News

ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਅਧਿਆਪਕਾਂ ਲਈ ਕੀਤੇ ਵੱਡੇ ਐਲਾਨ

ਆਪ ਦੀ ਪ੍ਰੈਸ ਕਾਨਫਰੰਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ, 24 ਲੱਖ ਬੱਚਿਆਂ ਦਾ ਭਵਿੱਖ ਹਨੇਰੇ ਵਿੱਚ ਹੈ। ਕਈ ਸਕੂਲਾਂ ਵਿੱਚ ਸਿਰਫ ਇੱਕ ਹੀ ਅਧਿਆਪਕ ਹੈ। ਜਿਵੇਂ ਦਿੱਲੀ ਦੇ ਸਰਕਾਰੀ ਸਕੂਲਾਂ ਨੂੰ ਠੀਕ ਕੀਤਾ ਹੈ, ਪੰਜਾਬ ਚ ਵੀ, ਉਹ ਸਕੂਲ ਠੀਕ ਕਰਨਗੇ।

ਭਾਜਪਾ, ਕਾਂਗਰਸ ਅਤੇ ਅਕਾਲੀ ਦਲ ਨੇ ਕੋਈ ਸਕੂਲ ਠੀਕ ਨਹੀਂ ਕੀਤੇ। ਦਿੱਲੀ ਸਰਕਾਰ ਨੇ 5 ਸਾਲਾਂ ਵਿੱਚ ਸਰਕਾਰੀ ਸਕੂਲਾਂ ਨੂੰ ਬਦਲ ਦਿੱਤਾ ਹੈ। ਉਹਨਾਂ ਨੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ, ਅੱਜ ਪੰਜਾਬ ਦੇ ਸਾਰੇ ਅਧਿਆਪਕਾਂ ਨੂੰ ਸੱਦਾ ਦਿੰਦਾ ਹਾਂ ਕਿ ਇਸ ਮੁਹਿੰਮ ਵਿੱਚ ਸ਼ਾਮਲ ਹੋਵੋ।

ਸੀਐਮ ਚਿਹਰੇ ਨੂੰ ਲੈ ਕੇ ਉਹਨਾਂ ਕਿਹਾ ਕਿ, ਹਰ ਪਾਰਟੀ ਚੋਣਾਂ ਤੋਂ ਹਫ਼ਤਾ ਜਾਂ ਕੁਝ ਦਿਨ ਪਹਿਲਾਂ ਐਲਾਨ ਕਰਦੀ ਹੈ ਇਸ ਲਈ ਉਹ ਵੀ ਸਮਾਂ ਆਉਣ ਤੇ ਸੀਐਮ ਚਿਹਰੇ ਦਾ ਐਲਾਨ ਜ਼ਰੂਰ ਕਰਨਗੇ। ਉਹਨਾਂ ਵਿਰੋਧੀ ਪਾਰਟੀਆਂ ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ, ਜਦੋਂ ਆਪ ਦੀ ਸਰਕਾਰ ਬਣੇਗੀ ਤਾਂ ਇਸ ਦੀ ਜਾਂਚ ਕਰਵਾਈ ਜਾਵੇਗੀ ਕਿ ਕਿਸ ਨੇ ਖਜਾਨਾ ਖਾਲੀ ਕੀਤਾ ਹੈ।

ਕੇਜਰੀਵਾਲ ਸਰਕਾਰ ਨੂੰ ਖਜਾਨਾ ਭਰਨਾ ਵੀ ਆਉਂਦਾ ਹੈ। ਉਹਨਾਂ ਕਿਹਾ ਕਿ, ਚੰਨੀ ਦੇ ਖੱਬੇ ਪਾਸੇ ਰੇਤ ਮਾਫ਼ੀਆ ਅਤੇ ਸੱਜੇ ਪਾਸੇ ਟਰਾਂਸਪੋਰਟ ਮਾਫ਼ੀਆ ਬੈਠਾ ਹੁੰਦਾ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਪਾਰਟੀ ਛੱਡ ਕੇ ਜਾਣ ਤੇ ਉਹਨਾਂ ਕਿਹਾ ਕਿ, ਕਾਂਗਰਸ ਪਾਰਟੀ ਦੇ 25 ਐਮਐਲਏ ਦੋ-ਤਿੰਨ ਐਮਪੀ ਉਹਨਾਂ ਦੀ ਪਾਰਟੀ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ, ਪਰ ਅਸੀਂ ਉਹਨਾਂ ਦਾ ਕਚਰਾ ਨਹੀਂ ਲੈਣਾ ਚਾਹੁੰਦੇ।

ਕੇਜਰੀਵਾਲ ਨੇ ਕਿਹਾ ਕਿ, ਜਿਹੜੀਆਂ ਚੀਜ਼ਾਂ ਮੰਤਰੀਆਂ ਨੂੰ ਮੁਫ਼ਤ ਮਿਲਦੀਆਂ ਹਨ ਉਹੀ ਚੀਜ਼ਾਂ ਜਨਤਾ ਨੂੰ ਮੁਫ਼ਤ ਦਿੱਤੀਆਂ ਜਾਣਗੀਆਂ।

ਅਧਿਆਪਕਾਂ ਨੂੰ 8 ਗਰੰਟੀਆਂ

1ਅਧਿਆਪਕਾਂ ਨਾਲ ਮਿਲ ਕੇ ਪੰਜਾਬ ਦੇ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀ ਲੈ ਕੇ ਆਵਾਂਗੇ।

2 ਠੇਕੇ ਤੇ ਕੰਮ ਕਰਨ ਵਾਲੇ ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇਗਾ।

3ਇਹ ਟਰਾਂਸਫਰ ਪਾਲਿਸੀ ਪੰਜਾਬ ਵਿੱਚ ਵੀ ਲਾਗੂ ਕੀਤੀ ਜਾਵੇਗੀ।

4 ਅਧਿਆਪਕ ਤੋਂ ਸਿਰਫ਼ ਸਿੱਖਿਆ ਦਾ ਹੀ ਕੰਮ ਲਿਆ ਜਾਵੇਗਾ, ਬਾਕੀ ਕੰਮਾਂ ਤੋਂ ਫਾਰਗ ਕੀਤਾ ਜਾਵੇਗਾ।

5 ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਭਰੀਆਂ ਜਾਣਗੀਆਂ ਤਾਂ ਜੋ ਉਹਨਾਂ ਨੂੰ ਰੁਜ਼ਗਾਰ ਮਿਲ ਸਕੇ।

6ਪੰਜਾਬ ਦੇ ਅਧਿਆਪਕਾਂ ਨੂੰ ਵੀ ਵਿਦੇਸ਼ਾਂ ਵਿੱਚ ਚੰਗੀ ਸਿੱਖਿਆ ਲਈ ਭੇਜਿਆ ਜਾਵੇਗਾ।

7 ਅਧਿਆਪਕਾਂ ਨੂੰ ਸਮੇਂ ਸਮੇਂ ਤੇ ਪ੍ਰਮੋਟ ਕੀਤਾ ਜਾਵੇਗਾ।

8ਸਾਰੇ ਅਧਿਆਪਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਕੈਸ਼ਲੈੱਸ ਸਿਹਤ ਬੀਮਾ ਕੀਤਾ ਜਾਵੇਗਾ।

Click to comment

Leave a Reply

Your email address will not be published.

Most Popular

To Top