ਅੰਮ੍ਰਿਤਸਰ ਹਵਾਈ ਅੱਡੇ ‘ਤੇ ਦੇਰ ਰਾਤ ਹੋਇਆ ਹੰਗਾਮਾ, 24 ਘੰਟਿਆਂ ਤੋਂ ਹਵਾਈ ਅੱਡੇ ’ਤੇ ਫਸੇ ਯਾਤਰੀ

 ਅੰਮ੍ਰਿਤਸਰ ਹਵਾਈ ਅੱਡੇ ‘ਤੇ ਦੇਰ ਰਾਤ ਹੋਇਆ ਹੰਗਾਮਾ, 24 ਘੰਟਿਆਂ ਤੋਂ ਹਵਾਈ ਅੱਡੇ ’ਤੇ ਫਸੇ ਯਾਤਰੀ

ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਹਵਾਈ ਅੱਡੇ ਤੇ ਵੀਰਵਾਰ ਦੇਰ ਰਾਤ ਨੂੰ ਕਾਫ਼ੀ ਹੰਗਾਮਾ ਦੇਖਣ ਨੂੰ ਮਿਲਿਆ। ਅਮਰੀਕਾ ਜਾਣ ਵਾਲੇ ਯਾਤਰੀ ਪਿਛਲੇ 24 ਘੰਟਿਆਂ ਤੋਂ ਅੰਮ੍ਰਿਤਸਰ ਹਵਾਈ ਅੱਡੇ ਤੇ ਫਸੇ ਹੋਏ ਹਨ। ਪਰ ਨਾ ਤਾਂ ਉਹਨਾਂ ਨੂੰ ਬਾਹਰ ਜਾਣ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਉਹਨਾਂ ਨੂੰ ਉਡਾਣ ਦੀ ਸਹੀ ਜਾਣਕਾਰੀ ਦਿੱਤੀ ਜਾ ਰਹੀ ਹੈ।

ਇਸ ਸਬੰਧੀ ਯਾਤਰੀਆਂ ਨੇ ਕੁਝ ਵੀਡੀਓ ਸ਼ੇਅਰ ਕਰਦਿਆਂ ਦੱਸਿਆ ਕਿ 150 ਤੋਂ ਵੱਧ ਯਾਤਰੀਆਂ ਨੇ ਅਮਰੀਕਾ ਦੇ ਜਾਰਜੀਆ ਜਾਣ ਲਈ ਵਿਦੇਸ਼ੀ ਕੰਪਨੀ ਨਿਓਸ ਨਾਲ ਫਲਾਈਟ ਬੁੱਕ ਕਰਵਾਈ ਹੈ। 4 ਜਨਵਰੀ ਨੂੰ ਸ਼ਾਮ 7 ਵਜੇ ਸਾਰੇ ਯਾਤਰੀਆਂ ਦਾ ਚੈੱਕ-ਇਨ ਕੀਤਾ ਗਿਆ ਪਰ ਉਸ ਤੋਂ ਬਾਅਦ 5 ਜਨਵਰੀ ਦੀ ਰਾਤ ਤੱਕ ਫਲਾਈਟ ਬਾਰੇ ਕੋਈ ਜਾਣਕਾਰੀ ਨਹੀਂ ਹੈ। ਗਰਾਊਂਡ ਸਟਾਫ 4 ਜਨਵਰੀ ਤੋਂ ਇਹ ਬਹਾਨਾ ਬਣਾ ਰਿਹਾ ਹੈ ਕਿ ਫਲਾਈਟ 1 ਘੰਟੇ ਵਿੱਚ ਆ ਰਹੀ ਹੈ।

ਯਾਤਰੀਆਂ ਨੇ ਦੱਸਿਆ ਕਿ ਫਲਾਈਟ ਨੇ 4-5 ਜਨਵਰੀ ਦੀ ਦਰਮਿਆਨੀ ਰਾਤ ਨੂੰ ਉਡਾਣ ਭਰਨੀ ਸੀ। ਇਸੇ ਤਹਿਤ ਉਸ ਦੀ ਚੈਕਿੰਗ ਵੀ ਕੀਤੀ ਗਈ। ਪਰ ਹੁਮ ਨਾ ਤਾਂ ਫਲਾਈਟ ਦਾ ਪਤਾ ਹੈ ਅਤੇ ਨਾ ਹੀ ਉਹਨਾਂ ਦੇ ਖਾਣ-ਪੀਣ ਅਤੇ ਸੌਣ ਦਾ ਪ੍ਰਬੰਧ ਕੀਤਾ ਗਿਆ। ਸਟਾਫ ਨੇ ਦੱਸਿਆ ਕਿ ਰਾਤ ਸਮੇਂ ਯਾਤਰੀਆਂ ਨੂੰ ਹੋਟਲਾਂ ਦੀ ਬੁਕਿੰਗ ਬਾਰੇ ਪੁੱਛਿਆ ਗਿਆ।

ਪਰ ਯਾਤਰੀਆਂ ਨੇ ਇਹ ਸਹੂਲਤ ਲੈਣ ਤੋਂ ਇਨਕਾਰ ਕਰ ਦਿੱਤਾ। ਦੂਜੇ ਪਾਸੇ ਯਾਤਰੀਆਂ ਨੇ ਸਟਾਫ਼ ਦੇ ਇਸ ਬਿਆਨ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ। ਬੀਤੀ ਰਾਤ ਅੰਮ੍ਰਿਤਸਰ ਵਿੱਚ ਫਲਾਈਟ ਲੈਂਡ ਨਹੀਂ ਹੋ ਸਕੀ। ਫਲਾਈਟ ਨੇ ਕਾਫੀ ਰਾਤ ਤੱਕ ਲੈਂਡ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਸ਼ਿਸ਼ ਅਸਫ਼ਲ ਰਹੀ ਜਿਸ ਤੋਂ ਬਾਅਦ ਇਸ ਫਲਾਈਟ ਨੂੰ ਲੈਂਡਿੰਗ ਲਈ ਜੈਪੁਰ ਭੇਜਿਆ ਗਿਆ। ਦੱਸ ਦਈਏ ਕਿ ਅਮਰੀਕਾ ਤੋਂ ਆ ਰਹੀ ਫਲਾਈਟ ਨੂੰ ਖ਼ਰਾਬ ਮੌਸਮ ਕਾਰਨ ਜੈਪੁਰ ਵਿੱਚ ਉਤਾਰਿਆ ਗਿਆ ਪਰ ਇਸ ਫਲਾਈਟ ਦੇ ਯਾਤਰੀ ਵੀ ਪਿਛਲੇ ਇੱਕ ਦਿਨ ਤੋਂ ਜੈਪੁਰ ਵਿੱਚ ਫਸੇ ਹੋਏ ਹਨ।

Leave a Reply

Your email address will not be published. Required fields are marked *