News

ਅੰਦੋਲਨ ਨੂੰ ਤੋੜਨ ਲਈ ਵਿਰੋਧੀ ਰਚ ਕੇ ਡੂੰਘੀਆਂ ਸਾਜਿਸ਼ਾਂ: ਦੀਪ ਸਿੱਧੂ

ਕਿਸਾਨ ਅੰਦੋਲਨ ਦੌਰਾਨ ਰਾਤ ਇੱਕ ਹਥਿਆਰਬੰਦ ਵਿਅਕਤੀ ਨੂੰ ਕਾਬੂ ਕੀਤਾ ਗਿਆ, ਕਿਸਾਨ ਜਥੇਬੰਦੀਆਂ ਨੂੰ ਅੱਧੀ ਰਾਤ ਨੂੰ ਹੀ ਮੀਡੀਆ ਬੁਲਾਉਣਾ ਪਿਆ ਅਤੇ ਕਥਿਤ ਘੁਸਪੈਠ ਦੀ ਸਾਜਿਸ਼ ਨੂੰ ਨਾਕਾਮ ਕਰਨਾ ਪਿਆ। ਪਰ ਇਸ ਵਿਚਾਲੇ ਕਿਸਾਨ ਆਗੂ ਅਤੇ ਦਿੱਲੀ ਬੈਠੇ ਕਿਸਾਨ ਕਿੰਨੇ ਕੁ ਸੁਰੱਖਿਅਤ ਹਨ।

ਇਹ ਇੱਕ ਵੱਡਾ ਸਵਾਲ ਖੜ੍ਹਾ ਹੋਗਿਐ, ਲੱਖਾਂ ਦੀ ਗਿਣਤੀ ਵਿੱਚ ਕਿਸਾਨ ਨੇ ਅਤੇ ਕੌਣ ਕਦੋਂ ਇਨ੍ਹਾਂ ਵਿੱਚ ਵੜ੍ਹ ਕੇ ਅਸ਼ਾਂਤੀ ਫੈਲਾ ਜਾਵੇ, ਇਸ ‘ਤੇ ਤਿੱਖੀ ਨਜ਼ਰ ਰੱਖਣ ਦੀ ਲੋੜ ਹੈ। ਜਿਸ ਦੀ ਜ਼ਿੰਮੇਵਾਰੀ ਹੁਣ ਕਿਸਾਨ ਅੰਦੋਲਨ ਵਿੱਚ ਡਟੇ ਅਦਾਕਾਰ ਦੀਪ ਸਿੱਧੂ ਨੇ ਚੁੱਕੀ ਹੈ।

ਅੰਦੋਲਨ ਵਿੱਚ ਘੁਸਪੈਠੀਆ ਫੜਨ ਤੋਂ ਬਾਅਦ ਦੀਪ ਸਿੱਧੂ ਨੇ ਐਲਾਨ ਕੀਤਾ ਹੈ ਕਿ ਉਹ ਖੁਦ ਇਹ ਜ਼ਿੰਮੇਵਾਰ ਚੁੱਕਣਗੇ ਅਤੇ ਹਰ ਸ਼ੱਕੀ ਵਿਅਕਤੀ ਤੇ ਤਿੱਖੀ ਨਜ਼ਰ ਰੱਖਣਗੇ। ਦੀਪ ਸਿੱਧੂ ਨੇ ਖਦਸ਼ਾ ਜਤਾਇਆ ਕਿ ਕਿਸਾਨ ਅੰਦੋਲਨ ਦੀਆਂ ਵਿਰੋਧੀ ਧਿਰਾਂ, ਸੰਘਰਸ਼ ਨੂੰ ਢਾਹ ਲਾਉਣ ਲਈ ਹਾਲੇ ਕਈ ਹੋਰ ਚਾਲਾਂ ਚੱਲਣਗੀਆਂ, ਜਿਸ ਨੂੰ ਰੋਕਣਾ ਅਤੇ ਸਮਝਣਾ ਹੁਣ ਹੋਰ ਵੀ ਜ਼ਿਆਦਾ ਜ਼ਰੂਰੀ ਹੋ ਗਿਆ ਹੈ।

ਦੀਪ ਸਿੱਧੂ ਨੇ ਮੁੜ ਤੋਂ ਐਲਾਨ ਕੀਤਾ ਕਿ ਉਹ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਦੇ ਨਾਲ ਖੜ੍ਹੇ ਅਤੇ ਇਹੀ ਏਕਾ ਸਰਕਾਰਾਂ ਲਈ ਮਾਰੂ ਸਾਬਿਤ ਹੋਵੇਗਾ। ਦੱਸ ਦਈਏ ਕਿ ਬੀਤੀ ਰਾਤ ਕਿਸਾਨ ਆਗੂਆਂ ਵੱਲੋਂ ਇੱਕ ਸ਼ੱਕੀ ਹਥਿਆਰਬੰਦ ਵਿਅਕਤੀ ਨੂੰ ਫੜਿਆ ਗਿਆ ਹੈ ਜਿਸ ਨੇ ਕਿ ਕੈਮਰਿਆਂ ਅੱਗੇ ਖੁਦ ਮੰਨਿਆ ਕਿ ਸੰਘਰਸ਼ ਵਿੱਚ ਘੁਸਪੈਠੀਏ ਸ਼ਾਮਿਲ ਹੋ ਚੁੱਕੇ ਹਨ ਜਿਨਾਂ ਨੂੰ ਕਿ ਟਰੈਕਟਰ ਪ੍ਰੇਡ ਵਿੱਚ ਹਿੰਸਾ ਫੈਲਾਉਣ, ਪੁਲਿਸ ਉਪਰ ਗੋਲੀਆਂ ਚਲਾਉਣ ਦੇ ਨਾਲ ਨਾਲ ਪੰਜਾਬ ਦੇ ਚਾਰ ਕਿਸਾਨ ਆਗੂਆਂ ਨੂੰ ਮਾਰਨ ਦੀ ਸੁਪਾਰੀ ਦਿੱਤੀ ਗਈ ਹੈ। ਅਜਿਹੇ ਵਿੱਚ ਅੰਦੋਲਨ ਵਿੱਚ ਆਗੂਆਂ ਅਤੇ ਕਿਸਾਨਾਂ ਦੀ ਚਿੰਤਾ ਹੋਰ ਵੀ ਵਧ ਗਈ ਹੈ।

Click to comment

Leave a Reply

Your email address will not be published. Required fields are marked *

Most Popular

To Top