ਅਰੂਸਾ ਪੈਸੇ ਲੈ ਕੇ ਦੁਬਈ ਫਰਾਰ ਹੋ ਗਈ ਹੈ, ਕੈਪਟਨ ਵੀ ਉਸ ਦੇ ਪਿੱਛੇ-ਪਿੱਛੇ ਭੱਜ ਜਾਣ: ਨਵਜੋਤ ਕੌਰ ਸਿੱਧੂ

ਸੁਖਜਿੰਦਰ ਸਿੰਘ ਰੰਧਾਵਾ ਤੋਂ ਬਾਅਦ ਹੁਣ ਨਵਜੋਤ ਕੌਰ ਸਿੱਧੂ ਨੇ ਅਰੂਸਾ ਆਲਮ ਤੇ ਹਮਲਾ ਬੋਲ ਦਿੱਤਾ ਹੈ। ਉਹਨਾਂ ਅਰੂਸਾ ਆਲਮ ਤੇ ਇਲਜ਼ਾਮ ਲਾਇਆ ਕਿ ਅਰੂਸਾ ਆਲਮ ਤੋਂ ਬਿਨਾਂ ਪੰਜਾਬ ਵਿੱਚ ਕੋਈ ਮੰਤਰੀ, ਸੰਤਰੀ ਨਹੀਂ ਸੀ ਲਗਦਾ, ਇੱਥੋਂ ਤੱਕ ਕਿ ਕੋਈ ਐਸਐਚਓ, ਐਸਐਸਪੀ ਵੀ ਨਹੀਂ ਸੀ ਲਗਦਾ।

ਹਰ ਕੰਮ ਉਸੇ ਦੀ ਸਹਿਮਤੀ ਨਾਲ ਹੁੰਦਾ ਸੀ। ਕੈਪਟਨ ਅਫ਼ਸਰਾਂ ਤੋਂ ਤਬਾਦਲੇ ਬਦਲੇ ਪੈਸਾ ਇਕੱਠਾ ਕਰਕੇ ਅਰੂਸਾ ਨੂੰ ਗਿਫ਼ਟ ਦਿੰਦਾ ਸੀ। ਨਵਜੋਤ ਕੌਰ ਨੇ ਕਿਹਾ ਕਿ ਅਰੂਸਾ ਆਲਮ ਪੈਸੇ ਲੈ ਕੇ ਦੁਬਈ ਫਰਾਰ ਹੋ ਗਈ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਉਸ ਦੇ ਪਿੱਛੇ-ਪਿੱਛੇ ਭੱਜ ਜਾਣ, ਨਹੀਂ ਤਾਂ ਸਾਰਾ ਪੈਸਾ ਹੱਥੋਂ ਨਿਕਲ ਜਾਣਾ ਹੈ। ਕੈਪਟਨ ਸਰਕਾਰ ਦੇ ਰਾਜ ਵਿੱਚ ਅਰੂਸਾ ਆਲਮ ਹੀ ਪੰਜਾਬ ਪੁਲਿਸ ਦੇ ਡੀਜੀਪੀ ਸੀ।
ਉਹਨਾਂ ਕੈਪਟਨ ਤੇ ਹਮਲਾ ਬੋਲਦਿਆਂ ਕਿਹਾ ਕਿ, ਉਹਨਾਂ ਦੀ ਉਮਰ ਜ਼ਿਆਦਾ ਹੋ ਗਈ ਹੈ ਤੇ ਹੁਣ ਉਹ ਪਾਠ-ਪੂਜਾ ਕਰਨ। ਡਾ. ਨਵਜੋਤ ਕੌਰ ਨੇ ਕਿਹਾ ਕਿ ਕੈਪਟਨ ਨੂੰ ਆਪਣੀ ਰਹਿੰਦੀ ਜ਼ਿੰਦਗੀ ਅਰੂਸਾ ਆਲਮ ਨਾਲ ਹੀ ਬਿਤਾਉਣੀ ਚਾਹੀਦੀ ਹੈ ਅਤੇ ਐਸ਼ ਕਰਨੀ ਚਾਹੀਦੀ ਹੈ।
ਕੈਪਟਨ ਦੀ ਪਾਰਟੀ ਨਾਲ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ। ਸਿੱਧੂ ਦੇ ਹਲਕੇ ਨਾਲ ਕੈਪਟਨ ਰਾਜ ਦੇ ਵਿੱਚ ਪੱਖਪਾਤ ਕੀਤਾ ਗਿਆ ਪਰ ਹੁਣ ਅਸੀਂ ਵੱਡੇ ਪੱਧਰ ਤੇ ਵਿਕਾਸ ਕਰਵਾਵਾਂਗੇ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਨਵਜੋਤ ਸਿੱਧੂ ਅੰਮ੍ਰਿਤਸਰ ਪੂਰਬੀ ਤੋਂ ਹੀ ਚੋਣ ਲੜੇਗਾ।
