News

ਅਲਰਟ! 125 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਆਵੇਗਾ ਤੂਫਾਨ, ਇਨ੍ਹਾਂ ਸੂਬਿਆਂ ‘ਚ ਪੈ ਸਕਦਾ ਭਾਰੀ ਮੀਂਹ

ਪੂਰਬੀ-ਮੱਧ ਬੰਗਾਲ ਦੀ ਖਾੜੀ ਤੇ ਚੱਕਰਵਾਤੀ ਤੂਫ਼ਾਨ ਵਿੱਚ ਤੀਬਰ ਹੋਣ ਤੇ ਉੱਤਰ-ਪੂਰਬ ਵੱਲ ਵਧਣ ਤੇ 10 ਮਈ ਤੱਕ ਉੱਤਰੀ ਆਂਧਰਾ ਪ੍ਰਦੇਸ਼ ਤੇ ਓਡੀਸ਼ਾ ਦੇ ਤੱਟਾਂ ਤੱਕ ਪਹੁੰਚਣ ਦੀ ਸੰਭਾਵਨਾ ਹੈ। ਬੰਗਾਲ ਦੀ ਖਾੜੀ ਵਿੱਚ ਘੱਟ ਦਬਾਅ ਬਣਿਆ ਹੋਣ ਕਾਰਨ ਅੱਜ ਚੱਕਰਵਾਤੀ ਤੂਫ਼ਾਨਨ ਵਿੱਚ ਬਦਲ ਆ ਜਾਵੇਗਾ। ਇਸ ਤੂਫ਼ਾਨ ਨੂੰ ‘ਅਸਾਨੀ’ ਦਾ ਨਾਂ ਦਿੱਤਾ ਗਿਆ ਹੈ।

Hurricane Survival Guide: What to Do During and After the Storm | Travelers  Insurance

ਇਸ ਵਾਰ ਮਾਰਚ ਮਹੀਨੇ ਵਿੱਚ ਦੋ ਵਾਰ ਘੱਟ ਦਬਾਅ ਵਾਲਾ ਖੇਤਰ ਬਣਿਆ ਪਰ ਇੱਕ ਵੀ ਚੱਕਰਵਾਤੀ ਤੂਫ਼ਾਨ ਵਿੱਚ ਨਹੀਂ ਬਦਲ ਸਕਿਆ। ਘੱਟ ਦਬਾਅ ਵਾਲੇ ਖੇਤਰ ਕਾਰਨ ਅੰਡੇਮਾਨ ਵਿੱਚ ਇਸ ਸਮੇਂ ਭਾਰੀ ਮੀਂਹ ਪੈ ਰਿਹਾ ਹੈ ਪਰ ਹੁਣ ਇਸ ਤੂਫ਼ਾਨ ਕਾਰਨ ਦੇਸ਼ ਦੇ ਕਈ ਹਿੱਸਿਆਂ ਵਿੱਚ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ 10 ਮਈ ਸ਼ਾਮ ਨੂੰ ਇਸ ਦਾ ਰਸਤਾ ਬਦਲ ਜਾਵੇਗਾ।

The Philippines: Typhoon Facts | TIME.com

ਇਹ ਤੂਫ਼ਾਨ ਭਾਰਤ ਦੇ ਤੱਟ ਤੇ ਸਿੱਧਾ ਲੈਂਡਫਾਲ ਨਹੀਂ ਕਰ ਰਿਹਾ ਪਰ ਫਿਰ ਵੀ ਹਵਾ ਦੀ ਰਫ਼ਤਾਰ ਪਹਿਲਾਂ ਵਾਂਗ ਹੀ ਰਹੇਗੀ। 8 ਮਈ ਦੀ ਸ਼ਾਮ ਨੂੰ ਹਵਾ ਦੀ ਰਫ਼ਤਾਰ 80-90 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ ਪਰ 9 ਮਈ ਨੂੰ ਤੂਫ਼ਾਨ ਦੀ ਰਫ਼ਤਾਰ 125 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ। ਯਾਨੀ ਜੇ ਸਾਵਧਾਨੀ ਨਾ ਵਰਤੀ ਗਈ ਤਾਂ ਵੱਡੇ ਪੱਧਰ ਤੇ ਜਾਨ-ਮਾਲ ਦਾ ਨੁਕਸਾਨ ਹੋ ਸਕਦਾ ਹੈ।

12 ਮਈ ਨੂੰ ਬੰਗਾਲ ਦੇ ਤੱਟੀ ਖੇਤਰਾਂ ਵਿੱਚ ਹਵਾ ਦੀ ਰਫ਼ਤਾਰ 80-90 ਕਿਲੋਮੀਟਰ ਪ੍ਰਤੀ ਘੰਟਾ ਰਹਿ ਸਕਦੀ ਹੈ। 11-12 ਮਈ ਨੂੰ ਉੱਤਰੀ ਬੰਗਾਲ, ਬਿਹਾਰ ਤੇ ਝਾਰਝੰਡ ਦੇ ਖੇਤਰਾਂ ਵਿੱਚ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਪੈ ਸਕਦਾ ਹੈ। ਨਾਲ ਹੀ, ਉੱਤਰ-ਪੂਰਬ ਵਿੱਚ ਭਾਰੀ ਮੀਂਹ ਪੈ ਸਕਦਾ ਹੈ। 8 ਮਈ ਤੋਂ ਤੱਟਵਰਤੀ ਉੜੀਸਾ ਅਤੇ ਉੱਤਰੀ ਤੱਟਵਰਤੀ ਆਂਧਰਾ ਪ੍ਰਦੇਸ਼ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਬਾਰਿਸ਼ ਦੀਆਂ ਗਤੀਵਿਧੀਆਂ ਸ਼ੁਰੂ ਹੋਣ ਤੋਂ ਬਾਅਦ 10 ਮਈ ਨੂੰ ਇਨ੍ਹਾਂ ਇਲਾਕਿਆਂ ‘ਚ ਭਾਰੀ ਮੀਂਹ ਪੈ ਸਕਦਾ ਹੈ। 

Click to comment

Leave a Reply

Your email address will not be published.

Most Popular

To Top