ਅੰਮ੍ਰਿਤਸਰ ’ਚ ਮਜੀਠਾ ਥਾਣੇ ਵਿਚ 10 ਸਾਲਾ ਬੱਚੇ ਖ਼ਿਲਾਫ਼ ਐੱਫਆਈਆਰ ਦਰਜ

 ਅੰਮ੍ਰਿਤਸਰ ’ਚ ਮਜੀਠਾ ਥਾਣੇ ਵਿਚ 10 ਸਾਲਾ ਬੱਚੇ ਖ਼ਿਲਾਫ਼ ਐੱਫਆਈਆਰ ਦਰਜ

ਗੰਨ ਕਲਚਰ ਖਿਲਾਫ਼ ਪੰਜਾਬ ਸਰਕਾਰ ਵੱਲੋਂ ਵਿੱਢੀ ਗਈ ਮੁਹਿੰਮ ਤਹਿਤ ਅੰਮ੍ਰਿਤਸਰ ਵਿੱਚ ਇੱਕ 10 ਸਾਲਾ ਬੱਚੇ ਤੇ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਸੋਸ਼ਲ ਮੀਡੀਆ ਤੇ ਹਥਿਆਰ ਨਾਲ ਫੋਟੋ ਅਪਲੋਡ ਕਰਨ ਨੂੰ ਲੈ ਕੇ ਦਰਜ ਕੀਤਾ ਗਿਆ ਹੈ। 10 ਸਾਲਾ ਬੱਚੇ ਤੋਂ ਇਲਾਵਾ 4 ਹੋਰ ਲੋਕਾਂ ਖਿਲਾਫ਼ ਵੀ ਮਾਮਲਾ ਦਰਜ ਕੀਤਾ ਗਿਆ ਹੈ।

Gun Culture in America: नार्वे फिनलैंड में अमेरिका जितने लोगों के पास  बंदूकें लेकिन अपराध दर फिर भी कम, जानें वजह - Norway and Finland have many  guns than US but the

ਦੱਸਿਆ ਜਾ ਰਿਹਾ ਹੈ ਕਿ ਬੱਚੇ ਅਤੇ ਉਸ ਦੇ ਮਾਤਾ-ਪਿਤਾ ਤੋਂ ਇਲਾਵਾ ਕੁੱਲ 4 ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਬੱਚਾ ਨਿੱਕਾ ਹੋਣ ਕਰਕੇ ਪੁਲਿਸ ਨੇ ਬੱਚੇ ਸਬੰਧੀ ਹੋਰ ਜਾਣਕਾਰੀ ਨਹੀਂ ਦਿੱਤੀ ਗਈ। ਬੱਚੇ ਦੇ ਪਿਤਾ ਭੁਪਿੰਦਰ ਸਿੰਘ ਨੇ ਬੰਦੂਕ ਦੇ ਨਾਲ ਖੜ੍ਹੇ ਪੁੱਤ ਅਤੇ ਮੋਢੇ ਤੇ ਗੋਲੀਆਂ ਵਾਲੀ ਬੈਲਟ ਪਾ ਕੇ ਫੋਟੋ ਆਪਣੇ ਫੇਸਬੁੱਕ ਪ੍ਰੋਫਾਈਲ ਤੇ ਅਪਲੋਡ ਕਰ ਦਿੱਤੀ ਸੀ।

ਪੁਲਿਸ ਦੇ ਸਾਈਬਰ ਸੈੱਲ ਦੀ ਨਜ਼ਰ ਵਿੱਚ ਇਹ ਤਸਵੀਰ ਆਈ। ਜਾਂਚ ਤੋਂ ਬਾਅਦ ਪੁਲਿਸ ਨੇ ਬੱਚੇ, ਉਸ ਦੇ ਪਿਤਾ ਦਾ ਪਤਾ ਲਗਾਇਆ। ਇਸ ਤੋਂ ਬਾਅਦ ਇਸ ਮਾਮਲੇ ਵਿੱਚ ਦੋ ਹੋਰ ਲੋਕਾਂ ਖਿਲਾਫ਼ ਵੀ ਐਫਆਈਆਰ ਦਰਜ ਕੀਤੀ ਗਈ। ਦਰਅਸਲ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਵੀ ਵੀਰਵਾਰ ਪ੍ਰੈਸ ਕਾਨਫਰੰਸ ਦੌਰਾਨ ਉਕਤ ਬੱਚੇ ਦੀ ਤਸਵੀਰ ਦਿਖਾਉਂਦਿਆਂ ਇਸ ਐਫਆਈਆਰ ਦਰਜ ਜ਼ਿਕਰ ਕੀਤਾ ਸੀ।

 

Leave a Reply

Your email address will not be published.