ਅੰਡਾ ਜਾਂ ਪਨੀਰ, ਇਹਨਾਂ ਦੋਵਾਂ ਵਿਚੋਂ ਪ੍ਰੋਟੀਨ ਦਾ ਬਿਹਤਰ ਸਰੋਤ ਕਿਹੜਾ ਹੈ?

ਪਨੀਰ ਅਤੇ ਅੰਡਾ ਦੋਵੇਂ ਹੀ ਪੋਸ਼ਣ ਨਾਲ ਭਰਪੂਰ ਭੋਜਨ ਹਨ। ਖਾਸ ਤੌਰ ਤੇ ਪ੍ਰੋਟੀਨ ਦਾ ਸ਼ਾਨਦਾਰ ਸਰੋਤ ਹਨ ਦੋਵੇਂ ਹੀ। ਆਓ ਜਾਣਦੇ ਹਾਂ ਕਿ ਇਹਨਾਂ ਦੋਵਾਂ ਦੇ ਗੁਣਾਂ ਨਾਲ ਭਰਪੂਰ ਹੋਣ ਤੋਂ ਬਾਅਦ ਵੀ ਇਹਨਾਂ ਵਿਚੋਂ ਅਜਿਹਾ ਫੂਡ ਕਿਹੜਾ ਹੈ ਜੋ ਸਰੀਰ ਲਈ ਵੱਧ ਬਿਹਤਰ ਹੈ।
ਜਦੋਂ ਤੁਸੀਂ ਦੋ ਪ੍ਰੋਟੀਨ ਰਿਚ ਫੂਡਸ ਦੀ ਤੁਲਨਾ ਕਰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਡੇ ਦਿਮਾਗ਼ ਵਿੱਚ ਇਹ ਸਵਾਲ ਆਉਂਦਾ ਹੈ ਕਿ ਆਖਿਰ ਪਨੀਰ ਅਤੇ ਅੰਡਾ ਵਿਚੋਂ ਪ੍ਰੋਟੀਨ ਦੀ ਮਾਤਰਾ ਕਿਹੜੇ ਫੂਡ ਵਿੱਚ ਵੱਧ ਹੁੰਦੀ ਹੈ?
ਇਹ ਵੀ ਪੜ੍ਹੋ: ਹਾਥਰਸ ਸਮੂਹਿਕ ਬਲਾਤਕਾਰ ਨੂੰ ਲੈ ਕੇ ਦਲਿਤ ਭਾਈਚਾਰੇ ਵੱਲੋਂ ਕੈਂਡਲ ਮਾਰਚ ਕੱਢ ਕੀਤੀ ਜਾ ਰਹੀ ਇਨਸਾਫ਼ ਦੀ ਮੰਗ
ਅੰਡੇ ਵਿੱਚ ਪ੍ਰੋਟੀਨ ਦੀ ਤੁਲਨਾ ਪ੍ਰਤੀ ਨਗ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ ਤਾਂ ਪਨੀਰ ਵਿੱਚ ਗ੍ਰਾਮ ਦੇ ਹਿਸਾਬ ਨਾਲ।
ਦੋ ਵੱਡੇ ਆਕਾਰ ਦੇ ਅੰਡੇ ਦਾ ਵਜਨ ਕਰੀਬ 100 ਗ੍ਰਾਮ ਹੁੰਦਾ ਹੈ ਅਤੇ ਇਸ ਵਿੱਚ ਕਰੀਬ 14 ਗ੍ਰਾਮ ਪ੍ਰੋਟੀਨ ਦੀ ਮਾਤਰਾ ਹੁੰਦੀ ਹੈ। ਜਦਕਿ 100 ਗ੍ਰਾਮ ਪਨੀਰ ਵਿੱਚ ਵੀ ਪ੍ਰੋਟੀਨ ਦੀ ਮਾਤਰਾ 14 ਗ੍ਰਾਮ ਹੀ ਹੁੰਦੀ ਹੈ। ਇਸ ਪ੍ਰਕਾਰ ਪ੍ਰੋਟੀਨ ਦੀ ਮਾਤਰਾ ਦੇ ਮਾਮਲੇ ਵਿੱਚ ਇਹ ਦੋਵੇਂ ਹੀ ਫੂਡ ਲਗਭਗ ਸਮਾਨ ਹੁੰਦੇ ਹਨ।
