News

ਅਰਵਿੰਦ ਕੇਜਰੀਵਾਲ ਦਾ ਐਲਾਨ, ਦਿੱਲੀ ਦਾ ਆਪਣਾ ਵੱਖਰਾ ਹੋਵੇਗਾ ਸਿੱਖਿਆ ਬੋਰਡ

ਦਿੱਲੀ ‘ਚ ਆਮ ਆਦਮੀ ਪਾਰਟੀ ਲੋਕਾਂ ਦੇ ਦਿਲ ਜਿੱਤ ਰਹੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਗਾਤਾਰ ਸਿੱਖਿਆ ਪ੍ਰਣਾਲੀ ਨੂੰ ਵਧੀਆਂ ਬਣਾਉਣ ਦੀ ਕੋਸ਼ਿਸ਼ ‘ਚ ਜੁੱਟੇ ਹੋਏ ਹਨ। ਅਜਿਹੇ ‘ਚ ਉਹਨਾਂ ਵੱਲੋਂ ਅੱਜ ਦਿੱਲੀ ‘ਚ ਆਪਣਾ ਵੱਖਰਾ ਸਿੱਖਿਆ ਬੋਰਡ ਬਣਾਉਣ ਦਾ ਐਲਾਨ ਕੀਤਾ ਹੈ। ਦਿੱਲੀ ਸਰਕਾਰ ਨੇ ਅੱਜ ‘ਦਿੱਲੀ ਬੋਰਡ ਆਫ਼ ਐਜੂਕੇਸ਼ਨ’ ਦੇ ਗਠਨ ਨੂੰ ਮਨਜ਼ੂਰੀ ਦਿੱਤੀ ਹੈ।

After results, Delhi University aspirants in a fix

ਉਹਨਾਂ ਕਿਹਾ ਕਿ ਇਸ ਫ਼ੈਸਲੇ ਨੂੰ ਦਿੱਲੀ ਕੈਬਨਿਟ ਦੀ ਬੈਠਕ ਵਿੱਚ ਮਨਜ਼ੂਰੀ ਦਿੱਤੀ ਗਈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹੁਣ ਅਜਿਹੇ ਬੱਚੇ ਤਿਆਰ ਕੀਤੇ ਜਾਣਗੇ ਜੋ ਹਰ ਖੇਤਰ ‘ਚ ਸਫ਼ਲ ਹੋਣਗੇ। ਉਹਨਾਂ ਦੱਸਿਆ ਕਿ ਨੌਜਵਾਨਾਂ ਨੂੰ ਵੱਡੀਆਂ ਵੱਡੀਆਂ ਡਿੱਗਰੀ ਕਰਨ ਦੇ ਬਾਵਜੂਦ ਕੋਈ ਨੌਕਰੀ ਨਹੀਂ ਮਿਲ ਰਹੀ ਪਰ ਹੁਣ ਦਿੱਲੀ ਸਿੱਖਿਆ ਬੋਰਡ ਵੱਲੋਂ ਅਜਿਹੀ ਸਿੱਖਿਆ ਪ੍ਰਣਾਲੀ ਤਿਆਰ ਕੀਤੀ ਜਾਵੇਗੀ ਜਿਸ ਤੋਂ ਬਾਅਦ ਬੱਚਿਆਂ ਰੁਜ਼ਗਾਰ ਲਈ ਦਰ ਦਰ ‘ਤੇ ਠੋਕਰਾਂ ਨਹੀਂ ਖਾਣੀਆਂ ਪੈਣਗੀਆਂ।

ਦੱਸ ਦਈਏ ਕਿ ਇਸ ਸਾਲ ਸਾਲ 20 ਤੋਂ 25 ਸਰਕਾਰੀ ਸਕੂਲਾਂ ਨੂੰ ਇਸ ਬੋਰਡ ‘ਚ ਸ਼ਾਮਿਲ ਕੀਤਾ ਜਾਵੇਗਾ। ਦਿੱਲੀ ਦੇ ਮੁੱਖ ਮੰਤਰੀ ਮੁਤਬਿਕ ਇੰਨਾਂ ਸਕੂਲਾਂ ਨੂੰ ਮਾਨਤਾ ਸੀ. ਬੀ. ਐਸ. ਈ. ਤੋਂ ਹਟਾ ਕੇ ਇਸ ਬੋਰਡ ਤੋਂ ਹੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਕਿਸ ਸਕੂਲ ਨੂੰ ਇਸ ਬੋਰਡ ‘ਚ ਸ਼ਾਮਿਲ ਕਰਨਾ ਹੈ, ਇਸ ਸਬੰਧੀ ਫ਼ੈਸਲਾ ਉਸ ਸਕੂਲ ਦੇ ਅਧਿਆਪਕਾਂ, ਪ੍ਰਿੰਸੀਪਲ ਅਤੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਹੀ ਲਿਆ ਜਾਵੇਗਾ।  

Click to comment

Leave a Reply

Your email address will not be published. Required fields are marked *

Most Popular

To Top