Uncategorized

ਅੱਖਾਂ ਦੀ ਰੌਸ਼ਨੀ ਵਧਾਉਣ ਲਈ ਡਾਈਟ ’ਚ ਸ਼ਾਮਲ ਕਰੋ ਇਹ ਚੀਜ਼ਾਂ

ਸਾਡੀਆਂ ਅੱਖਾਂ ਬਹੁਤ ਨਾਜ਼ੁਕ ਹਨ।  ਇਨ੍ਹਾਂ ਕਾਰਨ ਅਸੀਂ ਆਪਣੇ ਆਲੇ-ਦੁਆਲੇ ਦੀਆਂ ਚੀਜ਼ਾਂ ਨੂੰ ਦੇਖ ਸਕਦੇ ਹਾਂ ਅਤੇ ਸੁਖਾਲੀ ਜ਼ਿੰਦਗੀ ਜੀ ਸਕਦੇ ਹਾਂ। ਅਜਿਹੇ ‘ਚ ਜੇਕਰ ਇਨ੍ਹਾਂ ‘ਚ ਥੋੜ੍ਹੀ ਜਿਹੀ ਵੀ ਦਿੱਕਤ ਜਾਂ ਪ੍ਰੇਸ਼ਾਨੀ ਹੋ ਜਾਵੇ ਤਾਂ ਸਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 

How to lose weight: Doctor names best healthy diet for weight loss

ਭਾਵੇਂ ਕਿ ਅੱਖਾਂ ਦੀ ਇਸ ਸਮੱਸਿਆ ਨੂੰ ਦੂਰ ਕਰਨ ਲਈ ਕੁਝ ਘਰੇਲੂ ਨੁਸਖੇ ਵੀ ਹਨ ਜਿਨ੍ਹਾਂ ਨੂੰ ਲੋਕ ਸਾਲਾਂ ਤੋਂ ਅਪਣਾ ਰਹੇ ਹਨ। ਤਾਂ ਆਓ ਜਾਣਦੇ ਹਾਂ ਉਹ ਕਿਹੜੇ ਘਰੇਲੂ ਤਰੀਕੇ ਹਨ ਜਿਨ੍ਹਾਂ ਦੀ ਮਦਦ ਨਾਲ ਲੋਕ ਅੱਖਾਂ ਦੀ ਰੋਸ਼ਨੀ ਵਧਾਉਣ ਦਾ ਕੰਮ ਕਰਦੇ ਹਨ।

10 Benefits of Almonds That Will Surprise You (+Healthy Recipes)

ਇਹਨਾਂ ਚੀਜ਼ਾਂ ਨੂੰ ਕਰੋ ਸ਼ਾਮਲ

ਅੱਖਾਂ ਦੀ ਰੋਸ਼ਨੀ ਠੀਕ ਰੱਖਣ ਲਈ ਗਾਜਰ, ਬਰੋਕਲੀ, ਅਖਰੋਟ, ਪਾਲਕ ਅਤੇ ਕੇਲਾ ਆਪਣੀ ਡਾਈਟ ਵਿੱਚ ਸ਼ਾਮਲ ਕਰੋ।

ਆਂਵਲੇ ਦਾ ਸੇਵਨ

ਆਂਵਲਾ ਵਿਟਾਮਿਨ-ਸੀ ਨਾਲ ਭਰਪੂਰ ਹੁੰਦਾ ਹੈ ਜੋ ਕਿ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ। ਆਂਵਲੇ ਐਂਟੀਆਕਸੀਡੈਂਟ ਰੈਟਿਨਾ ਨੂੰ ਸਿਹਤਮੰਦ ਰੱਖਣ ਦਾ ਕੰਮ ਕਰਦੇ ਹਨ।

