News

ਅਮਿਤ ਸ਼ਾਹ ਨੇ ਕੀਤੀ ਅਹਿਮ ਬੈਠਕ, ਦਿੱਲੀ ਬਲਾਸਟ ਮਾਮਲੇ ‘ਚ ਐਕਸਪਲੋਸਿਵ ਐਕਟ ਤਹਿਤ ਐਫਆਈਆਰ ਦਰਜ

ਸ਼ੁੱਕਰਵਾਰ ਇਜ਼ਰਾਇਲ ਅੰਬੈਸੀ ਨੇੜੇ ਹੋਏ ਬਲਾਸਟ ਮਾਮਲੇ ‘ਚ ਦਿੱਲੀ ਪੁਲਿਸ ਨੇ ਜਾਂਚ ਤੇਜ਼ ਕਰ ਦਿੱਤੀ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਨੇ ਇਜ਼ਰਾਇਲ ਅੰਬੈਸੀ ਦੇ ਨੇੜੇ ਹੋਏ ਬਲਾਸਟ ਦੇ ਮਾਮਲੇ ਐਕਸਪਲੋਸਿਵ ਐਕਟ ਤਹਿਤ ਐਫਆਈਆਰ ਦਰਜ ਕੀਤੀ ਹੈ।

Small explosion near Israeli Embassy in New Delhi - Middle East - Stripes

ਇਸ ਦੇ ਨਾਲ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਇਸ ਮਾਮਲੇ ‘ਚ ਐਕਟਿਵ ਹੋ ਗਏ ਹਨ ਤੇ ਉਨ੍ਹਾਂ ਆਹਲਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਇਸ ਮਾਮਲੇ ‘ਚ ਭਾਰਤ ‘ਤੇ ਪੂਰਾ ਭਰੋਸਾ ਜਤਾਇਆ ਹੈ।

ਇਜ਼ਰਾਇਲ ਦੇ ਪੀਐਮ ਨੇਤਨਯਾਹੂ ਦਾ ਕਹਿਣਾ ਹੈ ਕਿ ਪੂਰਾ ਭਰੋਸਾ ਹੈ ਕਿ ਭਾਰਤ ਉਨ੍ਹਾਂ ਦੇ ਅਧਿਕਾਰੀਆਂ ਦੀ ਸੁਰੱਖਿਆ ਯਕੀਨੀ ਬਣਾਏਗਾ। ਦਿੱਲੀ ‘ਚ ਇਜ਼ਰਾਇਲ ਅੰਬੈਸੀ ਦੇ ਬਾਹਰ ਹੋਏ ਬਲਾਸਟ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਹਿਮ ਬੈਠਕ ਲਈ। ਅਮਿਤ ਸ਼ਾਹ ਦੇ ਨਾਲ ਹੋਈ ਇਸ ਬੈਠਕ ‘ਚ ਸੁਰੱਖਿਆ ਤੇ ਖੁਫੀਆ ਏਜੰਸੀਆਂ ਦੇ ਆਹਲਾ ਅਧਿਕਾਰੀ ਮੌਜੂਦ ਰਹੇ।

ਦਿੱਲੀ ਪੁਲਿਸ ਨੂੰ ਇਸ ਮਾਮਲੇ ਜਲਦ ਆਪਣੀ ਤਫਤੀਸ਼ ਪੂਰਾ ਕਰਨ ਦੇ ਹੁਕਮ ਮਿਲੇ ਹਨ। ਇਸ ਦੇ ਨਾਲ ਹੀ ਖੁਫੀਆ ਏਜੰਸੀਆਂ ਨੂੰ ਹਰ ਸੰਭਵ ਮਦਦ ਦਿੱਲੀ ਪੁਲਿਸ ਨੂੰ ਮੁਹੱਈਆ ਕਰਾਉਣ ਦੇ ਹੁਕਮ ਵੀ ਦਿੱਤੇ ਗਏ। ਦਸ ਦਈਏ ਕਿ ਦਿੱਲੀ ਵਿੱਚ ਇਜ਼ਰਾਈਲੀ ਸਫ਼ਾਰਤ ਖ਼ਾਨੇ ਦੇ ਨਜ਼ਦੀਕ ਧਮਾਕਾ ਹੋਇਆ ਸੀ,ਮੌਕੇ ਤੇ ਖ਼ੁਫਿਆ ਵਿਭਾਗ ਦੇ ਅਧਿਕਾਰੀ ਅਤੇ ਫਾਇਰ ਬ੍ਰਿਗੇਡ ਪਹੁੰਚੀ ਅਤੇ ਧਮਾਕੇ ਵਾਲੀ ਥਾਂ ਦੀ ਜਾਂਚ ਕਰ ਕੀਤੀ।

ਦਿੱਲੀ ਪੁਲਿਸ ਨੇ ਧਮਾਕੇ ਦੀ ਪੁਸ਼ਟੀ ਕੀਤੀ ਤੇ ਇਹ ਧਮਾਕਾ ਵਿਜੇ ਚੌਂਕ ਤੋਂ ਡੇਢ ਕਿੱਲੋਮੀਟਰ ਦੀ ਦੂਰੀ ‘ਤੇ ਹੋਇਆ ਜਿੱਥੇ ਬੀਟਿੰਗ ਦੀ ਰੀਟਰੀਟ ਸੈਰਾਮਨੀ ਚੱਲ ਰਹੀ ਸੀ।

Click to comment

Leave a Reply

Your email address will not be published. Required fields are marked *

Most Popular

To Top