News

ਅੰਮ੍ਰਿਤਸਰ ਦੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ‘ਚ ਲੱਗੀ ਅੱਗ

ਅੰਮ੍ਰਿਤਸਰ ਦੇ ਚੀਫ਼ ਖਾਲਸਾ ਦੀਵਾਨ ਦੇ ਅਧੀਨ ਪੈਂਦੇ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿੱਚ ਅਚਾਨਕ ਅੱਗ ਲੱਗ ਜਾਣ ਦੀ ਸੂਚਨਾ ਮਿਲੀ ਹੈ। ਇਸ ਤੋਂ ਬਾਅਦ ਸਾਰੇ ਸਕੂਲ ਵਿੱਚ ਹਫੜਾ-ਦਫੜੀ ਮੱਚ ਗਈ। ਸਕੂਲ ਵਿੱਚ ਮੌਜੂਦ ਸਾਰੇ ਬੱਚੇ ਆਪਣੀਆਂ ਜਮਾਤਾਂ ਵਿੱਚੋਂ ਨਿਕਲ ਕੇ ਬਾਹਰ ਆ ਗਏ। ਸਕੂਲ ਵਿੱਚ ਅੱਗ ਕਿਹੜੀ ਥਾਂ ਅਤੇ ਕਿਵੇਂ ਲੱਗੀ, ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ।

PunjabKesari

ਅੱਗ ਲੱਗਣ ਨਾਲ ਬੱਚਿਆਂ ਵਿੱਚ ਘਬਰਾਹਟ ਵਾਲਾ ਮਾਹੌਲ ਬਣ ਗਿਆ। ਬੱਚੇ ਡਰ ਕੇ ਕਲਾਸਾਂ ਵਿਚੋਂ ਬਾਹਰ ਨੂੰ ਭੱਜ ਲਏ। ਸਕੂਲ ਪ੍ਰਬੰਧਕਾਂ ਵੱਲੋਂ ਮੌਕੇ ਉਤੇ ਅੱਗ ਬੁਝਾਓ ਸਿਲੰਡਰਾਂ ਨਾਲ ਅੱਗ ਉਤੇ ਕਾਬੂ ਪਾ ਲਿਆ ਗਿਆ। ਇਸ ਨਾਲ ਪ੍ਰਬੰਧਕਾਂ ਦੀ ਮੁਸਤੈਲੀ ਨਾਲ ਵੱਡੀ ਦੁਰਘਟਨਾ ਟਲ ਗਈ।

ਜਦ ਅੱਗ ਲੱਗਣ ਦੀ ਖਬਰ ਮਾਪਿਆਂ ਕੋਲ ਪੁੱਜੀ ਤਾਂ ਸਹਿਮੇ ਹੋਏ ਮਾਪੇ ਸਕੂਲ ਦੇ ਬਾਹਰ ਪੁੱਜ ਗਏ। ਇਸ ਤੋਂ ਬਾਅਦ ਜ਼ਿਆਦਾ ਮਾਪੇ ਆਪਣੇ ਬੱਚਿਆਂ ਵਾਪਸ ਆਪਣੇ ਨਾਲ ਲੈ ਗਏ। ਡਾਇਰੈਕਟਰ ਪ੍ਰਿੰਸੀਪਲ ਧਰਮਵੀਰ ਸਿੰਘ ਨੇ ਇਸ ਹਾਦਸੇ ਨਨੂੰ ਮਾਮੂਲੀ ਦੱਸਿਆ।

Click to comment

Leave a Reply

Your email address will not be published.

Most Popular

To Top