ਅੰਮ੍ਰਿਤਸਰ ‘ਚ ਖ਼ਤਮ ਹੋਈ ਵੈਕਸੀਨ, ਵੈਕਸੀਨ ਲਵਾਏ ਬਗੈਰ ਪਰਤ ਰਹੇ ਲੋਕ

ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀਆਂ ਮੁਸ਼ਕਿਲਾਂ ਹੋਰ ਵਧ ਰਹੀਆਂ ਹਨ। ਪੰਜਾਬ ਵਿੱਚ ਹੁਣ ਫਿਰ ਕੋਰੋਨਾ ਵੈਕਸੀਨ ਦੀ ਕਿੱਲਤ ਹੋ ਗਈ ਹੈ। ਅੰਮ੍ਰਿਤਸਰ ਦੇ ਪੌਸ਼ ਖੇਤਰ ਰਣਜੀਤ ਐਵਨਿਊ ਵਿੱਚ ਸਥਿਤ ਭਾਈ ਧਰਮ ਸਿੰਘ ਮੈਮੋਰੀਅਲ ਸੈਟੇਲਾਈ ਹਸਪਤਾਲ ਵਿੱਚ ਕੋਰੋਨਾ ਵੈਕਸੀਨ ਲਵਾਉਣ ਆਏ ਲੋਕ ਤਿੰਨ-ਤਿੰਨ ਦਿਨ ਤੋਂ ਗੇੜ ਮਾਰਨ ਦੇ ਬਾਵਜੂਦ ਵੈਕਸੀਨ ਲਵਾਏ ਬਿਨਾਂ ਹੀ ਪਰਤ ਰਹੇ ਹਨ।

ਹਸਪਤਾਲ ਦੇ ਸਟਾਫ ਦਾ ਕਹਿਣਾ ਹੈ ਕਿ ਹਸਪਤਾਲ ਨੂੰ ਸਿਰਫ 200 ਡੋਜ ਪ੍ਰਤੀ ਦਿਨ ਮਿਲ ਰਹੀਆਂ ਹਨ ਜਿਸ ਕਰ ਕੇ ਰੋਜ਼ ਕਈ ਲੋਕਾਂ ਨੂੰ ਵਾਪਸ ਭੇਜਣਾ ਪੈਂਦਾ ਹੈ ਤੇ ਅਗਲੇ ਦਿਨ ਦਾ ਕਹਿ ਕੇ ਬੁਲਾਇਆ ਜਾਂਦਾ ਹੈ। ਰੋਜ਼ਾਨਾ ਮਿਲਣ ਵਾਲੀ 200 ਵੈਕਸੀਨ ਤਾਂ 12 ਵਜੇ ਹੀ ਖ਼ਤਮ ਹੋ ਜਾਂਦੀ ਹੈ ਜਦਕਿ ਇਸੇ ਹਸਪਤਾਲ ਵਿੱਚ ਪਹਿਲਾਂ 500 ਦੇ ਕਰੀਬ ਲੋਕਾਂ ਨੂੰ ਪ੍ਰਤੀ ਦਿਨ ਵੈਕਸੀਨ ਦਿੱਤੀ ਜਾਂਦੀ ਸੀ।
ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਇੱਕ ਪਾਸੇ ਕੋਰੋਨਾ ਨਾਲ ਲੜਨ ਦੀ ਦੁਹਾਈ ਦੇ ਰਹੀ ਹੈ। ਦੂਜੇ ਪਾਸੇ ਵੈਕਸੀਨੇਸ਼ਨ ਪੂਰੀ ਮੁਹੱਈਆ ਨਹੀਂ ਕਰਵਾ ਰਹੀ। ਅੰਮ੍ਰਿਤਸਰ ਦੇ ਸਿਵਲ ਹਸਪਤਾਲ ‘ਚ ਹਾਲਾਤ ਕੁਝ ਠੀਕ ਹਨ ਤੇ ਇੱਥੇ ਰੋਜਾਨਾ 500 ਦੇ ਕਰੀਬ ਲੋਕਾਂ ਨੂੰ ਵੈਕਸੀਨੇਸ਼ਨ ਲਵਾਈ ਜਾ ਰਹੀ ਹੈ।
