News

ਅੱਖਾਂ ਲਈ ਬਹੁਤ ਹੀ ਗੁਣਕਾਰੀ ਹੁੰਦੇ ਨੇ ਮਟਰ, ਜਾਣੋ ਹੋਰ ਅਨੇਕ ਫ਼ਾਇਦੇ

ਹਰੇ ਮਟਰ ਸਰਦੀਆਂ ਦੀ ਰੁੱਤ ਵਿੱਚ ਹੀ ਵਰਤੇ ਜਾਂਦੇ ਹਨ। ਸਿਹਤਮੰਦ ਰਹਿਣ ਲਈ ਇਸ ਦੀ ਵਰਤੋਂ ਕਾਫ਼ੀ ਫ਼ਾਇਦੇਮੰਦ ਹੁੰਦੀ ਹੈ। ਇਸ ਵਿੱਚ ਪ੍ਰੋਟੀਨ, ਫਾਈਬਰ, ਵਿਟਾਮਿਨਸ, ਫਾਸਫੋਰਸ, ਪੋਟਾਸ਼ੀਅਮ, ਆਇਰਨ, ਮੈਗਨੀਸ਼ੀਅਮ, ਕਾਪਰ ਅਤੇ ਜਿੰਕ ਵਰਗੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਇਸ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੋਣ ਦੇ ਨਾਲ-ਨਾਲ ਦਿਲ ਨੂੰ ਮਜ਼ਬੂਤੀ ਮਿਲਦੀ ਹੈ।

ਅੱਖਾਂ ਲਈ ਫ਼ਾਇਦੇਮੰਦ

ਮਟਰ ਵਿੱਚ ਵਿਟਾਮਿਨ ਏ, ਅਲਫਾ-ਕੈਰੋਟੀਨ ਅਤੇ ਬੀਟਾ-ਕੈਰੋਟੀਨ ਦੀ ਮਾਤਰਾ ਵਧੇਰੇ ਹੁੰਦੀ ਹੈ ਜੋ ਕਿ ਅੱਖਾਂ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਰੋਜ਼ ਕੱਚੇ ਮਟਰ ਦੀ ਵਰਤੋਂ ਅੱਖਾਂ ਦੀ ਰੋਸ਼ਨੀ ਤੇਜ਼ ਕਰਦਾ ਹੈ।

ਦਿਮਾਗ਼ ਤੇਜ਼

ਹਰੇ ਮਟਰ ਖਾਣ ਨਾਲ ਦਿਮਾਗ਼ ਤੰਦਰੁਸਤ ਰਹਿੰਦਾ ਹੈ। ਇਸ ਨਾਲ ਯਾਦਦਾਸਤ ਵੀ ਤੇਜ਼ ਹੁੰਦੀ ਹੈ। ਇਸ ਨਾਲ ਦਿਮਾਗ਼ ਸਬੰਧੀ ਕਈ ਛੋਟੀਆਂ-ਛੋਟੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ। ਇਸ ਲਈ ਅਪਣੀ ਡਾਈਟ ਵਿੱਚ ਇਸ ਨੂੰ ਜ਼ਰੂਰ ਸ਼ਾਮਲ ਕਰੋ।

ਕੋਲੈਸਟ੍ਰਾਲ ਲੈਵਲ ਘੱਟ

ਰੋਜ਼ ਮਟਰ ਖਾਣ ਨਾਲ ਕੈਲੋਸਟ੍ਰਾਲ ਲੈਵਲ ਵੀ ਕੰਟਰੋਲ ਵਿੱਚ ਰਹਿੰਦਾ ਹੈ। ਇਹ ਸਰੀਰ ਵਿੱਚ ਟਾਈਗਿਲਸਰਾਈਡਸ ਦੇ ਪੱਧਰ ਨੂੰ ਘੱਟ ਕਰ ਕੇ ਬਲੱਡ ਵਿੱਚ ਕੈਲੋਸਟ੍ਰਾਲ ਸੰਤੁਲਿਤ ਬਣਾਏ ਰੱਖਦੇ ਹਨ।

