News

ਅੰਡਰਵਰਲਡ ਡਾਨ ਛੋਟਾ ਰਾਜਨ ਦੀ ਮੌਤ ਦੀ ਖ਼ਬਰ ਨਿਕਲੀ ਝੂਠੀ

ਕੋਰੋਨਾ ਦੌਰਾਨ ਬਹੁਤ ਸਾਰੀਆਂ ਝੂਠੀਆਂ ਖ਼ਬਰਾਂ ਵੀ ਵਾਇਰਲ ਹੋ ਰਹੀਆਂ ਹਨ। ਹਾਲ ਹੀ ਵਿੱਚ ਅੰਡਰਵਰਲਡ ਡਾਨ ਛੋਟਾ ਰਾਜਨ ਦੀ ਮੌਤ ਦੀ ਖ਼ਬਰ ਆਈ ਹੈ। ਪਰ ਬਾਅਦ ਵਿੱਚ ਪੁਸ਼ਟੀ ਤੋਂ ਪਤਾ ਚਲਿਆ ਕਿ ਉਹਨਾਂ ਦੀ ਮੌਤ ਨਹੀਂ ਹੋਈ ਸਗੋਂ ਉਹਨਾਂ ਦਾ ਇਲਾਜ ਚਲ ਰਿਹਾ ਹੈ।

Gangster Chhota Rajan Tests Covid Positive, Admitted To AIIMS

ਦਰਅਸਲ ਛੋਟਾ ਰਾਜਨ ਦੀ ਮੌਤ ਦੀ ਖ਼ਬਰ ਨੂੰ ਝੂਠਾ ਕਰਾਰ ਦਿੰਦਿਆਂ ਦਿੱਲੀ ਦੇ ਏਮਜ਼ ਹਸਪਤਾਲ ਨੇ ਇਕ ਨਿਜੀ ਚੈਨਲ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਜ਼ਿੰਦਾ ਹਨ ਤੇ ਉਹਨਾਂ ਦਾ ਇਲਾਜ ਚਲ ਰਿਹਾ ਹੈ। ਇਸ ਤੋਂ ਪਹਿਲਾਂ ਵੀ ਕਈ ਰਿਪੋਰਟਾਂ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ ਛੋਟਾ ਰਾਜਨ ਦੀ ਮੌਤ ਕੋਰੋਨਾ ਨਾਲ ਹੋਈ ਹੈ।

ਡਾਨ ਨੂੰ ਕੋਰੋਨਾ ਵਾਇਰਸ ਹੋਣ ਤੋਂ ਬਾਅਦ 25 ਅਪ੍ਰੈਲ ਨੂੰ ਤਿਹਾੜ ਜੇਲ੍ਹ ਤੋਂ ਏਮਜ਼ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਦਸ ਦਈਏ ਕਿ ਛੋਟਾ ਰਾਜਨ ਖਿਲਾਫ਼ ਦੋ ਦਰਜਨ ਤੋਂ ਵੱਧ ਕੇਸ ਚੱਲ ਰਹੇ ਹਨ ਜਿਹਨਾਂ ਵਿਚੋਂ ਉਸ ਨੂੰ ਤਕਰੀਬਨ 14 ਕੇਸਾਂ ਵਿੱਚ ਅਦਾਲਤ ਨੇ ਸਜ਼ਾ ਸੁਣਾਈ ਹੈ। ਛੋਟਾ ਰਾਜਨ ਉਰਫ ਸਦਾਸ਼ਿਵ ਨੂੰ ਤਿਹਾੜ ਜੇਲ੍ਹ ਕੰਪਲੈਕਸ ਦੀ ਜੇਲ ਨੰਬਰ 2 ਵਿੱਚ ਸੁਰੱਖਿਅਤ ਵਾਰਡ ਵਿੱਚ ਰੱਖਿਆ ਗਿਆ ਸੀ।

ਦਸਣਯੋਗ ਹੈ ਕਿ ਛੋਟਾ ਰਾਜਨ ਅਤੇ ਦਾਊਦ ਇਬਰਾਹਿਮ ਇਕੋ ਗਿਰੋਹ ਵਿੱਚ ਹੁੰਦੇ ਸੀ ਪਰ ਦਾਊਦ ਦੇ ਭਾਰਤ ਵਿਰੋਧੀ ਤਾਕਤਾਂ ਵਿੱਚ ਸ਼ਾਮਲ ਹੋਣ ਤੋਂ ਬਾਅਦ ਛੋਟਾ ਰਾਜਨ ਵੱਖ ਹੋ ਗਿਆ ਸੀ। ਇਸ ਤੋਂ ਬਾਅਦ ਛੋਟਾ ਰਾਜਨ ਤੇ ਦਾਊਦ ਦੇ ਬੰਦਿਆਂ ਨੇ ਬੈਂਕਾਂ ਵਿੱਚ ਹਮਲਾ ਵੀ ਕੀਤਾ ਸੀ ਜਿਸ ਵਿੱਚ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ। ਉਸ ਨੂੰ ਸੀਬੀਆਈ ਵੱਲੋਂ ਜਾਰੀ ਕੀਤੇ ਇੰਟਰਪੋਲ ਰੈਡ ਕਾਰਨਰ ਨੋਟਿਸ ਦੇ ਆਧਾਰ ਤੇ ਮਲੇਸ਼ੀਆ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ 2015 ਵਿੱਚ ਉਸ ਨੂੰ ਭਾਰਤ ਲਿਆਂਦਾ ਗਿਆ ਸੀ।

Click to comment

Leave a Reply

Your email address will not be published. Required fields are marked *

Most Popular

To Top