ਗੁਲਾਬ ਜਲ

ਅਸੀਂ ਸਕਿਨ ਦੀ ਦੇਖਭਾਲ ਲਈ ਗੁਲਾਬ ਜਲ ਦੀ ਵਰਤੋਂ ਕਰਦੇ ਆਏ ਹਾਂ। ਦਰਅਸਲ ਇਹ ਅੱਖਾਂ ਲਈ ਵੀ ਬਹੁਤ ਕਾਰਗਰ ਮੰਨਿਆ ਜਾਂਦਾ ਹੈ। ਖੋਜ ਵਿੱਚ ਪਾਇਆ ਗਿਆ ਹੈ ਕਿ ਗੁਲਾਬ ਜਲ ਦੀ ਮਦਦ ਨਾਲ ਅੱਖਾਂ ਦੀ ਰੋਸ਼ਨੀ ਵਧਾਈ ਜਾ ਸਕਦੀ ਹੈ। ਤੁਸੀਂ ਹਫ਼ਤੇ ਵਿੱਚ ਦੋ ਤੋਂ ਤਿੰਨ ਵਾਰ ਗੁਲਾਬ ਜਲ ਦੀਆਂ ਦੋ ਤੋਂ ਤਿੰਨ ਬੂੰਦਾਂ ਅੱਖਾਂ ਵਿੱਚ ਪਾ ਸਕਦੇ ਹੋ। ਪਰ ਅਜਿਹਾ ਆਪਣੇ ਡਾਕਟਰ ਦੀ ਸਲਾਹ ‘ਤੇ ਹੀ ਕਰੋ।

ਕਸਰਤ

ਭਾਰ ਵਧਣ ਕਾਰਨ ਟਾਈ 2 ਡਾਇਬਟੀਜ਼ ਤੋਂ ਪੀੜਤ ਲੋਕਾਂ ਦੀਆਂ ਅੱਖਾਂ ਦੀ ਰੋਸ਼ਨੀ ਕਮਜ਼ੋਰ ਹੋ ਜਾਂਦੀ ਹੈ। ਇਹੀ ਕਾਰਨ ਹੈ ਕਿ ਸੰਤੁਲਿਤ ਭਾਰ ਅੱਖਾਂ ਦੀ ਰੌਸ਼ਨੀ ਲਈ ਕਾਫ਼ੀ ਹੱਦ ਤੱਕ ਜ਼ਿੰਮੇਵਾਰ ਹੈ।

ਬਦਾਮ ਦਾ ਸੇਵਨ ਕਰਨਾ

ਇਕ ਅਧਿਐਨ ਮੁਤਾਬਕ ਬਦਾਮ ‘ਚ ਵਿਟਾਮਿਨ-ਏ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਜੇਕਰ ਤੁਸੀਂ ਇਸ ਨੂੰ ਦੁੱਧ ‘ਚ ਮਿਲਾ ਕੇ ਖਾਂਦੇ ਹੋ ਤਾਂ ਇਸ ‘ਚ ਮੌਜੂਦ ਵਿਟਾਮਿਨ-ਏ ਦੀ ਮਾਤਰਾ ਅੱਖਾਂ ਦੀ ਰੋਸ਼ਨੀ ਵਧਾਉਣ ‘ਚ ਮਦਦ ਕਰਦੀ ਹੈ।

ਪੈਰਾਂ ਅਤੇ ਹੱਥਾਂ ਦੀ ਮਾਲਿਸ਼

ਜੇਕਰ ਤੁਸੀਂ ਰੋਜ਼ਾਨਾ ਕਰੀਬ 10 ਮਿੰਟ ਤੱਕ ਆਪਣੇ ਪੈਰਾਂ ‘ਤੇ ਸਰ੍ਹੋਂ ਦੇ ਤੇਲ ਦੀ ਮਾਲਿਸ਼ ਕਰਦੇ ਹੋ, ਤਾਂ ਤੁਹਾਡੀ ਦੇਖਣ ਦੀ ਸਮਰੱਥਾ ਵਧ ਜਾਂਦੀ ਹੈ। ਖੋਜ ਵਿੱਚ ਵੀ ਇਹ ਗੱਲ ਸਾਹਮਣੇ ਆਈ ਹੈ।

ਨੋਟ- ਪੰਜਾਬੀ ਲੋਕ ਚੈਨਲ ਇਸ ਲੇਖ ਵਿੱਚ ਦੱਸੇ ਗਏ ਤਰੀਕਿਆਂ ਜਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਸਿਰਫ ਸੁਝਾਅ ਵਜੋਂ ਲਓ।

Click to comment

Leave a Reply

Your email address will not be published.

Most Popular

To Top