ਅੱਜ ਢਹਿ-ਢੇਰੀ ਹੋ ਜਾਵੇਗਾ ਨੋਇਡਾ ਦਾ ਟਵਿਨ ਟਾਵਰ, ਟਾਵਰ ’ਚ ਭਰਿਆ 3700 ਕਿਲੋਗ੍ਰਾਮ ਬਾਰੂਦ

 ਅੱਜ ਢਹਿ-ਢੇਰੀ ਹੋ ਜਾਵੇਗਾ ਨੋਇਡਾ ਦਾ ਟਵਿਨ ਟਾਵਰ, ਟਾਵਰ ’ਚ ਭਰਿਆ 3700 ਕਿਲੋਗ੍ਰਾਮ ਬਾਰੂਦ

ਨੋਇਡਾ ਦਾ ਟਵਿਨ ਟਾਵਰ ਅੱਜ ਦੁਪਹਿਰ 2.30 ਨੂੰ ਢਾਹ ਦਿੱਤਾ ਜਾਵੇਗਾ। ਇਹਨਾਂ ਟਾਵਰਾਂ ਵਿੱਚ 9640 ਸੁਰਾਗ ਕਰਕੇ 3700 ਕਿਲੋਗ੍ਰਾਮ ਬਾਰੂਦ ਭਰਿਆ ਗਿਆ ਹੈ, ਜੋ ਕਿ ਕੁਤੁਬ ਮੀਨਾਰ ਤੋਂ ਵੀ ਉੱਚੀਆਂ ਇਹਨਾਂ ਇਮਾਰਤਾਂ ਨੂੰ 9 ਸੈਕੰਡ ਵਿੱਚ ਢਹਿ-ਢੇਰੀ ਕਰ ਦੇਵੇਗਾ। ਇਸ ਟਾਵਰ ਨੂੰ ਢਾਹੁਣ ਦੀ ਤਿਆਰੀ ਮੁਕੰਮਲ ਹੋ ਗਈ ਹੈ।

ਦੱਸ ਦਈਏ ਕਿ ਇਹ ਸਾਰਾ ਮਾਮਲਾ ਨੋਇਡਾ ਦੇ ਸੁਪਰਟੈਕ ਐਮਰਾਲਡ ਕੋਰਟ ਦੇ 40 ਮੰਜ਼ਿਲਾ ਟਾਵਰ ਦਾ ਹੈ ਜਿਸ ਨੂੰ ਗ਼ੈਰ-ਕਾਨੂੰਨੀ ਕਰਾਰ ਦਿੱਤਾ ਗਿਆ ਹੈ। ਸੁਪਰੀਮ ਕੋਰਟ ਨੇ ਹੁਣ ਦੋਵੇਂ ਟਾਵਰਾਂ ਨੂੰ ਢਾਹੁਣ ਲਈ 4 ਸਤੰਬਰ ਤੱਕ ਦਾ ਵਾਧੂ ਸਮਾਂ ਦਿੱਤਾ ਸੀ। ਇਹਨਾਂ ਟਾਵਰਾਂ ਨੂੰ ਲੈ ਕੇ ਸੁਪਰਟੇਕ ਦੇ ਖਿਲਾਫ਼ ਕੇਸ ਲੜਨ ਵਾਲੇ ਦਯਾਭਾਨ ਤਿਵਾਤੀਆ ਦਾ ਕਹਿਣਾ ਹੈ ਕਿ ਉਸ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਸ ਨੇ ਭ੍ਰਿਸ਼ਟਾਚਾਰ ਖਿਲਾਫ਼ ਲੜਾਈ ਤੇ ਜਿੱਤ ਹਾਸਲ ਕਰ ਲਈ ਹੈ।

ਉੱਧਰ ਪੁਲਿਸ ਨੇ ਅੱਜ ਸਵੇਰੇ 7 ਵਜੇ ਤੋਂ ਹੀ ਸਥਿਤੀ ਆਮ ਹੋਣ ਤੱਕ ਕਈ ਰਸਤੇ ਬੰਦ ਕਰ ਦਿੱਤੇ ਹਨ। ਇਸ ਇਮਾਰਤ ਦੇ ਆਲੇ-ਦੁਆਲੇ ਦੇ ਖੇਤਰ ਵਿੱਚ ਸੀਸੀਟੀਵੀ ਨਿਗਰਾਨੀ ਸਿਸਟਮ ਲਾਇਆ ਗਿਆ ਹੈ ਤਾਂ ਜੋ ਇੱਥੇ ਨਿਗਰਾਨੀ ਰੱਖੀ ਜਾ ਸਕੇ। ਇਸ ਦੇ ਨਾਲ ਹੀ ਲੋਕਾਂ ਨੂੰ ਇਮਾਰਤ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਟਵਿਨ ਟਾਵਰ ਤੋਂ 250 ਮੀਟਰ ਦੀ ਦੂਰੀ ਤੇ ਤਾਇਨਾਤ ਛੇ ਮੈਂਬਰਾਂ ਦੀ ਇੱਕ ਟੀਮ ਆਖਰੀ ਬਟਨ ਦਬਾਵੇਗੀ।

Leave a Reply

Your email address will not be published.