ਇਹ ਵੀ ਪੜ੍ਹੋ: ਯੂਥ ਕਾਂਗਰਸ ਨੇ ਬੀਜੇਪੀ ਦਫ਼ਤਰ ‘ਤੇ ਟੰਗਿਆ ਮੋਦੀ ਦਾ ਪੁਤਲਾ
ਪਨੀਰ ਅਤੇ ਅੰਡੇ ਦੀ ਤੁਲਨਾ
ਜੇ ਪੋਸ਼ਕ ਤੱਤਾਂ ਦੀ ਗੱਲ ਕਰੀਏ ਤਾਂ ਅੰਡਾ ਅਤੇ ਪਨੀਰ ਦੋਵੇਂ ਹੀ ਸਾਡੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਅਤੇ ਸਿਹਤਮੰਦ ਬਣਾਉਂਦੇ ਹਨ। ਇਸ ਦੇ ਨਾਲ ਹੀ ਸਹੀ ਮਾਤਰਾ ਵਿੱਚ ਕੁਦਰਤੀ ਚਿਕਨਾਈ ਦੇ ਨਾਲ ਸਾਡੇ ਸਰੀਰ ਦੀਆਂ ਅੰਦਰਲੀਆਂ ਕੋਸ਼ਿਕਾਵਾਂ ਨੂੰ ਨਮੀ ਦਿੰਦੇ ਹਨ ਅਤੇ ਇਸ ਵਿੱਚ ਨਮੀ ਬਲਾਕ ਕਰਨ ਦਾ ਕੰਮ ਕਰਦੇ ਹਨ।
ਪਨੀਰ ਅਤੇ ਅੰਡਾ ਦੋਵੇਂ ਹੀ ਸਾਡੇ ਸਰੀਰ ਨੂੰ ਕੈਲਸ਼ੀਅਮ ਦੇਣ ਦਾ ਕੰਮ ਕਰਦੇ ਹਨ। ਤੁਹਾਨੂੰ ਸ਼ਾਇਦ ਪਤਾ ਹੋਵੇ ਕਿ ਜਦੋਂ ਤੁਹਾਡੇ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਹੁੰਦੀ ਹੈ ਤਾਂ ਤੁਹਾਡਾ ਸਰੀਰ ਅਪਣੀ ਜ਼ਰੂਰਤ ਨੂੰ ਪੂਰਾ ਕਰਨ ਲਈ ਤੁਹਾਡੀਆਂ ਹੱਡੀਆਂ ਵਿਚੋਂ ਕੈਲਸ਼ੀਅਮ ਸੋਖ ਲੈਂਦਾ ਹੈ।
ਇਸ ਸਥਿਤੀ ਵਿੱਚ ਤੁਹਾਡੀਆਂ ਹੱਡੀਆਂ ਕਮਜ਼ੋਰ ਹੋਣ ਲਗਦੀਆਂ ਹਨ ਅਤੇ ਤੁਸੀਂ ਓਸਿਟਯੋਪੋਰੋਸਿਸ ਵਰਗੀਆਂ ਬਿਮਾਰੀਆਂ ਦੀ ਚਪੇਟ ਵਿੱਚ ਆ ਜਾਂਦੇ ਹੋ। ਜਿਹੜੇ ਲੋਕ ਨਿਯਮਿਤ ਰੂਪ ਨਾਲ ਪਨੀਰ ਜਾਂ ਅੰਡੇ ਦਾ ਸੇਵਨ ਕਰਦੇ ਹਨ ਉਹਨਾਂ ਨੂੰ ਕੈਲਸ਼ੀਅਮ ਦੀ ਕਮੀ ਅਤੇ ਹੱਡੀਆਂ ਦੀ ਬਿਮਾਰੀ ਨਾਲ ਜੂਝਣਾ ਨਹੀਂ ਪੈਂਦਾ।
