ਅੰਨਦਾਤੇ ’ਤੇ ਕੁਦਰਤ ਦੀ ਮਾਰ, ਖ਼ਰਾਬ ਹੋਈ ਝੋਨੇ ਦੀ ਫ਼ਸਲ, ਸਰਕਾਰ ਕਰੇਗੀ ਮਦਦ!

 ਅੰਨਦਾਤੇ ’ਤੇ ਕੁਦਰਤ ਦੀ ਮਾਰ, ਖ਼ਰਾਬ ਹੋਈ ਝੋਨੇ ਦੀ ਫ਼ਸਲ, ਸਰਕਾਰ ਕਰੇਗੀ ਮਦਦ!

ਨੂਰਪੁਰ ਬੇਦੀ ਦੇ ਪਿੰਡ ਉੱਪਰਲਾ ਅਸਮਾਨਪੁਰ ਵਿੱਚ ਜਿੱਥੇ ਕਿਸਾਨ ਵੱਲੋਂ ਅਪਣੀ 5 ਕਿੱਲੇ ਫ਼ਸਲ ਵਾਹ ਦਿੱਤੀ ਗਈ। ਇਸ ਬਾਰੇ ਕਿਸਾਨ ਨੇ ਭਰੇ ਮਨ ਨਾਲ ਦੱਸਿਆ ਕਿ ਇਸ ਤੋਂ ਪਹਿਲਾਂ ਉਹਨਾਂ ਦੀ ਮੱਕੀ ਦੀ ਫ਼ਸਲ ਵੀ ਖਰਾਬ ਹੋਈ ਸੀ, ਜਿਸ ਦਾ ਸਰਕਾਰ ਵੱਲੋਂ ਮੁਆਵਜ਼ਾ ਵੀ ਨਹੀਂ ਦਿੱਤਾ ਗਿਆ। ਇਸ ਤੋਂ ਬਾਅਦ ਹੁਣ ਉਹਨਾਂ ਦੀ ਝੋਨੇ ਦੀ ਫ਼ਸਲ ਵੀ ਖਰਾਬ ਹੋ ਗਈ ਹੈ।

ਇਸ ਤੋਂ ਇਲਾਵਾ ਕਿਸਾਨਾਂ ਨੇ ਕਿਹਾ ਕਿ ਫ਼ਸਲ ਦਾ ਬੀਜ ਹੀ ਉਹਨਾਂ ਨੂੰ ਖਰਾਬ ਦਿੱਤਾ ਗਿਆ ਜਿਸ ਕਾਰਨ ਉਹਨਾਂ ਦੀ ਫ਼ਸਲ ਖ਼ਰਾਬ ਹੋ ਗਈ। ਉਹਨਾਂ ਹੁਣ ਸਰਕਾਰ ਤੋਂ ਅਪਣੇ ਨੁਕਸਾਨ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਲੰਪੀ ਸਕਿਨ ਬਿਮਾਰੀ ਨਾਲ ਕਾਫ਼ੀ ਗਊਆਂ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਕਿਸਾਨ ਸਰਕਾਰੀ ਪ੍ਰਬੰਧਾਂ ਨਾਲ ਕਾਫ਼ੀ ਨਰਾਜ਼ ਨਜ਼ਰ ਆ ਰਹੇ ਸੀ।

Leave a Reply

Your email address will not be published.