਹੈ।

ਸਰਕਾਰੀ ਸਾਈਟਾਂ ਤੇ ਦਿਸ਼ਾ ਸੂਚਕ ਬੋਰਡਾਂ ਤੇ ਵੀ ਕਬਜ਼ਾ ਜਮਾ ਲਿਆ ਹੈ ਪਰ ਨਗਰ ਨਿਗਮ ਵੱਲੋਂ ਉਹਨਾਂ ਹੋਰਡਿੰਗਾਂ ਨੂੰ ਹਟਾਉਣ ਦੀ ਕੋਈ ਕਾਰਵਾਈ ਨਹੀਂ ਕੀਤੀ। ਚੰਨੀ ਵੱਲੋਂ ਪਹਿਲਾਂ ਦੁਪਹਿਰ 3 ਵਜੇ ਮਹਾਨਗਰ ਪੁੱਜਣ ਦਾ ਸ਼ੈਡਿਊਲ ਜਾਰੀ ਕੀਤਾ ਗਿਆ ਸੀ ਪਰ ਹੁਣ ਉਹ 1.30 ਵਜੇ ਆ ਰਹੇ ਹਨ ਅਤੇ 4.50 ਤੱਕ ਵਾਪਸੀ ਦਾ ਪ੍ਰੋਗਰਾਮ ਹੈ।

Click to comment

Leave a Reply

Your email address will not be published.

Most Popular

To Top