ਅੰਬਾਨੀ ਨੂੰ ਪਿਆ ਵੱਡਾ ਘਾਟਾ, ਸਰਕਾਰ ਨੂੰ ਭੇਜੀ ਚਿੱਠੀ

ਕਿਸਾਨਾਂ ਦਾ ਰੋਸ ਕੇਂਦਰ ਸਰਕਾਰ ਦੇ ਨਾਲ ਨਾਲ ਵੱਡੇ ਪੂੰਜੀਪਤੀਆਂ ਨਾਲ ਵੀ ਹੈ। ਕਿਉਂ ਕਿ ਸਰਕਾਰ ਇਹਨਾਂ ਪੂੰਜੀਪਤੀਆਂ ਨੂੰ ਫ਼ਾਇਦਾ ਪਹੁੰਚਾਉਣ ਲਈ ਜਨਤਾ ਨੂੰ ਪਰੇਸ਼ਾਨੀ ਵਿੱਚ ਪਾਉਣੀ ਚਾਹੁੰਦੀ ਹੈ। ਇਸ ਲਈ ਕਿਸਾਨਾਂ ਵੱਲੋਂ ਲੋਕਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਇਹਨਾਂ ਪੂੰਜੀਪਤੀਆਂ ਦੀਆਂ ਕੰਪਨੀਆਂ ਅਤੇ ਵਸਤੂਆਂ ਦਾ ਬਾਈਕਾਟ ਕਰਨ।

ਇਸ ਦੇ ਚਲਦੇ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਜੀਓ ਵੀ ਕਾਫ਼ੀ ਮੁਸ਼ਕਿਲ ਵਿੱਚ ਆ ਗਈ ਹੈ। ਇਸ ਦੇ ਚਲਦਿਆਂ ਰਿਲਾਇੰਸ ਜੀਓ ਨੇ ਟੈਲੀਕੌਮ ਰੈਗੂਲੇਟਰੀ ਅਥਾਰਿਟੀ ਆਫ਼ ਇੰਡੀਆ ਨੂੰ ਚਿੱਠੀ ਲਿਖ ਕੇ ਭਾਰਤੀ ਏਅਰਟੇਲ ਤੇ ਵੋਡਾਫੋਨ ਆਈਡੀਆ ਖ਼ਿਲਾਫ਼ ਅਨੈਤਕਿਤਾ ਤੇ ਬੇਈਮਾਨੀ ਕਰਨ ਲਈ ਸਖ਼ਤ ਐਕਸ਼ਨ ਲੈਣ ਲਈ ਕਿਹਾ।
ਜੀਓ ਨੇ ਦੇਸ਼ ਦੇ ਉੱਤਰੀ ਹਿੱਸਿਆਂ ਵਿੱਚ ਕਿਸਾਨ ਪ੍ਰਦਰਸ਼ਨਾਂ ਦੇ ਮੱਦੇਨਜ਼ ਵੋਡਾਫੋਨ-ਆਈਡੀਆ ਤੇ ਭਾਰਤੀ ਏਅਰਟੇਲ ਵੱਲੋਂ ਮੋਬਾਇਲ ਨੰਬਰ ਪੋਰਟੀਬਿਲਿਟੀ ਤੇ ਭਾਰਤੀ ਏਅਰਟੇਲ ਵੱਲੋਂ ਮੋਬਾਇਲ ਨੰਬਰ ਪੋਰਟੀਬਿਲਿਟੀ ਪ੍ਰਾਪਤ ਕਰਨ ਲਈ ਝੂਠਾ ਪ੍ਰਚਾਰ ਫੈਲਾਉਣ ਵੱਲ ਧਿਆਨ ਦਵਾਇਆ।
ਰਿਲਾਇੰਸ ਜੀਓ ਕੰਪਨੀ ਵੱਲੋਂ ਲਿਖਿਆ ਗਿਆ ਕਿ ਵੋਡਾਫੋਨ-ਆਈਡੀਆ ਤੇ ਭਾਰਤੀ ਏਅਰਟੇਲ ਮਿਲ ਕੇ ਨੌਰਥ ਇੰਡੀਆ ਦੇ ਕਈ ਖੇਤਰਾਂ ਤੋਂ ਗਾਹਕਾਂ ਨੂੰ ਅਪਣੇ ਵੱਲ ਖਿੱਚਣ ਲਈ ਅਨੈਤਿਕ ਰਾਹਾਂ ਦਾ ਇਸਤੇਮਾਲ ਕਰ ਰਹੇ ਹਨ। ਕਿਸਾਨ ਅੰਦੋਲਨ ਦਾ ਫ਼ਾਇਦਾ ਚੁੱਕਣ ਲਈ ਇਹ ਦੋਵੇਂ ਕੰਪਨੀਆਂ ਝੂਠੇ ਪ੍ਰਚਾਰ ਦਾ ਇਸਤੇਮਾਲ ਕਰ ਰਹੀ ਹੈ।
ਸਤੰਬਰ ਵਿੱਚ ਸ਼ਿਕਾਇਤ ਦੇਣ ਦੇ ਬਾਵਜੂਦ ਵੀ ਇਹਨਾਂ ਦੋਵਾਂ ਨੇ ਅਪਣਾ ਭਰਮਾਊ ਪ੍ਰਚਾਰ ਜਾਰੀ ਰੱਖਿਆ ਹੈ। ਕੰਪਨੀ ਨੇ ਇਹ ਵੀ ਲਿਖਿਆ ਕਿ ਏਅਰਟੇਲ ਤੇ ਵੋਡਾਫੋਨ ਆਈਡੀਆ ਲਿਮਟਿਡ ਅਪਣੇ ਕਰਮਚਾਰੀਆਂ, ਏਜੰਟਾਂ ਤੇ ਖੁਦਰਾ ਵਿਕਰੇਤਾਵਾਂ ਦੇ ਮਾਧਿਅਮ ਨਾਲ ਇਸ ਸ਼ਾਤਰ ਤੇ ਵੰਡ ਪਾਊ ਅਭਿਆਨ ਨੂੰ ਨਿਰੰਤਰ ਅੱਗੇ ਵਧਾਉਣ ਵਿੱਚ ਲੱਗੀ ਹੋਈ ਹੈ।
