Punjab

ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਖੇਤੀ ਕਾਨੂੰਨਾਂ ਨੂੰ ਦਸਿਆ ਫਰਜ਼ੀ, ਭੜਕੇ ਕੈਪਟਨ

ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਬੇਅਸਰ ਕਰਨ ਲਈ ਪੰਜਾਬ ਵਿਧਾਨ ਸਭਾ ਦੁਆਰਾ ਮੰਗਲਵਾਰ ਨੂੰ ਪਾਸ ਕੀਤੇ ਗਏ ਕਾਨੂੰਨਾਂ ਦੇ ਮਾਮਲੇ ਵਿੱਚ ਬੁੱਧਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਟਵੀਟ ਤੇ ਭਿੜ ਗਏ।

ਅਰਵਿੰਦ ਕੇਜਰੀਵਾਲ ਨੇ ਅਪਣੇ ਟਵੀਟ ਵਿੱਚ ਪੰਜਾਬ ਵਿਧਾਨ ਸਭਾ ਦੇ ਪਾਸ ਸੋਧ ਬਿੱਲਾਂ ਨੂੰ ਕਿਸਾਨਾਂ ਦੇ ਨਾਲ ਧੋਖਾ ਦੱਸਿਆ ਤਾਂ ਇਸ ਤੇ ਪਲਟਵਾਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਸੰਵਿਧਾਨ ਦੀ ਜਾਣਕਾਰੀ ਨਹੀਂ ਹੈ।

ਉਹਨਾਂ ਟਵੀਟ ਕੀਤਾ, ਰਾਜਾ ਸਾਹਬ, ਤੁਸੀਂ ਕੇਂਦਰ ਦੇ ਕਾਨੂੰਨਾਂ ਵਿੱਚ ਸੋਧ ਕੀਤੀ ਹੈ, ਕੀ ਸੂਬਾ ਕੇਂਦਰ ਦੇ ਕਾਨੂੰਨਾਂ ਨੂੰ ਬਦਲ ਸਕਦਾ ਹੈ? ਤੁਸੀਂ ਨਾਟਕ ਕੀਤਾ ਹੈ। ਜਨਤਾ ਨੂੰ ਬੇਫਕੂਫ ਬਣਾਇਆ ਗਿਆ ਹੈ। ਤੁਸੀਂ ਕੱਲ੍ਹ ਜਿਹੜੇ ਕਾਨੂੰਨ ਪਾਸ ਕੀਤੇ ਹਨ ਕੀ ਉਸ ਤੋਂ ਬਾਅਦ ਪੰਜਾਬ ਦੇ ਕਿਸਾਨਾਂ ਨੂੰ ਘੱਟ ਸਮਰਥਨ ਮੁੱਲ ਮਿਲੇਗਾ?

ਕਿਸਾਨਾਂ ਨੂੰ ਐਮਐਸਪੀ ਚਾਹੀਦੀ ਹੈ ਤੁਹਾਡੇ ਫਰਜ਼ੀ ਅਤੇ ਝੂਠੇ ਕਾਨੂੰਨ ਨਹੀਂ। ਰਾਜਾ ਸਾਹਿਬ, ਪੰਜਾਬ ਦੇ ਕਿਸਾਨਾਂ ਨੂੰ ਧੋਖਾ ਨਾ ਦਿਓ। ਜੇ ਤੁਸੀਂ ਕਿਸਾਨਾਂ ਦਾ ਸੱਚਮੁੱਚ ਹੀ ਭਲਾ ਚਾਹੁੰਦੇ ਹੋ ਤਾਂ ਇਕ ਐਮਐਸਪੀ ਕਾਨੂੰਨ ਪਾਸ ਕਰੋ ਕਿ ਕੇਂਦਰ ਸਰਕਾਰ ਜਿੰਨੀ ਫ਼ਸਲੀ ਐਮਐਸਪੀ ਤੇ ਨਹੀਂ ਚੁੱਕੀ ਜਾਵੇਗੀ ਉਹ ਫ਼ਸਲ ਪੰਜਾਬ ਸਰਕਾਰ ਐਮਐਸਪੀ ਤੇ ਚੁੱਕੇਗੀ।

Click to comment

Leave a Reply

Your email address will not be published.

Most Popular

To Top