ਅੰਮ੍ਰਿਤਸਰ ਵਿੱਚ ਪੰਜਾਬ ਨੈਸ਼ਨਲ ਬੈਂਕ ‘ਚ ਦਿਨ ਦਿਹਾੜੇ ਹੋਈ ਲੱਖਾਂ ਦੀ ਲੁੱਟ! ਮੁਲਾਜ਼ਮਾਂ ਨੂੰ ਬਣਾਇਆ ਬੰਧਕ

 ਅੰਮ੍ਰਿਤਸਰ ਵਿੱਚ ਪੰਜਾਬ ਨੈਸ਼ਨਲ ਬੈਂਕ ‘ਚ ਦਿਨ ਦਿਹਾੜੇ ਹੋਈ ਲੱਖਾਂ ਦੀ ਲੁੱਟ! ਮੁਲਾਜ਼ਮਾਂ ਨੂੰ ਬਣਾਇਆ ਬੰਧਕ

ਅੱਜ ਅੰਮ੍ਰਿਤਸਰ ਦੇ ਕੱਥੂਨੰਗਲ ਥਾਣੇ ਦੇ ਬਿਲਕੁਲ ਨੇੜੇ ਸਥਿਤ ਪੰਜਾਬ ਨੈਸ਼ਨਲ ਬੈਂਕ ਵਿੱਚ ਲੁੱਟ ਹੋਣ ਦਾ ਮਾਮਲਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਸਵੇਰੇ 11.30 ਵਜੇ ਕਰੀਬ ਦੋ ਵਿਅਕਤੀ ਆਏ। ਉਹਨਾਂ ਨੇ ਆਪਣੇ ਮੂੰਹ ਕੱਪੜੇ ਨਾਲ ਢੱਕੇ ਹੋਏ ਸਨ ਤੇ ਉਹਨਾਂ ਕੋਲ ਪਿਸਤੌਲ ਸਨ।

ਦੱਸ ਦਈਏ ਕਿ ਲੁਟੇਰਿਆਂ ਵੱਲੋਂ ਆਉਂਦਿਆਂ ਹੀ ਆਪਣੀ ਪਿਸਤੌਲ ਦੀ ਨੋਕ ਤੇ ਸਾਰੇ ਲੋਕਾਂ ਨੂੰ ਇੱਕ ਪਾਸੇ ਕਰ ਲਿਆ ਗਿਆ ਤੇ ਕੈਸ਼ੀਅਰ ਮੈਡਮ ਪਾਸੋਂ ਸਾਰਾ ਕੈਸ਼ ਜੋ ਤਕਰੀਬਨ 18 ਲੱਖ ਰੁਪਏ ਦੱਸੀ ਜਾ ਰਹੀ ਹੈ ਲੈ ਕੇ ਫਰਾਰ ਹੋ ਗਏ। ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਲੁਟੇਰੇ ਕਰੀਬ 18 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ।

ਪੁਲਿਸ ਨੇ ਮੌਕੇ ਤੇ ਪਹੁੰਚ ਕੇ ਬੈਂਕ ਵਿੱਚ ਮੌਜੂਦ ਕਰਮਚਾਰੀਆਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਇਹਨਾਂ ਲੁਟੇਰਿਆਂ ਵੱਲੋਂ ਬੈਂਕ ਦੇ ਅੰਦਰ ਨੌਜਵਾਨ ਹਥਿਆਰ ਲੈ ਕੇ ਆਏ ਅਤੇ ਮੁਲਾਜ਼ਮਾਂ ਨੂੰ ਬੰਧਕ ਬਣਾ ਲਿਆ। ਸਾਰਿਆਂ ਦੇ ਮੋਬਾਇਲ ਫੋਨ ਵੀ ਇੱਕ ਪਾਸੇ ਰੱਖ ਲਏ ਗਏ ਅਤੇ ਬੈਂਕ ਵਿੱਚ ਨਕਦੀ ਵੀ ਖੋਹ ਲਈ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਬੈਂਕ ਨੂੰ ਨਿਸ਼ਾਨਾ ਬਣਾਇਆ ਗਿਆ, ਉਸ ਤੋਂ ਕੱਥੂਨੰਗਲ ਥਾਣਾ ਮਹਿਜ਼ 300 ਮੀਟਰ ਦੀ ਦੂਰੀ ਤੇ ਹੈ।

Leave a Reply

Your email address will not be published. Required fields are marked *