ਅਫ਼ਗਾਨਿਸਤਾਨ ਤੋਂ ਆਏ ਡਰਾਈਫਰੂਟ ਦੇ ਟਰੱਕ ’ਚੋਂ ਬਰਾਮਦ ਹੋਈ 385 ਗ੍ਰਾਮ ਹੈਰੋਇਨ

 ਅਫ਼ਗਾਨਿਸਤਾਨ ਤੋਂ ਆਏ ਡਰਾਈਫਰੂਟ ਦੇ ਟਰੱਕ ’ਚੋਂ ਬਰਾਮਦ ਹੋਈ 385 ਗ੍ਰਾਮ ਹੈਰੋਇਨ

ਪਾਕਿਸਤਾਨ ਵੱਲੋਂ ਕਦੇ ਡਰੋਨ ਰਾਹੀਂ ਹੈਰੋਇਨ ਅਤੇ ਹਥਿਆਰਾਂ ਦੀ ਸਪਲਾਈ ਕਰਦਾ ਹੈ ਅਤੇ ਕਦੇ ਕਿਸੇ ਚੀਜ਼ਾਂ ਵਿੱਚ ਬੰਦ ਕਰਕੇ ਹੈਰੋਇਨ ਨੂੰ ਭਾਰਤ ਭੇਜਦਾ ਹੈ। ਅੱਜ ਅਫ਼ਗਾਨਿਸਤਾਨ ਤੋਂ ਆਏ ਇੱਕ ਡਰਾਈਫਰੂਟ ਦੇ ਟਰੱਕ ਵਿੱਚੋਂ ਜਦੋਂ 385 ਗ੍ਰਾਮ ਹੈਰੋਇਨ ਬਰਾਮਦ ਹੋਣ ਦੀ ਸੂਚਨਾ ਮਿਲੀ ਤਾਂ ਸਭ ਤੋਂ ਹੈਰਾਨ ਹੋ ਗਏ।

heroin recovered from a dry fruit truck from afghanistan

ਮਿਲੀ ਜਾਣਕਾਰੀ ਮੁਤਾਬਕ ਅਫ਼ਗਾਨਿਸਤਾਨ ਤੋਂ ਡਰਾਈ ਫਰੂਟਸ ਦਾ ਇੱਕ ਟਰੱਕ ਅਟਾਰੀ ਸਰਹੱਦ ਤੇ ਪੁੱਜਿਆ ਸੀ। ਉਕਤ ਟਰੱਕ ਦੀ ਜਦੋਂ ਤਲਾਸ਼ੀ ਗਈ ਤਾਂ ਉਸ ਵਿੱਚੋਂ ਹੈਰੋਇਨ ਦੀ ਵੱਡੀ ਖੇਪ ਬਰਾਮਦ ਹੋਈ।

ਹੈਰੋਇਨ ਨੂੰ ਚੁੰਬਕ ਦੀ ਮਦਦ ਨਾਲ ਟਰੱਕ ਦੇ ਹੇਠਾਂ ਚਿਪਕਾਇਆ ਗਿਆ ਸੀ। ਜਿਵੇਂ ਹੀ ਇਹ ਟਰੱਕ ਅਟਾਰੀ ਸਰਹੱਦ ਤੇ ਪੁੱਜਿਆ ਤਾਂ ਚੈਕਿੰਗ ਦੌਰਾਨ ਟਰੱਕ ਵਿਚੋਂ ਹੈਰੋਇਨ ਦੀ ਖੇਪ ਬਰਾਮਦ ਹੋ ਗਈ। ਇਸ ਦੇ ਨਾਲ ਹੀ ਨਸ਼ਾ ਤਸਕਰ ਨੂੰ ਵੀ ਕਾਬੂ ਕਰ ਲਿਆ ਹੈ।

Leave a Reply

Your email address will not be published.