News

ਅੱਜ ਤੋਂ ਬਦਲ ਜਾਣਗੇ ਦੇਸ਼ ਦੇ 7 ਨਿਯਮ, ਪੜ੍ਹੋ ਸਾਰੀ ਜਾਣਕਾਰੀ

ਦੇਸ਼ ਵਿੱਚ 1 ਜੂਨ ਤੋਂ ਵੱਡੇ ਬਦਲਾਅ ਹੋਣ ਜਾ ਰਹੇ ਹਨ। ਇਹਨਾਂ ਬਦਲਾਵਾਂ ਵਿੱਚ ਰਸੋਈ ਗੈਸ ਸਿਲੰਡਰ ਦੇ ਭਾਅ, ਹਵਾਈ ਸਫ਼ਰ ਦਾ ਕਿਰਾਇਆ, ਬੈਂਕ ਆਫ ਬੜੌਦਾ ਵੱਲੋਂ ਬਦਲਿਆ ਗਿਆ ਚੈਕ ਨਾਲ ਪੇਮੈਂਟ ਦਾ ਤਰੀਕਾ, ਗੂਗਲ ਫੋਟੋਆਂ ਦੀ ਅਨਲਿਮਿਟਡ ਸਟੋਰੇਜ ’ਤੇ ਆਮਦਨ ਕਰ ਵਿਭਾਗ ਦਾ ਨਵਾਂ ਈ-ਫਾਇਲਿੰਗ ਵੈਬਸ ਪੋਰਟਲ ਸ਼ਾਮਲ ਹੈ।

EPFO alert! Important Provident Fund update for Employees' Provident Fund  Organisation subscribers | Zee Business

ਪੀਐਫ ਅਕਾਉਂਟ ਦਾ ਆਧਾਰ ਨਾਲ ਲਿੰਕ ਜ਼ਰੂਰੀ

ਪ੍ਰੋਵੀਡੈਂਟ ਫੰਡ ਯਾਨੀ ਪੀਐਫ ਨਾਲ ਜੁੜੇ ਨਿਯਮਾਂ ਦੇ ਮੁਤਾਬਕ ਹਰ ਖਾਤਾਧਾਰਕ ਦਾ ਪੀਐਫ ਖਾਤਾ ਆਧਾਰ ਨਾਲ ਲਿੰਕ ਹੋਣਾ ਚਾਹੀਦਾ ਹੈ। ਇਸ ਕੰਮ ਦੀ ਜ਼ਿੰਮੇਵਾਰੀ ਨਿਯੁਕਤ ਕਰਨ ਵਾਲੇ ਦੀ ਹੋਵੇਗੀ ਕਿ ਉਹ ਅਪਣੇ ਕਰਮਚਾਰੀਆਂ ਨੂੰ ਕਹੇ ਕਿ ਉਹ ਅਪਣਾ ਪੀਐਫ ਆਧਾਰ ਨਾਲ ਵੈਕੀਫਾਈ ਕਰਾਉਣ। ਇਹ ਨਵਾਂ ਨਿਯਮ 1 ਜੂਨ ਤੋਂ ਲਾਗੂ ਹੋਵੇਗਾ।

Bank of Baroda Recruitment for Relationship Manager & Various Vacancy.

ਈਪੀਐਫਓ ਨੇ ਇਸ ਬਾਰੇ ਐਂਪਲਾਇਰਸ ਲਈ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਨੌਕਰੀ ਦੇਣ ਵਾਲੀਆਂ ਕੰਪਨੀਆਂ ਯਾਨੀ ਐਂਪਲਾਇਰ ਅਜਿਹਾ ਨਹੀਂ ਕਰ ਸਕਦੇ ਤਾਂ ਇਸ ਲਈ ਸਬਸਕ੍ਰਾਇਬਰ ਦੇ ਖਾਤੇ ਵਿੱਚ ਐਂਪਲਾਇਰ ਦਾ ਯੋਗਦਾਨ ਰੋਕਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਸਬਸਕ੍ਰਾਇਬਰਸ ਦਾ ਯੂਐਨਏ ਵੀ ਆਧਾਰ ਨਾਲ ਵੈਰੀਫਾਈਡ ਹੋਣਾ ਜ਼ਰੂਰੀ ਹੈ।

ਇਨਕਮ ਟੈਕਸ ਈ-ਫਾਇਲਿੰਗ ਦੀ ਸਾਈਟ

ਆਮਦਨ ਕਰ ਵਿਭਾਗ 7 ਜੂਨ ਨੂੰ ਟੈਕਸਪੇਅਰਸ ਲਈ ਇਨਕਮ ਟੈਕਸ ਈ-ਫਾਇਲਿੰਗ ਦਾ ਨਵਾਂ ਪੋਰਟਲ ਲੌਂਚ ਕਰੇਗਾ। ਹੁਣ ਇਹ ਪੋਰਟਲ ਹੈ, http://incometaxindiaefiling.gov.in. ਆਈਟੀਆਰ ਭਰਨ ਦੀ ਅਧਿਕਾਰਤ ਵੈਬਸਾਈਟ 7 ਜੂਨ 2021 ਤੋਂ ਬਦਲ ਜਾਵੇਗੀ। 7 ਜੂਨ ਤੋਂ ਇਹ http://INCOMETAX.GOV.IN ਹੋ ਜਾਵੇਗੀ।

