News

ਅਰਵਿੰਦ ਕੇਜਰੀਵਾਲ ਕੱਲ੍ਹ ਆਉਣਗੇ ਪੰਜਾਬ, ‘ਮਿਸ਼ਨ ਪੰਜਾਬ’ ਦੀ ਕਰਨਗੇ ਸ਼ੁਰੂਆਤ

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 22 ਨਵੰਬਰ ਤੋਂ ਸੂਬੇ ਵਿੱਚ ਮਿਸ਼ਨ ਪੰਜਾਬ ਦੀ ਸ਼ੁਰੂਆਤ ਕਰਨਗੇ। ਮਿਲੀ ਜਾਣਕਾਰੀ ਮੁਤਾਬਕ ਕੇਜਰੀਵਾਲ ਦੋ ਦਿਨਾਂ ਲਈ ਪੰਜਾਬ ਦੌਰੇ ਤੇ ਆ ਰਹੇ ਹਨ। ਕੇਜਰੀਵਾਲ ਕੱਲ੍ਹ ਹਵਾਈ ਜਹਾਜ਼ ਰਾਹੀਂ ਅੰਮ੍ਰਿਤਸਰ ਪਹੁੰਚਣਗੇ। ਇੱਥੋਂ ਬਾਅਦ ਦੁਪਹਿਰ ਮੋਗਾ ਪਹੁੰਚਣਗੇ। ਮੋਗਾ ਵਿੱਚ ਔਰਤਾਂ ਨਾਲ ਵਿਚਾਰ-ਚਰਚਾ ਕੀਤੀ ਜਾਵੇਗੀ।

Kejriwal meets AAP Punjab MLAs, discusses strategy for upcoming assembly  polls, farmers' issues

ਇਸ ਤੋਂ ਬਾਅਦ 23 ਨਵੰਬਰ ਨੂੰ ਅੰਮ੍ਰਿਤਸਰ ਵਿੱਚ ਵਪਾਰੀਆਂ ਨਾਲ ਵਿਚਾਰ-ਚਰਚਾ ਕਰਨਗੇ। ਦੱਸ ਦਈਏ ਕਿ ਕੇਜਰੀਵਾਲ ਦੇ ਪੰਜਾਬ ਦੌਰੇ ਦਾ ਕਈ ਵਾਰ ਐਲਾਨ ਹੋਇਆ ਪਰ ਲਗਾਤਾਰ ਮੁਲਤਵੀ ਹੋ ਰਿਹਾ ਹੈ। 20 ਨਵੰਬਰ ਨੂੰ ਕੇਜਰੀਵਾਲ ਪੰਜਾਬ ਆ ਰਹੇ ਸਨ ਪਰ ਫਿਰ ਉਹਨਾਂ ਦਾ ਇਹ ਦੌਰਾ ਮੁਲਤਵੀ ਹੋ ਗਿਆ।

ਹੁਣ ਕੇਜਰੀਵਾਲ 22 ਨਵੰਬਰ ਨੂੰ ਪੰਜਾਬ ਆ ਰਹੀ ਹੈ। ਪਾਰਟੀ ਦਾ ਦਾਅਵਾ ਹੈ ਕਿ ਸੂਬੇ ਵਿੱਚ ਪਾਰਟੀ ਸ਼ਹਿਰ ਤੋਂ ਲੈ ਕੇ ਪਿੰਡ ਤੱਕ ਤੂਫ਼ਾਨੀ ਪ੍ਰਚਾਰ ਕਰੇਗੀ ਤਾਂ ਜੋ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਨੂੰ ਹਸਦਾ-ਵਸਦਾ ਪੰਜਾਬ ਦੇ ਯਤਨ ਕੀਤੇ ਜਾਣ।

ਮਿਸ਼ਨ ਤਹਿਤ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ। ਕਿਆਸ ਇਹ ਵੀ ਲਾਏ ਜਾ ਰਹੇ ਹਨ ਕਿ ਅਦਾਕਾਰ ਸੋਨੂੰ ਸੂਦ ਵੀ ਆਮ ਆਦਮੀ ਪਾਰਟੀ ਵਿੱਚ ਜਾ ਸਕਦੇ ਹਨ। ਉਹਨਾਂ ਨੇ ਵੀ ਕੇਜਰੀਵਾਲ ਨਾਲ ਮੀਟਿੰਗ ਕੀਤੀ ਸੀ।

Click to comment

Leave a Reply

Your email address will not be published.

Most Popular

To Top