News

ਅੰਮ੍ਰਿਤਸਰ ’ਚ ਕਣਕ ਦੇ ਵੱਡੇ ਘਪਲੇ ਦਾ ਖੁਲਾਸਾ, ਕਿਉਂ ਹੋ ਰਹੀ ਕਣਕ ਦੀ ਚੋਰੀ?

ਅੰਮ੍ਰਿਤਸਰ ‘ਚ ਪਿਛਲੇ ਕੁੱਝ ਦਿਨਾਂ ਤੋਂ ਸਰਕਾਰੀ ਕਣਕ ਟਨਾਂ ਦੇ ਹਿਸਾਬ ਨਾਲ ਗਾਇਬ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹਾ ਹੀ ਇੱਕ ਹੋਰ ਨਵਾਂ ਮਾਮਲਾ ਅੰਮ੍ਰਿਤਸਰ ਦੇ ਸਰਕਾਰੀ ਗੋਦਾਮ ‘ਚ ਦੇਖਣ ਨੂੰ ਮਿਲਿਆ ਹੈ। ਦਰਅਸਲ ਇੱਥੋਂ ਦੇ ਆਰਟੀਆਈ ਐਕਟੀਵਿਸਟ ਵਰੁਣ ਸਰੀਨ ਵੱਲੋਂ ਸਰਕਾਰੀ ਰਾਸ਼ਨ ਦੇ ਡਿਪੂਆਂ ’ਤੇ ਭੇਜੀ ਜਾ ਰਹੀ ਕਣਕ ਦੇ ਵੱਡੇ ਘਪਲੇ ਦਾ ਖੁਲਾਸਾ ਕੀਤਾ ਗਿਆ ਹੈ।

ਉਹਨਾਂ ਇਲਜ਼ਾਮ ਲਾਇਆ ਕਿ, “ਗੋਦਾਮਾਂ ਤੋਂ ਡਿਪੂਆਂ ਤੱਕ ਕਣਕ ਬਿਨਾਂ ਕੰਡੇ ਤੋਂ ਤੋਲ ਕੇ ਟਰੱਕ ਵਿੱਚ ਭੇਜੀ ਜਾਂਦੀ ਹੈ ਅਤੇ ਇੱਕ ਕਣਕ ਦੇ ਟਰੱਕ ‘ਚੋਂ ਕਰੀਬ 5 ਕੁਇੰਟਲ ਦੀ ਕਣਕ ਦਾ ਸਰਕਾਰੀ ਅਧਿਕਾਰੀ ਘਪਲਾ ਕਰ ਰਹੇ ਹਨ। ਇਸ ਸੰਬਧੀ ਗਲਬਾਤ ਕਰਦਿਆਂ ਮੌਕੇ ’ਤੇ ਫੜੇ ਗਏ ਟਰੱਕ ਡਰਾਈਵਰ ਹਰਜਿੰਦਰ ਸਿੰਘ ਨੇ ਦਸਿਆ ਕਿ, “ਇਸ ਵਿਚ ਉਹਨਾਂ ਦੀ ਕੋਈ ਗਲਤੀ ਨਹੀਂ ਹੈ ਇਹ ਸਾਰੀ ਸਰਕਾਰੀ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਹੋ ਰਿਹਾ ਹੈ ਜੋ ਕਿ ਸਰਾਸਰ ਗਲਤ ਹੈ।

ਦੱਸ ਦਈਏ ਕਿ ਆਰਟੀਆਈ ਐਕਟੀਵਿਸਟ ਵਰੁਣ ਸਰੀਨ ਦਾ ਇਲਜ਼ਾਮ ਹੈ ਕਿ ਗੋਦਾਮਾਂ ‘ਚੋਂ ਟਰੱਕ ਜੋ ਕਿ ਬਿਨਾਂ ਕੰਡੇ ਤੋਂ ਵਜਨ ਕਰਵਾਏ ਹੀ ਕਣਕ ਲੈ ਕੇ ਜਾ ਰਹੇ ਨੇ ਅਤੇ ਸਰਕਾਰੀ ਅਧਿਕਾਰੀ ਸ਼ਰੇਆਮ ਆਮ ਲੋਕਾਂ ਦੇ ਹੱਕ ‘ਤੇ ਡਾਕਾ ਮਾਰ ਰਹੇ ਹਨ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ, “ਇਸ ਸਬੰਧੀ ਜਾਣਕਾਰੀ ਮੁਹੱਈਆ ਕਰਵਾਉਣ ਦੇ ਬਾਵਜੂਦ ਵੀ ਕੋਈ ਵੀ ਉੱਚ ਅਧਿਕਾਰੀ ਮੌਕੇ ’ਤੇ ਨਹੀਂ ਪਹੁੰਚਿਆ ਅਤੇ ਨਾ ਹੀ ਇਸ ਸੰਬਧੀ ਕੋਈ ਬਣਦੀ ਕਾਰਵਾਈ ਕੀਤੀ ਗਈ ਹੈ।

Click to comment

Leave a Reply

Your email address will not be published.

Most Popular

To Top