ਬੈਂਕ ਆਫ ਬੜੌਦਾ ਵਿੱਚ ਪਹਿਲੀ ਜੂਨ ਤੋਂ ਲਾਗੂ ਹੋਵੇਗਾ ਪਾਜ਼ੀਟਿਵ ਪੇਅ ਸਿਸਟਮ

ਬੈਂਕ ਆਫ ਬੜੌਦਾ ਦੇ ਗਾਹਕ ਧਿਆਨ ਰੱਖਣ ਕਿ ਬੈਂਕ ‘ਚ ਅੱਜ ਤੋਂ ਚੈਕ ਨਾਲ ਪੇਮੈਂਟ ਦਾ ਤਰੀਕਾ ਬਦਲਣ ਵਾਲਾ ਹੈ। ਬੈਂਕ ਆਪਣੇ ਗਾਹਕਾਂ ਲਈ ਪੌਜ਼ੇਟਿਵ ਪੇਅ ਕਨਫਰਮੇਸ਼ਨ ਸ਼ੁਰੂ ਕਰ ਰਿਹਾ ਹੈ। ਜਿਸ ‘ਚ ਚੈਕ ਜਾਰੀ ਕਰਨ ਵਾਲੇ ਨੂੰ ਉਸ ਚੈਕ ਨਾਲ ਜੁੜੀ ਕੁਝ ਜਾਣਕਾਰੀ ਇਲੈਕਟ੍ਰੌਨਿਕ ਤਰੀਕੇ ਨਾਲ ਭੁਗਤਾਨ ਕਰਨ ਵਾਲੇ ਬੈਂਕ ਨੂੰ ਦੇਣੀ ਹੋਵੇਗੀ।

ਇਹ ਜਾਣਕਾਰੀ SMS, ਮੋਬਾਇਲ ਐਪ, ਇੰਟਰਨੈੱਟ ਬੈਂਕਿੰਗ ਜਾਂ ATM ਜ਼ਰੀਏ ਦਿੱਤੀ ਜਾ ਸਕਦੀ ਹੈ। ਗਾਹਕਾਂ ਨੂੰ ਪੌਜ਼ੇਟਿਵ ਪੇਅ ਸਿਸਟਮ ਦੇ ਤਹਿਤ ਚੈਕ ਦੀਆਂ ਡਿਟੇਲਸ ਨੂੰ ਉਦੋਂ ਹੀ ਕਨਫਰਮ ਕਰਨਾ ਹੋਵੇਗਾ ਜਦੋਂ ਉਹ 2 ਲੱਖ ਰੁਪਏ ਜਾਂ ਇਸ ਤੋਂ ਜ਼ਿਆਦਾ ਦੇ ਬੈਂਕ ਚੈੱਕ ਜਾਰੀ ਕਰਨਗੇ।

ਗੂਗਲ ਫੋਟੋਜ਼ ਦਾ ਸਪੇਸ ਮੁਫ਼ਤ ਨਹੀਂ ਰਿਹਾ

1 ਜੂਨ ਤੋਂ ਬਾਅਦ ਤੋਂ ਗੂਗਲ ਫੋਟੋਜ਼ ਅਨਲਿਮਿਟਡ ਫੋਟੋਜ਼ ਅਪਲੋਡ ਨਹੀਂ ਕਰ ਸਕੋਗੇ। ਗੂਗਲ ਦਾ ਕਹਿਣਾ ਹੈ ਕਿ 15GB ਦੀ ਸਪੇਸ ਹਰ ਜੀਮੇਲ ਯੂਜ਼ਰਸ ਨੂੰ ਦਿੱਤੀ ਜਾਵੇਗੀ। ਇਸ ਸਪੇਸ ਵਿੱਚ ਜੀਮੇਲ ਦੇ ਈਮੇਲ ਵੀ ਸ਼ਾਮਲ ਹਨ ਤੇ ਨਾਲ ਹੀ ਤਸਵੀਰਾਂ ਵੀ। ਇਸ ਵਿੱਚ ਗੂਗਲ ਡ੍ਰਾਈਵ ਵੀ ਸ਼ਾਮਲ ਹੈ।

