News

ਅਸ਼ੀਸ਼ ਮਿਸ਼ਰਾ ਤੋਂ ਪੁੱਛਗਿੱਛ ਜਾਰੀ, ਕੀ ਹੋਵੇਗੀ ਮਿਸ਼ਰਾ ਦੀ ਗ੍ਰਿਫ਼ਤਾਰੀ?

ਲਖੀਮਪੁਰ ਖੀਰੀ ਮਾਮਲੇ ਵਿੱਚ ਮੁਲਜ਼ਮ ਅਸ਼ੀਸ਼ ਮਿਸ਼ਰਾ ਸ਼ਨੀਵਾਰ ਨੂੰ ਕ੍ਰਾਇਮ ਬ੍ਰਾਂਚ ਸਾਹਮਣੇ ਪੇਸ਼ ਹੋ ਗਿਆ ਹੈ। ਉਸ ਤੋਂ ਪੁੱਛਗਿੱਛ ਜਾਰੀ ਹੈ। ਕ੍ਰਾਇਮ ਬ੍ਰਾਂਚ ਵੱਲੋਂ ਜਾਰੀ ਕੀਤੇ ਗਏ ਪਹਿਲੇ ਨੋਟਿਸ ਤੋਂ ਬਾਅਦ ਅਸ਼ੀਸ਼ ਨਹੀਂ ਪਹੁੰਚਿਆ ਤਾਂ ਕ੍ਰਾਇਮ ਬ੍ਰਾਂਚ ਨੇ ਦੂਜਾ ਨੋਟਿਸ ਦੇ ਕੇ ਅੱਜ 11 ਵਜੇ ਤੱਕ ਪੇਸ਼ ਹੋਣ ਦਾ ਅਲਟੀਮੇਟਮ ਦਿੱਤਾ ਸੀ।

Lakhimpur Violence: Police Issues Second Notice to Ashish Mishra – The  Munsif Daily

ਅਸ਼ੀਸ਼ ਮਿਸ਼ਰਾ ਖਿਲਾਫ਼ ਹੱਤਿਆ, ਬਗਾਵਤ, ਵਰਗੀਆਂ ਧਾਰਾਵਾਂ ਅਧੀਨ ਕੇਸ ਦਰਜ ਹੈ। ਅਜਿਹੇ ਵਿੱਚ ਸੰਭਵ ਹੈ ਕਿ ਕ੍ਰਾਇਮ ਬ੍ਰਾਂਚ ਪੁੱਛਗਿੱਛ ਤੋਂ ਬਾਅਦ ਉਸ ਦੀ ਗ੍ਰਿਫ਼ਤਾਰੀ ਕਰ ਲਵੇ। ਗ੍ਰਿਫ਼ਤਾਰੀ ਦਾ ਖਦਸ਼ਾ ਹੁੰਦਾ ਦੇਖ ਲਖੀਮਪੁਰ ਖੀਰੀ ਵਿੱਚ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਤੇ ਸੰਸਦ ਮੈਂਬਰ ਅਤੇ ਕੇਂਦਰੀ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ, ਅਸ਼ੀਸ਼ ਮਿਸ਼ਰਾ ਦੇ ਸਮਰਥਕ ਵੀ ਜੁੱਟ ਗਏ ਹਨ।

ਭਾਜਪਾ ਦਫ਼ਤਰ ਤੇ ਜੁਟੇ ਅਜੇ ਮਿਸ਼ਰਾ ਟੇਨੀ ਅਤੇ ਅਸ਼ੀਸ਼ ਮਿਸ਼ਰਾ ਦੇ ਸਮਰਥਕ ਉਹਨਾਂ ਦੇ ਪੱਖ ਵਿੱਚ ਨਾਅਰੇਬਾਜ਼ੀ ਕਰ ਰਹੇ ਹਨ। ਕੇਂਦਰੀ ਮੰਤਰੀ ਅਜੇ ਮਿਸ਼ਰਾ ਟੇਨੀ ਨੇ ਭਾਜਪਾ ਦਫ਼ਤਰ ਦੀ ਬਾਲਕਾਨੀ ਵਿੱਚ ਆ ਕੇ ਸਮਰਥਕਾਂ ਨੂੰ ਸ਼ਾਂਤ ਹੋਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਉਹ ਪੁੱਛਗਿੱਛ ਲਈ ਗਿਆ ਹੈ। ਇਸ ਸਰਕਾਰ ਵਿੱਚ ਨਿਰਪੱਖ ਜਾਂਚ ਹੋਵੇਗੀ। ਅਜੇ ਮਿਸ਼ਰਾ ਟੇਨੀ ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ।

Click to comment

Leave a Reply

Your email address will not be published.

Most Popular

To Top