News

ਅੱਜ ਤੋਂ ਸ਼ੁਰੂ ਹੋਵੇਗਾ ‘ਟੀਕਾ ਉਤਸਵ’, ਪੀਐਮ ਮੋਦੀ ਨੇ ਲੋਕਾਂ ਨੂੰ ਕੀਤੀ ਅਪੀਲ

ਕੋਰੋਨਾ ਵਾਇਰਸ ਨੂੰ ਕੰਟਰੋਲ ਕਰਨ ਲਈ ਅੱਜ ਤੋਂ ਦੇਸ਼ਭਰ ਵਿੱਚ ਟੀਕਾ ਉਤਸਵ ਸ਼ੁਰੂ ਹੋ ਰਿਹਾ ਹੈ। ਪੀਐਮ ਮੋਦੀ ਨੇ ਇਸ ਮੌਕੇ ਇਕ ਲੇਖ ਲਿਖ ਕੇ ਕਿਹਾ ਕਿ, ‘ਅੱਜ 11 ਅਪ੍ਰੈਲ ਯਾਨੀ ਜਯੋਤਿਬਾ ਫੁਲੇ ਜਯੰਤੀ ਨਾਲ ਦੇਸ਼ਵਾਸੀ ਟੀਕਾ ਉਤਸਵ ਦੀ ਸ਼ੁਰੂਆਤ ਕਰ ਰਹੇ ਹਾਂ। ਟੀਕਾ ਉਤਸਵ 14 ਅਪ੍ਰੈਲ ਯਾਨੀ ਬਾਬਾ ਸਾਹਿਬ ਅੰਬੇਡਕਰ ਜਯੰਤੀ ਤਕ ਚਲੇਗਾ।’

PM Modi on Corona Vaccination Drive: PM Narendra Modi Meeting With Chief  Ministers On Corona Vaccination Drive - कोरोना वैक्‍सीन: मुख्‍यमंत्रियों  संग मीटिंग में पीएम मोदी तैयार करेंगे ...

ਉਹਨਾਂ ਅੱਗੇ ਕਿਹਾ ਕਿ ਇਹ ਉਤਸਵ ਇਕ ਪ੍ਰਕਾਰ ਨਾਲ ਕੋਰੋਨਾ ਖਿਲਾਫ਼ ਦੂਜੀ ਵੱਡੀ ਜੰਗ ਦੀ ਸ਼ੁਰੂਆਤ ਹੈ। ਇਸ ਵਿਚੋਂ ਪਰਸਨਲ ਹਾਈਜੀਨ ਨਾਲ ਹੀ ਸੋਸ਼ਲ ਹਾਈਜੀਨ ’ਤੇ ਵਿਸ਼ੇਸ਼ ਬਲ ਦੇਣਾ ਸਾਡਾ ਫਰਜ਼ ਹੈ। ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨੇ ਇਸ ਉਤਸਵ ਦੀ ਪਹਿਲ ਕੀਤੀ ਸੀ।

ਇਸ ਉਤਸਵ ਦਾ ਉਦੇਸ਼ ਹੈ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਕੋਰੋਨਾ ਦੀ ਵੈਕਸੀਨ ਲਾਉਣਾ। ਉਹਨਾਂ ਦੀ ਅਪੀਲ ’ਤੇ ਦੇਸ਼ ਵਿੱਚ 11 ਅਪ੍ਰੈਲ ਤੋਂ 14 ਅਪ੍ਰੈਲ ਤਕ ਟੀਕਾ ਉਤਸਵ ਦਾ ਆਯੋਜਨ ਕੀਤਾ ਜਾਵੇਗਾ। ਇਸ ਦੌਰਾਨ ਉੱਤਰ ਪ੍ਰਦੇਸ਼ ਅਤੇ ਬਿਹਾਰ ਵਰਗੇ ਕਈ ਰਾਜ ਯੋਗਤਾ ਪ੍ਰਾਪਤ ਲੋਕਾਂ ਨੂੰ ਟੀਕਾ ਲਵਾਉਣ ਦੀ ਅਪੀਲ ਕਰ ਰਹੇ ਹਨ।

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਟੀਕਾ ਉਤਸਵ ਦੌਰਾਨ ਲੋਕ ਵੱਡੀ ਗਿਣਤੀ ਵਿੱਚ ਟੀਕਾ ਲਵਾਉਣ। ਕੇਂਦਰੀ ਸਿਹਤ ਵਿਭਾਗ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤ ਨੇ 85 ਦਿਨਾਂ ਵਿੱਚ 10 ਕਰੋੜ ਟੀਕੇ ਲਵਾਏ ਹਨ ਅਤੇ ਇਹ ਦੁਨੀਆ ਦਾ ਸਭ ਤੋਂ ਤੇਜ਼ ਟੀਕਾਕਰਨ ਅਭਿਆਨ ਚਲਾਉਣ ਵਾਲਾ ਦੇਸ਼ ਬਣ ਗਿਆ ਹੈ।

Click to comment

Leave a Reply

Your email address will not be published.

Most Popular

To Top