News

ਅੱਜ ਤੋਂ ਸ਼ੁਰੂ ਹੋਵੇਗਾ ਆਈਪੀਐਲ ਦਾ 14ਵਾਂ ਸੀਜ਼ਨ

ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ਦੀ ਅੱਜ ਤੋਂ ਸ਼ੁਰੂਆਤ ਹੋ ਰਹੀ ਹੈ। ਆਈਪੀਐਲ ਵਿੱਚ ਪਹਿਲਾ ਮੁਕਾਬਲਾ ਮੁੰਬਈ ਇੰਡੀਅਨ ਅਤੇ ਰਾਇਲ ਚੈਲੇਂਜਰਸ ਬੇਂਗਲੁਰੂ ਵਿਚਕਾਰ ਚੇਨੱਈ ਵਿੱਚ ਹੋਵੇਗਾ। ਕੋਰੋਨਾ ਮਹਾਂਮਾਰੀ ਦੇ ਖਤਰੇ ਤੋਂ ਬਚਣ ਲਈ ਟੂਰਨਾਮੈਂਟ ਬਿਨਾਂ ਦਰਸ਼ਕਾਂ ਦੇ ਖੇਡਿਆ ਜਾਵੇਗਾ।

RCB vs KXIP Prediction: Toss, Pitch, Cricket Betting Tips for Royal  Challengers Bangalore vs Kings XI Punjab IPL 2020 Match 31

30 ਮਈ ਤਕ ਚਲਣ ਵਾਲਾ ਇਹ ਟੂਰਨਾਮੈਂਟ 6 ਸ਼ਹਿਰਾਂ ਵਿੱਚ ਖੇਡਿਆ ਜਾਵੇਗਾ। ਆਈਪੀਐਲ ਦੇ ਹੁਣ ਤਕ ਦੇ ਇਤਿਹਾਸ ਵਿੱਚ ਭਾਵੇਂ ਮੁੰਬਈ ਇੰਡੀਅਨਸ ਦੀ ਟੀਮ ਪੰਜ ਵਾਰ ਚੈਂਪੀਅਨ ਰਹੀ ਹੈ ਅਤੇ ਵਿਰਾਟ ਕੋਹਲੀ ਦੀ ਟੀਮ ਇਕ ਵੀ ਆਈਪੀਐਲ ਦਾ ਖਿਤਾਬ ਅਪਣੇ ਨਾਮ ਨਹੀਂ ਕਰ ਸਕੀ, ਇਸ ਤੋਂ ਬਾਅਦ ਵੀ ਇਹ ਟੱਕਰ ਦੇਖਣ ਲਾਇਕ ਹੋਵੇਗੀ।

ਮੁੰਬਈ ਇੰਡੀਅਨਸ ਅਤੇ ਰਾਇਲ ਚੈਲੇਂਜਰਸ ਬੇਂਗਲੁਰ ਵਿਚਕਾਰ ਹੁਣ ਤਕ 29 ਮੈਚਾਂ ਵਿਚ ਆਹਮਣਾ-ਸਾਹਮਣਾ ਹੋਇਆ ਹੈ। ਇਹਨਾਂ ਵਿਚੋਂ ਪੰਜ ਵਾਰੀ ਆਈਪੀਐਲ ਚੈਂਪੀਅਨ ਟੀਮ ਮੁੰਬਈ ਇੰਡੀਅਨਸ 19 ਮੈਚ ਅਪਣੇ ਨਾਮ ਕਰ ਚੁੱਕੀ ਹੈ। 10 ਮੈਚਾਂ ਵਿੱਚ ਆਰਸੀਬੀ ਨੇ ਵੀ ਜਿੱਤ ਹਾਸਲ ਕੀਤੀ ਹੈ, ਇਹਨਾਂ 29 ਮੈਚਾਂ ਵਿਚੋਂ 27 ਵਾਰ ਤਾਂ ਆਈਪੀਐਲ ਵਿੱਚ ਹੀ ਇਹਨਾਂ ਦੋਵਾਂ ਵਿਚਕਾਰ ਟੱਕਰ ਹੋਈ ਹੈ।

ਬਾਕੀ ਦੋ ਮੈਚ ਚੈਂਪੀਅਨਸ ਲੀਗ ਵਿੱਚ ਖੇਡੇ ਗਏ ਹਨ ਜੋ ਹੁਣ ਬੰਦ ਹੋ ਗਈ ਹੈ। ਚੈਂਪੀਅਨਸ ਲੀਗ ਵਿੱਚ ਤਾਂ ਦੋਵੇਂ ਮੈਚ ਮੁੰਬਈ ਇੰਡੀਅਨਸ ਨੇ ਹੀ ਅਪਣੇ ਨਾਮ ਕੀਤੇ ਹਨ। ਆਈਪੀਐਲ ਦਾ ਪਹਿਲਾ ਮੈਚ ਚੇਨੱਈ ਵਿੱਚ ਹੋਵੇਗਾ ਅਤੇ ਇੱਥੇ ਦੇ ਐਮਏ ਚਿਦੰਬਰਮ ਸਟੇਡੀਅਮ ਵਿੱਚ ਖੇਡਿਆ ਜਾਵੇਗਾ।

ਇਸ ਵਾਰ ਆਈਪੀਐਲ ਲਈ ਬੀਸੀਸੀਆਈ ਨੇ ਕੇਵਲ 6 ਹੀ ਵੈਨਿਊ ਚੁਣੇ ਹਨ, ਇਸ ਲਈ ਕਿਸੇ ਵੀ ਟੀਮ ਨੂੰ ਅਪਣੇ ਹੋਮ ਗ੍ਰਾਉਂਡ ’ਤੇ ਇਕ ਵੀ ਮੈਚ ਖੇਡਣ ਦਾ ਮੌਕਾ ਨਹੀਂ ਮਿਲੇਗਾ। ਹੁਣ ਤਕ ਦੋਵਾਂ ਟੀਮਾਂ ਵਿਚ ਜ਼ਿਆਦਾਤਰ ਮੈਚ ਜਾਂ ਤਾਂ ਮੁੰਬਈ ਵਿੱਚ ਹੋਏ ਹਨ, ਨਹੀਂ ਤਾਂ ਬੇਂਗਲੁਰੂ ਦੇ ਚਿੰਨਾਸਵਾਮੀ ਵਿੱਚ ਵੀ ਖੇਡੇ ਗਏ ਹਨ।

ਐਮ ਚਿਦੰਬਰਮ ਸਟੇਡੀਅਮ ਵਿੱਚ ਹੁਣ ਤਕ ਦੋ ਮੈਚ ਹੋਏ ਹਨ, ਇੱਥੇ ਦੋਵੇਂ ਟੀਮਾਂ ਬਰਾਬਰੀ ’ਤੇ ਰਹੀਆਂ ਹਨ, ਯਾਨੀ ਦੋਵਾਂ ਟੀਮਾਂ ਨੇ ਇਕ ਇਕ ਮੈਚ ਅਪਣੇ ਨਾਮ ਕੀਤਾ ਹੈ, ਅਜਿਹੇ ਵਿੱਚ ਇਸ ਸਟੇਡੀਅਮ ’ਤੇ ਜਦੋਂ ਦੋਵੇਂ ਟੀਮਾਂ ਆਹਮਣੇ-ਸਾਹਮਣੇ ਹੋਣਗੀਆਂ ਤਾਂ ਮੁਕਾਬਲਾ ਬਰਾਬਰੀ ਦਾ ਹੋਵੇਗਾ।     

Click to comment

Leave a Reply

Your email address will not be published. Required fields are marked *

Most Popular

To Top