News

ਅਸਤੀਫਿਆਂ ਦੇ ਦੌਰ ‘ਚ ਪੰਜਾਬ ਭਾਜਪਾ ਨੇ ਕੀਤਾ ਨਵੇਂ ਜਰਨੈਲਾਂ ਦਾ ਐਲਾਨ

ਕੇਂਦਰ ਵੱਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਨੂੰ ਲੈ ਕੇ ਪੰਜਾਬ ਵਿੱਚ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਇਸ ਦੇ ਚਲਦੇ ਕਈ ਭਾਜਪਾ ਲੀਡਰਾਂ ਨੇ ਅਸਤੀਫ਼ੇ ਵੀ ਦੇ ਦਿੱਤੇ ਹਨ। ਪੰਜਾਬ ਭਾਜਪਾ ਨੇ ਸੰਗਠਨ ਨੂੰ ਮਜ਼ਬੂਤ ਕਰਨ ਦੀ ਕਵਾਇਦ ਵਿੱਢ ਲਈ ਹੈ ਤਾਂ ਜੋ ਨੁਕਸਾਨ ਦੀ ਭਰਪਾਈ ਕੀਤੀ ਜਾ ਸਕੇ।

ਇਸ ਲਈ ਭਾਜਪਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸੂਬੇ ਦੇ ਕਾਰਜਕਾਰੀ ਮੈਂਬਰਾਂ ਦੀ ਤੀਜੀ ਸੂਚੀ ਜਾਰੀ ਕੀਤੀ ਹੈ। ਇਸ ਬਾਰੇ ਜਨਰਲ ਸਕੱਤਰ ਜੀਵਨ ਗੁਪਤਾ ਨੇ ਦੱਸਿਆ ਕਿ ਸੂਬਾ ਕਾਰਜਕਾਰੀ ਮੈਂਬਰ ’ਚ ਬਰਨਾਲਾ ਤੋਂ ਸੋਮਨਾਥ ਸਹੋਰੀਆ, ਫਰੀਦਕੋਟ ਤੋਂ ਸ਼ਾਮ ਸੁੰਦਰ ਮੰਗੀ, ਫਤਿਹਗੜ੍ਹ ਸਾਹਿਬ ਤੋਂ ਦੇਵੀ ਦਿਆਲ ਪਰਾਸ਼ਰ, ਹੁਸ਼ਿਆਰਪੁਰ ਤੋਂ ਵਿਜੈ ਅਗਰਵਾਲ, ਜਲੰਧਰ ਸ਼ਹਿਰੀ ਤੋਂ ਰਾਜੂ ਮੱਘੋ, ਬਿਕਰਮ ਸਿੱਧੂ, ਲੁਧਿਆਣਾ ਸ਼ਹਿਰੀ ਤੋਂ ਸੰਜੇ ਕਪੂਰ, ਮੁਹਾਲੀ ਤੋਂ ਵਿਨੀਤ ਜੋਸ਼ੀ, ਪਟਿਆਲਾ ਦਿਹਾਤੀ ਦੱਖਣੀ ਤੋਂ ਰਮੇਸ਼ ਕੁਮਾਰ ਕੁੱਕੂ ਤੇ ਖੰਨਾ ਤੋਂ ਅਨੁਜ ਛਾਰੀਆ ਨੂੰ ਨਿਯੁਕਤ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਸਥਾਈ ਮੈਂਬਰਾਂ ਵਜੋਂ ਪਠਾਨਕੋਟ ਤੋਂ ਕੁਲਭੂਸ਼ਣ ਮਿਨਹਾਸ, ਪਟਿਆਲਾ ਸ਼ਹਿਰੀ ਤੋਂ ਅਰੁਣ ਗੁਪਤਾ ਤੇ ਮਾਨਸਾ ਤੋਂ ਸੁਖਦੇਵ ਸਿੰਘ ਨੂੰ ਨਿਯੁਕਤ ਕੀਤਾ ਹੈ। ਯਾਦ ਰਹੇ ਇਸ ਵੇਲੇ ਪੰਜਾਬ ਬੀਜੇਪੀ ਸਭ ਤੋਂ ਵੱਡੇ ਸੰਕਟ ਵਿੱਚ ਲੰਘ ਰਹੀ ਹੈ। ਹੁਣ ਤੱਕ ਕਈ ਲੀਡਰ ਅਸਤੀਫ਼ੇ ਦੇ ਚੁੱਕੇ ਹਨ।  

Click to comment

Leave a Reply

Your email address will not be published. Required fields are marked *

Most Popular

To Top