ਅੰਮ੍ਰਿਤਸਰ ‘ਚ ਪੈਟਰੋਲ ਪੰਪ ਲੁੱਟਣ ਆਏ ਲੁਟੇਰੇ, CCTV ‘ਚ ਕੈਦ ਹੋਈਆਂ ਤਸਵੀਰਾਂ  

 ਅੰਮ੍ਰਿਤਸਰ ‘ਚ ਪੈਟਰੋਲ ਪੰਪ ਲੁੱਟਣ ਆਏ ਲੁਟੇਰੇ, CCTV ‘ਚ ਕੈਦ ਹੋਈਆਂ ਤਸਵੀਰਾਂ  

ਮਾਨਾਂ ਵਾਲਾ ਦਾ ਸੁਪਰ ਪੈਟਰੋਲ ਪੰਪ ਤੇ ਬੀਤੀ ਰਾਤ ਲੁਟੇਰਿਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਕ ਹਥਿਆਰਾਂ ਨਾਲ ਲੈਸ 3 ਨਕਾਬਪੋਸ਼ ਲੁਟੇਰੇ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਪੈਟਰੋਲ ਪੰਪ ਤੇ ਆਏ ਅਤੇ ਆਉਂਦਿਆਂ ਹੀ ਉਹਨਾਂ ਨੇ ਪੰਪ ਦੇ ਵਰਕਰ ’ਤੇ ਪਿਸਤੌਲ ਤਾਣ ਦਿੱਤੀ।

PunjabKesari

ਪੈਟਰੋਲ ਪੰਪ ਦੇ ਵਰਕਰਾਂ ਵੱਲੋਂ ਇਹਨਾਂ ਲੁਟੇਰਿਆਂ ਦ ਡੱਟ ਕੇ ਮੁਕਾਬਲਾ ਕੀਤਾ ਗਿਆ। ਇਸ ਦੌਰਾਨ ਲੁਟੇਰਿਆਂ ਨਾਲ ਉਹਨਾਂ ਦੀ ਹੱਥੋਪਾਈ ਵੀ ਹੋਈ। ਜਦੋਂ ਰੌਲਾ ਪੈ ਗਿਆ ਤਾਂ ਤਿੰਨੇ ਲੁਟੇਰੇ ਭੱਜ ਗਏ।

ਇਹ ਸਾਰੀ ਘਟਨਾ ਪੈਟਰੋਲ ਪੰਪ ‘ਤੇ ਲੱਗੇ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ। ਦੱਸ ਦਈਏ ਕਿ ਇਸ ਪੈਟਰੋਲ ਪੰਪ ‘ਤੇ ਪਹਿਲਾਂ ਵੀ ਲੁਟੇਰਿਆਂ ਨੇ ਕਈ ਵਾਰ ਧਾਵਾ ਬੋਲਿਆ ਹੈ।

Leave a Reply

Your email address will not be published.