News

ਅਮਿਤ ਸ਼ਾਹ ਮਗਰੋਂ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ ਦੁਸ਼ਯੰਤ ਚੌਟਾਲਾ

ਕਿਸਾਨੀ ਅੰਦੋਲਨ ਕਾਰਨ ਸਿਆਸਤ ਵਿੱਚ ਵੀ ਹਲਚਲ ਹੋਈ ਹੈ। ਬਹੁਤ ਸਾਰੇ ਲੀਡਰਾਂ ਨੇ ਅਪਣੀਆਂ ਪਾਰਟੀਆਂ ਬਦਲੀਆਂ ਹਨ। ਉੱਥੇ ਹੀ ਹੁਣ ਭਾਜਪਾ ਦੀ ਅਗਵਾਈ ਵਾਲੀ ਖੱਟਰ ਸਰਕਾਰ ਮੁਸ਼ਕਿਲਾਂ ਵਿੱਚ ਘਿਰਦੀ ਨਜ਼ਰ ਆ ਰਹੀ ਹੈ।

ਮੁੱਖ ਮੰਤਰੀ ਖੱਟਰ ਤੇ ਉਹਨਾਂ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਮੰਗਲਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਮਗਰੋਂ ਹੁਣ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣਗੇ। ਇੱਥੇ ਵੱਡੇ ਸਵਾਲ ਇਹ ਉਠ ਰਹੇ ਹਨ ਕਿ ਕੀ ਹਰਿਆਣਾ ਵਿੱਚ ਭਾਰਤੀ ਜਨਤਾ ਪਾਰਟੀ ਤੇ ਜਨਨਾਇਕ ਜਨਤਾ ਪਾਰਟੀ ਦੇ ਵਿਧਾਇਕ ਦਬਾਅ ਹੇਠ ਹਨ?

ਮੰਗਲਵਾਰ ਨੂੰ ਦੁਸ਼ਯੰਤ ਚੌਟਾਲਾ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਪਹਿਲਾਂ ਅਪਣੀ ਪਾਰਟੀ ਜੇਜੇਪੀ ਦੇ ਵਿਧਾਇਕਾਂ ਨੂੰ ਦਿੱਲੀ ਸਥਿਤ ਅਪਣੇ ਫਾਰਮ ਹਾਊਸ ਵਿਖੇ ਮਿਲੇ। ਮੰਨਿਆ ਜਾਂਦਾ ਹੈ ਕਿ ਉਹ ਅਪਣੇ ਵਿਧਾਇਕਾਂ ਨੂੰ ਵਿਸ਼ਵਾਸ ਵਿੱਚ ਰੱਖਣ ਲਈ ਇਹ ਮੀਟਿੰਗ ਕਰ ਰਹੇ ਹਨ।

ਦਸ ਦਈਏ ਕਿ ਕਿਸਾਨੀ ਅੰਦੋਲਨ ਦੇ ਰਾਹ ਵਿੱਚ ਖੱਟਰ ਸਰਕਾਰ ਰੋੜਾ ਬਣ ਕੇ ਖੜੀ ਰਹੀ ਹੈ। ਸ਼ੰਭੂ ਬਾਰਡਰ ਤੋਂ ਕਿਸਾਨਾਂ ਦੀਆਂ ਟਰਾਲੀਆਂ ਨੂੰ ਰੋਕਿਆ ਗਿਆ, ਕਿਸਾਨਾਂ ਤੇ ਪਾਣੀ ਦੀਆਂ ਬੁਛਾੜਾਂ ਕੀਤੀਆਂ ਗਈਆਂ। ਇਸ ਕਰਕੇ ਖੱਟਰ ਸਰਕਾਰ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ।

Click to comment

Leave a Reply

Your email address will not be published. Required fields are marked *

Most Popular

To Top