ਅੱਜ ਤੋਂ ਮੁੜ ਪੰਜਾਬ ’ਚ ਚਲ ਸਕਦੀਆਂ ਨੇ ਮਾਲ ਗੱਡੀਆਂ, ਰੇਲਵੇ ਨੇ ਭਰੀ ਹਾਮੀ

ਪੰਜਾਬ ਵਿੱਚ ਇਕ ਮਹੀਨੇ ਤੋਂ ਮਾਲ ਗੱਡੀਆਂ ਤੇ ਯਾਤਰੀ ਰੇਲ ਗੱਡੀਆਂ ਬੰਦ ਪਈਆਂ ਹਨ। ਕਿਸਾਨਾਂ ਨੇ ਧਰਨੇ ਰੇਲ ਪੱਟੜੀਆਂ ਤੇ ਲਗਾਏ ਹੋਏ ਸਨ ਪਰ ਉਹਨਾਂ ਨੇ ਹੁਣ ਅਪਣੇ ਧਰਨੇ ਚੁੱਕ ਲਏ ਹਨ ਤੇ ਮਾਲ ਗੱਡੀਆਂ ਚੱਲਣ ਦੀ ਆਗਿਆ ਦੇ ਦਿੱਤੀ।

ਪਰ ਕੇਂਦਰ ਸਰਕਾਰ ਨੇ ਪੰਜਾਬ ਵਿੱਚ ਮਾਲ ਗੱਡੀਆਂ ਚਲਾਉਣ ਤੇ ਰੋਕ ਲਗਾ ਦਿੱਤੀ। ਪਰ ਅੱਜ ਤੋਂ ਮਾਲ ਗੱਡੀਆਂ ਚੱਲਣ ਦੇ ਆਸਾਰ ਹਨ। ਰੇਲਵੇ ਚੇਅਰਮੈਨ ਵੱਲੋਂ ਵੀਰਵਾਰ ਕੀਤੀ ਬੈਠਕ ‘ਚ ਇਹ ਫੈਸਲਾ ਲਿਆ ਗਿਆ ਹੈ।
ਧਰਨਾ ਦੇ ਰਹੇ ਕਿਸਾਨਾਂ ਨੇ ਵੀ 20 ਨਵੰਬਰ ਤਕ ਮਾਲ ਗੱਡੀਆਂ ਲੰਘਣ ਦੀ ਇਜਾਜ਼ਤ ਦੇਣ ਦਾ ਫੈਸਲਾ ਕੀਤਾ ਸੀ। ਪੰਜਾਬ ‘ਚ ਵੱਖ-ਵੱਖ ਥਾਈਂ 32 ਥਾਵਾਂ ‘ਤੇ ਕਿਸਾਨਾਂ ਨੇ ਰੇਲਵੇ ਟ੍ਰੈਕ ਰੋਕੇ ਹੋਏ ਹਨ। ਵੀਰਵਾਰ ਪੰਜਾਬ ਦੇ ਸੰਸਦ ਮੈਂਬਰਾਂ ਤੋਂ ਇਲਾਵਾ ਬੀਜੇਪੀ ਲੀਡਰਾਂ ਨੇ ਰੇਲ ਮੰਤਰੀ ਨੂੰ ਰੇਲ ਸੇਵਾਵਾਂ ਬਹਾਲ ਕਰਨ ਨੂੰ ਲੈ ਕੇ ਮੁਲਾਕਾਤ ਕੀਤੀ ਸੀ।
ਇਸ ਤੋਂ ਬਾਅਦ ਸੂਬਾ ਸਰਕਾਰ ਨੇ ਰੇਲ ਵਿਭਾਗ ਨੂੰ ਜਾਣਕਾਰੀ ਦਿੱਤੀ ਕਿ 32 ਥਾਵਾਂ ‘ਤੇ ਕਿਸਾਨਾਂ ਦਾ ਧਰਨਾ ਚੱਲ ਰਿਹਾ ਸੀ ਉਨ੍ਹਾਂ ‘ਚੋਂ 15 ਥਾਵਾਂ ਖਾਲੀ ਕਰਵਾ ਲਈਆਂ ਗਈਆਂ ਹਨ। ਜਦਕਿ ਬਾਕੀ ਥਾਵਾਂ ਵੀ ਸ਼ੁੱਕਰਵਾਰ ਖਾਲੀ ਕਰਵਾ ਲਈਆਂ ਜਾਣਗੀਆਂ।
