ਅਰਬੀ ਖਾਣ ਨਾਲ ਘੱਟ ਹੁੰਦਾ ਹੈ ਭਾਰ, ਬਲੱਡ ਸ਼ੂਗਰ ਨੂੰ ਵੀ ਰੱਖੇ ਕੰਟਰੋਲ

ਅਰਬੀ ਨੂੰ ਜੜ੍ਹਾਂ ਵਾਲੀਆਂ ਸਬਜ਼ੀਆਂ ਵਿੱਚੋਂ ਸਭ ਤੋਂ ਸੁਆਦੀ ਤੇ ਸਿਹਤਮੰਦ ਮੰਨਿਆ ਜਾਂਦਾ ਹੈ। ਭਾਰਤ ਵਿੱਚ ਇਸ ਦੀ ਫ਼ਸਲ ਅਕਤੂਬਰ ਤੋਂ ਦਸੰਬਰ ਤੱਕ ਹੁੰਦੀ ਹੈ। ਅਰਬੀ ਗੋਆ, ਕਰਨਾਟਕ ਅਤੇ ਮਹਾਰਾਸ਼ਟਰ ਵਿੱਚ ਓਨੀ ਹੀ ਪ੍ਰਸਿੱਧ ਹੈ ਜਿੰਨੀ ਇਹ ਭਾਰਤ ਦੇ ਉੱਤਰੀ ਅਤੇ ਪੱਛਮੀ ਰਾਜਾਂ ਵਿੱਚ ਹੈ। ਗਨੇਰੀਵਾਲ ਨੇ ਲਿਖਿਆ ਕਿ ਅਰਬੀ ਨੂੰ ਫਰਾਈ, ਕਰੀ ਅਤੇ ਸਬਜ਼ੀ ਤੋਂ ਇਲਾਵਾ ਹੋਰ ਵੀ ਕਈ ਤਰੀਕਿਆਂ ਨਾਲ ਖਾਧਾ ਜਾ ਸਕਦਾ ਹੈ।

ਉੜੀਸਾ ਵਿੱਚ ਵੀ ਅਰਬੀ ਨੂੰ ਬੜੇ ਚਾਅ ਨਾਲ ਖਾਧਾ ਜਾਂਦਾ ਹੈ। ਕੁਝ ਮਾਹਰ ਲਿਖਦੇ ਹਨ ਕਿ, ਅਰਬੀ ਫਾਈਬਰ, ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਵਿਟਾਮਿਨ ਸੀ ਅਤੇ ਈ ਦਾ ਬਹੁਤ ਵਧੀਆ ਸਰੋਤ ਹੈ ਅਤੇ ਇਹ ਸਿਹਤ ਵਾਸਤੇ ਕਈ ਤਰੀਕਿਆਂ ਨਾਲ ਲਾਭਦਾਇਕ ਹੈ। ਇਸ ਨਾਲ ਬਲੱਡ ਸ਼ੂਗਰ ਨੂੰ ਕੰਟਰੋਲ ਵਿੱਚ ਰੱਖਿਆ ਜਾ ਸਕਦਾ ਹੈ ਅਤੇ ਇਹ ਅੰਤੜੀਆਂ ਅਤੇ ਦਿਲ ਦੀ ਸਿਹਤ ਲਈ ਵੀ ਫ਼ਾਇਦੇਮੰਦ ਹੈ।
ਇਸ ਦੀ ਇਕ ਹੋਰ ਵਿਸ਼ੇਸ਼ਤਾ ਹੈ ਕਿ ਇਹ ਸਟਾਰਚ ਵਾਲੀ ਸਬਜ਼ੀ ਹੈ। ਇਸ ਵਿੱਚ ਦੋ ਤਰ੍ਹਾਂ ਦੇ ਕਾਰਬੋਹਾਈਡਰੇਟ ਹੁੰਦੇ ਹਨ ਜੋ ਬਲੱਡ ਸ਼ੂਗਰ ਦੇ ਪ੍ਰਬੰਧਨ ਲਈ ਬਹੁਤ ਵਧੀਆ ਹੁੰਦੇ ਹਨ। ਇਹ ਫਾਈਬਰ ਅਤੇ ਰੋਧਕ ਸਟਾਰਚ ਹਨ। ਇਹ ਹੋਰ ਕਾਰਬੋਹਾਈਡਰੇਟਾਂ ਦੇ ਪਾਚਨ ਅਤੇ ਸਮਾਈ ਨੂੰ ਵੀ ਹੌਲੀ ਕਰ ਦਿੰਦਾ ਹੈ,
ਜਿਸ ਨਾਲ ਭੋਜਨ ਤੋਂ ਬਾਅਦ ਬਲੱਡ ਸ਼ੂਗਰ ਨਹੀਂ ਵਧਦੀ। ਇੰਨਾ ਹੀ ਨਹੀਂ ਇਹ ਕੈਂਸਰ ਦੇ ਖਤਰੇ ਨੂੰ ਵੀ ਘੱਟ ਕਰਦਾ ਹੈ। ਇਸ ਦਾ ਇੱਕ ਇਹ ਵੀ ਫ਼ਾਇਦਾ ਹੈ ਕਿ ਇਸ ਨਾਲ ਭਾਰ ਵੀ ਘੱਟ ਹੁੰਦਾ ਹੈ। ਅਰਬੀ ਖਾਣ ਨਾਲ ਦਿਨ ਭਰ ਕੈਲੋਰੀ ਦੀ ਮਾਤਰਾ ਘੱਟ ਹੁੰਦੀ ਹੈ, ਜਿਸ ਕਾਰਨ ਭਾਰ ਤੇਜ਼ੀ ਨਾਲ ਘੱਟ ਹੁੰਦਾ ਹੈ।