ਦਿਲ ਲਈ ਫ਼ਾਇਦੇਮੰਦ

ਐਂਟੀ-ਇੰਫਲੈਮੈਂਟਰੀ ਅਤੇ ਐਂਟੀ ਆਕਸੀਡੈਂਟ ਦੇ ਗੁਣਾਂ ਨਾਲ ਭਰਪੂਰ ਹੋਣ ਕਾਰਨ ਇਸ ਦੀ ਵਰਤੋਂ ਦਿਲ ਨੂੰ ਕਈ ਬਿਮਾਰੀਆਂ ਨਾਲ ਲੜਨ ਦੀ ਤਾਕਤ ਦਿੰਦਾ ਹੈ।

ਮਜ਼ਬੂਤ ਹੱਡੀਆਂ

ਇਸ ਵਿਚਲੇ ਪ੍ਰੋਟੀਨ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ।

ਮੋਟਾਪਾ ਘਟ

ਮੋਟਾਪਾ ਘਟਾਉਣ ਲਈ ਇਹ ਸਭ ਤੋਂ ਚੰਗਾ ਤਰੀਕਾ ਹੈ। ਰੋਜ਼ਾਨਾ ਮੁੱਠੀ ਭਰ ਹਰੇ ਮਟਰਾਂ ਦੀ ਵਰਤੋਂ ਕਰੋ। ਇਸ ਵਿੱਚ ਮੌਜੂਦ ਫਾਈਬਰ ਫੈਟ ਘਟਾਉਣ ਵਿੱਚ ਮਦਦ ਕਰਦਾ ਹੈ। ਜਿਸ ਨਾਲ ਭਾਰ ਤੇਜ਼ੀ ਨਾਲ ਘੱਟ ਹੁੰਦਾ ਹੈ।

ਕੈਂਸਰ ਤੋਂ ਛੁਟਕਾਰਾ

ਐਂਟੀ-ਆਕਸੀਡੈਂਟ ਅਤੇ ਵਿਟਾਮਿਨ ਕੇ ਦੀ ਮਾਤਰਾ ਭਰਪੂਰ ਮਾਤਰਾ ਵਿੱਚ ਹੋਣ ਕਰ ਕੇ ਰੋਜ਼ਾਨਾ ਕੱਚੇ ਮਟਰ ਦੀ ਵਰਤੋਂ ਸਰੀਰ ਵਿੱਚ ਕੈਂਸਰ ਨੂੰ ਵਧਣ ਤੋਂ ਰੋਕਦਾ ਹੈ।

ਪਾਚਨ ਕਿਰਿਆ ਲਈ ਫ਼ਾਇਦੇਮੰਦ

ਮਟਰ ਵਿੱਚ ਫਾਈਬਰਸ ਹੁੰਦੇ ਹਨ ਜੋ ਕਿ ਭੋਜਨ ਨੂੰ ਪਚਾਉਣ ਵਾਲੇ ਜੀਵਾਣੂਆਂ ਨੂੰ ਐਕਟਿਵ ਰੱਖਦੇ ਹਨ ਅਤੇ ਡਾਈਜੇਸ਼ਨ ਨੂੰ ਦਰੁੱਸਤ ਬਣਾਏ ਰੱਖਦੇ ਹਨ।

ਸ਼ੂਗਰ ਤੋਂ ਲਾਹੇਵੰਦ

ਮਟਰਾਂ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਫਾਈਬਰ ਅਤੇ ਪ੍ਰੋਟੀਨ ਪਾਇਆ ਜਾਂਦਾ ਹੈ ਜੋ ਕਿ ਖੂਨ ਵਿੱਚ ਸ਼ਰਕਰਾ ਦੀ ਮਾਤਰਾ ਨੂੰ ਕੰਟਰੋਲ ਕਰਦਾ ਹੈ। ਇਸ ਨਾਲ ਸ਼ੂਗਰ ਦਾ ਪੱਧਰ ਸਹੀ ਰਹਿੰਦਾ ਹੈ।

ਇਮਿਊਨਿਟੀ ਵਧਾਉਣ ਲਈ

ਮਟਰਾਂ ਵਿੱਚ ਵਿਟਾਮਿਨ, ਫਾਸਫੋਰਸ, ਲੋਹ, ਜਿੰਕ, ਕਾਪਰ, ਮੈਗਜ਼ੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਦੀ ਵਰਤੋਂ ਇਮਿਊਨਿਟੀ ਵਧਾਉਣ ਵਿੱਚ ਮਦਦ ਕਰਦਾ ਹੈ।  

Click to comment

Leave a Reply

Your email address will not be published. Required fields are marked *

Most Popular

To Top