ਅੰਮ੍ਰਿਤਸਰ ’ਚ ਚੱਲਣਗੇ ਸਿਰਫ਼ ਗਰੀਨ ਪਟਾਕੇ, ਹਾਈਕੋਰਟ ਦੇ ਹੁਕਮਾਂ ਮੁਤਾਬਕ ਕੱਢੇ ਗਏ ਸਿਰਫ਼ 10 ਡਰਾਅ

 ਅੰਮ੍ਰਿਤਸਰ ’ਚ ਚੱਲਣਗੇ ਸਿਰਫ਼ ਗਰੀਨ ਪਟਾਕੇ, ਹਾਈਕੋਰਟ ਦੇ ਹੁਕਮਾਂ ਮੁਤਾਬਕ ਕੱਢੇ ਗਏ ਸਿਰਫ਼ 10 ਡਰਾਅ

ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਵਧੀਕ ਕਮਿਸ਼ਨਰ ਜਨਰਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ, ਅੰਮ੍ਰਿਤਸਰ ਵਿੱਚ ਸਿਰਫ਼ ਗਰੀਨ ਪਟਾਕੇ ਜੋ ਕਿ ਸੀਐਸਆਈਆਰ-ਨੀਰੀ ਤੋਂ ਪ੍ਰਭਾਵਿਤ ਹੋਣਗੇ, ਉਹੀ ਵੇਚੇ ਜਾਣਗੇ। ਕਮਿਸ਼ਨਰ ਦੀ ਹਾਜ਼ਰੀ ਵਿੱਚ ਪਟਾਕੇ ਵੇਚਣ ਵਾਲੇ ਵੈਂਡਰਾਂ ਲਈ ਡਰਾਅ ਪਾਰਦਰਸ਼ੀ ਢੰਗ ਨਾਲ ਕੱਢੇ ਗਏ।

6 Uttarakhand cities permits only green crackers for 2 hrs on Diwali.... |  Entertainment DH, DH Latest News, DH NEWS, Latest News, NEWS, India,  Entertainment, Festivals & Events, Special, Health , green

ਇਸ ਮੌਕੇ ਸਹਾਇਕ ਕਮਿਸ਼ਨਰ ਹਰਨੂਰ, ਸਹਾਇਕ ਕਮਿਸ਼ਨਰ, ਏਡੀਸੀਪੀ ਅਜੈ ਗਾਂਧੀ, ਏਸੀਪੀ ਸਰਬਜੀਤ ਸਿੰਘ ਬਾਜਵਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਟਾਕਾ ਵਪਾਰੀ ਹਾਜ਼ਰ ਸਨ। ਪਟਾਕਾ ਵਪਾਰੀਆਂ ਨੇ ਵੀ ਭਰੋਸਾ ਦਵਾਇਆ ਕਿ ਉਹ ਨਿਯਮਾਂ ਮੁਤਾਬਕ ਹੀ ਪਟਾਕੇ ਵੇਚਣਗੇ। ਇਸ ਦੇ ਨਾਲ ਹੀ ਵਧੀਕ ਕਮਿਸ਼ਨਰ ਜਨਰਲ ਨੇ ਦੱਸਿਆ ਕਿ ਪਟਾਕਾ ਵਪਾਰੀਆਂ ਤੋਂ 2063 ਬਿਨੈ-ਪੱਤਰ ਪ੍ਰਾਪਤ ਹੋਏ ਸਨ ਜਿਹਨਾਂ ਵਿੱਚੋਂ 10 ਡਰਾਅ ਕੱਢੇ ਗਏ।

ਉਹਨਾਂ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਮੁਤਾਬਕ ਸਿਰਫ਼ 10 ਡਰਾਅ ਕੱਢੇ ਗਏ। ਹਾਈਕੋਰਟ ਦੀਆਂ ਹਦਾਇਤਾਂ ਮੁਤਾਬਕ ਅਸਥਾਈ ਲਾਇਸੈਂਸਾਂ ਦੇ ਡਰਾਅ ਕੱਢੇ ਗਏ ਹਨ। ਉਹਨਾਂ ਦੱਸਿਆ ਕਿ ਸਵੇਰੇ 10 ਵਜੇ ਤੋਂ ਸ਼ਾਮ ਸਾਢੇ 7 ਵਜੇ ਤੱਕ ਪਟਾਕੇ ਵੇਚਣ ਦੀ ਹੀ ਇਜਾਜ਼ਤ ਹੋਵੇਗੀ ਤੇ ਜਿਹਨਾਂ ਵਿਅਕਤੀਆਂ ਦੇ ਡਰਾਅ ਨਿਕਲੇ ਹਨ ਉਹੀ ਵਪਾਰੀ ਪਟਾਕੇ ਵੇਚ ਸਕਣਗੇ।

ਇਸੇ ਦੌਰਾਨ ਸਹਾਇਕ ਕਮਿਸ਼ਨਰ ਹਰਨੂਰ ਕੋਰ ਨੇ ਪਟਾਕਾ ਵਪਾਰੀਆਂ ਨੂੰ ਕਿਹਾ ਕਿ ਉਹ ਪਟਾਕੇ ਵੇਚਣ ਵਾਲੀ ਜਗ੍ਹਾ ਤੇ ਪੂਰੀ ਸਾਵਧਾਨੀ ਵਰਤੀ ਜਾਵੇ ਤੇ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆ ਹਦਾਇਤਾਂ ਤੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ।

Leave a Reply

Your email address will not be published.