ਅੰਮ੍ਰਿਤਸਰ ‘ਚ ਕੰਧਾਂ ਅਤੇ ਦੁਕਾਨਾਂ ਦੇ ਸ਼ਟਰਾਂ ‘ਤੇ ਲੱਗੇ ਦਿਸੇ ਪੋਸਟਰ ‘ਚਿੱਟਾ ਇੱਥੋਂ ਮਿਲਦਾ ਹੈ…’

 ਅੰਮ੍ਰਿਤਸਰ ‘ਚ ਕੰਧਾਂ ਅਤੇ ਦੁਕਾਨਾਂ ਦੇ ਸ਼ਟਰਾਂ ‘ਤੇ ਲੱਗੇ ਦਿਸੇ ਪੋਸਟਰ ‘ਚਿੱਟਾ ਇੱਥੋਂ ਮਿਲਦਾ ਹੈ…’

ਨਸ਼ਾ ਵੇਚਣ ਵਾਲਿਆਂ ਦੇ ਹੌਂਸਲੇ ਇਸ ਕਦਰ ਵਧ ਗਏ ਹਨ ਕਿ ਉਹ ਹੁਣ ਸ਼ਰੇਆਮ ਚਿੱਟਾ ਵੇਚਣ ਦਾ ਹੋਕਾ ਦਿੰਦੇ ਹੋਏ ਸਰਕਾਰ ਅਤੇ ਪੁਲਿਸ ਨੂੰ ਲਲਕਾਰਦੇ ਨਜ਼ਰ ਆ ਰਹੇ ਹਨ। ਅੰਮ੍ਰਿਤਸਰ ਸ਼ਹਿਰ ਵਿੱਚ ਹੁਣ ਕੰਧਾਂ ਅਤੇ ਦੁਕਾਨਾਂ ਦੇ ਸ਼ਟਰ ਤੇ ਚਿੱਟੇ ਦੇ ਪੋਸਟਰ ਲੱਗੇ ਹੋਏ ਮਿਲੇ ਹਨ। ਇਹਨਾਂ ਪੋਸਟਰਾਂ ਤੇ ਨਸ਼ੇ ਦੇ ਕਾਰੋਬਾਰੀਆਂ ਵੱਲੋਂ ਲਿਖਿਆ ਗਿਆ ਹੈ ਕਿ ਚਿੱਟਾ ਇੱਥੋਂ ਮਿਲਦਾ ਹੈ।

ਹਾਲਾਂਕਿ ਪੁਲਿਸ ਨੇ ਘਟਨਾ ਸਾਹਮਣੇ ਆਉਣ ਤੇ ਕਾਰਵਾਈ ਕਰਦੇ ਹੋਏ ਪੋਸਟਰਾਂ ਨੂੰ ਉਤਾਰ ਦਿੱਤਾ ਹੈ। ਪਰੰਤੂ ਇਹ ਪੋਸਟਰ ਕਿਸ ਨੇ ਲਾਏ ਹਨ, ਇਸ ਬਾਰੇ ਕੁਝ ਨਹੀਂ ਪਤਾ ਲੱਗ ਸਕਿਆ। ਪੋਸਟਰ ਲਾਉਣ ਵਾਲੇ ਵੱਲੋਂ ਇਸ ’ਤੇ ‘ਵੱਲੋਂ ਉਜੜਿਆ ਹੋਇਆ ਪਰਿਵਾਰ’ ਵੀ ਲਿਖਿਆ ਹੋਇਆ ਹੈ।

ਪੁਲਿਸ ਨੇ ਇਸ ਸਬੰਧੀ ਜਾਂਚ ਆਰੰਭ ਕਰ ਦਿੱਤੀ ਹੈ ਅਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਕਿਹੜੇ ਪਰਿਵਾਰ ਨੇ ਇਹ ਪੋਸਟਰ ਲਗਾਏ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਅੰਮ੍ਰਿਤਸਰ ਸ਼ਹਿਰ ਵਿੱਚੋਂ ਹੀ ਕੁਝ ਨੌਜਵਾਨਾਂ ਦੀ ਨਸ਼ਾ ਖਰੀਦਣ ਵੇਚਣ ਦੀ ਵੀਡੀਓ ਸਾਹਮਣੇ ਆਈ ਸੀ। ਇਸ ਵੀਡੀਓ ਵਿੱਚ ਨਸ਼ੇੜੀ ਨੌਜਵਾਨ ਕਿੱਥੋਂ ਨਸ਼ਾ ਮਿਲਦਾ ਹੈ ਅਤੇ ਕੌਣ ਨਸ਼ਾ ਦਿੰਦਾ ਹੈ, ਉਸ ਬਾਰੇ ਦੱਸ ਰਿਹਾ ਸੀ। ਇਸ ਤੋਂ ਇਲਾਵਾ ਬਠਿੰਡਾ ਵਿੱਚ ਵੀ ‘ਚਿੱਟਾ ਇੱਧਰ ਮਿਲਦਾ ਹੈ’ ਦੇ ਪੋਸਟਰ ਲਗਾਏ ਗਏ ਸਨ।

Leave a Reply

Your email address will not be published.