ਜੇ 15GB ਤੋਂ ਜ਼ਿਆਦਾ ਸਪੇਸ ਵਰਤਣਾ ਹੈ ਤਾਂ ਇਸ ਲਈ ਪੈਸੇ ਦੇਣੇ ਪੈਣਗੇ। ਹੁਣ ਤਕ ਅਨਲਿਮਿਟਿਡ ਸਟੋਰੇਜ਼ ਮੁਫ਼ਤ ਸੀ। ਗੂਗਲ ਫੋਟੋਜ਼ ਦੀ ਵਰਤੋਂ ਕਰਨ ਲਈ ਹੁਣ ਤੁਹਾਨੂੰ ਗੂਗਲ ਵਨ ਦੀ ਸਬਸਕ੍ਰਿਪਸ਼ਨ ਲੈਣੀ ਹੋਵੇਗੀ। 100GB ਲਈ 1499 ਰੁਪਏ ਸਾਲਾਨਾ ਦੇਣੇ ਹੋਣਗੇ। 200GB ਲਈ 210 ਰੁਪਏ ਪ੍ਰਤੀ ਮਹੀਨਾ ਜਾਂ 2199 ਰੁਪਏ ਸਾਲਾਨਾ ਦੇਣੇ ਪੈਣਗੇ।

ਗੈਸ ਸਿਲੰਡਰ ਦੀਆਂ ਕੀਮਤਾਂ

ਅੱਜ 1 ਜੂਨ ਤੋਂ ਸਿਲੰਡਰ ਦੀਆਂ ਕੀਮਤਾਂ ਵਿੱਚ ਬਦਲਾਅ ਹੋ ਸਕਦਾ ਹੈ। ਕੀਮਤਾਂ ਵਿੱਚ ਵਾਧਾ ਵੀ ਹੋ ਸਕਦਾ ਹੈ ਤੇ ਰਾਹਤ ਵੀ ਮਿਲ ਸਕਦੀ ਹੈ।

ਯੂਟਿਊਬ ਤੋਂ ਕਮਾਈ ਕਰਨ ਵਾਲਿਆਂ ਨੂੰ ਦੇਣਾ ਪਵੇਗਾ ਟੈਕਸ

ਜੇ ਤੁਸੀਂ ਯੂਟਿਊਬ ਤੋਂ ਕਮਾਈ ਕਰਦੇ ਹੋ ਤਾਂ ਤੁਹਾਨੂੰ 1 ਜੂਨ ਤੋਂ ਬਾਅਦ ਯੂਟਿਊਬ ਨੂੰ ਪੇਅ ਕਰਨਾ ਪਵੇਗਾ। ਤਹਾਨੂੰ ਸਿਰਫ਼ ਉਨ੍ਹੇ ਵਿਊਜ਼ ਦਾ ਟੈਕਸ ਦੇਣਾ ਪਵੇਗਾ ਜੋ ਅਮਰੀਕੀ ਵਿਊਰਜ਼ ਤੋਂ ਮਿਲੇ ਹਨ। ਇਹ ਪਾਲਿਸੀ ਪਹਿਲੀ ਜੂਨ, 2021 ਤੋਂ ਸ਼ੁਰੂ ਕੀਤੀ ਜਾਵੇਗੀ।

ਅੱਜ ਤੋਂ ਵਧੇਗਾ ਘਰੇਲੂ ਹਵਾਈ ਯਾਤਰਾ ਦਾ ਕਿਰਾਇਆ

 ਖ਼ਬਰਾਂ ਦੇ ਮੁਤਾਬਕ ਘਰੇਲੂ ਹਵਾਈ ਯਾਤਰਾ 1 ਜੂਨ ਤੋਂ ਮਹਿੰਗੀ ਹੋਣ ਜਾ ਰਹੀ ਹੈ। ਕਿਰਾਏ ‘ਚ 13 ਫੀਸਦ ਤੋਂ 16 ਫੀਸਦ ਤਕ ਦਾ ਵਾਧਾ ਹੋਵੇਗਾ। ਕੇਂਦਰੀ ਨਾਗਰਿਕ ਉਡਾਣ ਮੰਤਰਾਲੇ ਦੇ ਮੁਤਾਬਕ 40 ਮਿੰਟ ਦੀ ਦੂਰੀ ਵਾਲੇ ਜਹਾਜ਼ਾਂ ਦੇ ਕਿਰਾਏ ਦੀ ਹੇਠਲੀ ਸੀਮਾ 2300 ਰੁਪਏ ਤੋਂ ਵਧਾ ਕੇ 2600 ਰੁਪਏ ਕਰ ਦਿੱਤੀ ਹੈ। 40 ਤੋਂ 60 ਮਿੰਟ ਦੀ ਯਾਤਰਾ ਵਾਲੀ ਫਲਾਈਟ ਦੇ ਕਿਰਾਏ ਦੀ ਹੇਠਲੀ ਸੀਮਾ 2,900 ਰੁਪਏ ਦੀ ਥਾਂ ਹੁਣ 3300 ਰੁਪਏ ਪ੍ਰਤੀ ਵਿਅਕਤੀ ਕਰ ਦਿੱਤੀ ਹੈ।

Click to comment

Leave a Reply

Your email address will not be published.

Most Popular

To Top