News

ਅਮਿਤ ਸ਼ਾਹ ਨੇ ਊਰਜਾ ਅਤੇ ਕੋਲਾ ਮੰਤਰੀ ਨਾਲ ਕੀਤੀ ਮੀਟਿੰਗ, ਬਿਜਲੀ ਸੰਕਟ ਦਾ ਜਲਦ ਹੋਵੇਗਾ ਹੱਲ

ਕੱਲ੍ਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਿਜਲੀ ਮੰਤਰੀ ਆਰਕੇ ਸਿੰਘ ਅਤੇ ਕੋਲਾ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਇੱਕ ਵੱਡੀ ਮੀਟਿੰਗ ਕੀਤੀ। ਘੰਟੇ ਭਰ ਚੱਲੀ ਮੀਟਿੰਗ ਦੌਰਾਨ ਤਿੰਨਾਂ ਮੰਤਰੀਆਂ ਨੇ ਬਿਜਲੀ ਪਲਾਂਟਾਂ ਨੂੰ ਕੋਲੇ ਦੀ ਉਪਲੱਬਧਤਾ ਅਤੇ ਇਸ ਸਮੇਂ ਬਿਜਲੀ ਦੀ ਮੰਗ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ।

Kerala passes resolution demanding Centre to withdraw Electricity Bill, 2021

ਬਿਜਲੀ ਅਤੇ ਕੋਲਾ ਵਿਭਾਗ ਦੇ ਉੱਚ ਅਧਿਕਾਰੀ ਵੀ ਮੀਟਿੰਗ ਵਿੱਚ ਸ਼ਾਮਲ ਹੋਏ। ਬਿਜਲੀ ਸੰਕਟ ਵਿਚਕਾਰ ਮੰਤਰਾਲੇ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਕੋਈ ਬਿਜਲੀ ਵੰਡ ਕੰਪਨੀ ਪੀਪੀਏ ਦੇ ਮੁਤਾਬਕ ਬਿਜਲੀ ਦੀ ਉਪਲੱਬਧਤਾ ਦੇ ਬਾਵਜੂਦ ਕੱਟਾਂ ਦਾ ਸਹਾਰਾ ਲੈਂਦੀ ਹੈ, ਤਾਂ ਉਸ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।

ਦੂਜੇ ਪਾਸੇ, ਕੋਲਾ ਵਿਭਾਗ ਨੇ ਸਪੱਸ਼ਟ ਕੀਤਾ ਕਿ ਦੇਸ਼ ਕੋਲ ਬਿਜਲੀ ਪੈਦਾ ਕਰਨ ਵਾਲੇ ਪਲਾਂਟਾਂ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਕੋਲੇ ਦਾ ਲੋੜੀਂਦਾ ਭੰਡਾਰ ਹੈ। ਬਿਜਲੀ ਮੰਤਰਾਲੇ ਦੇ ਅੰਕੜਿਆਂ ਮੁਤਾਬਕ 8 ਅਕਤੂਬਰ ਨੂੰ ਬਿਜਲੀ ਦੀ ਖਪਤ 390 ਮਿਲੀਅਨ ਯੂਨਿਟ ਸੀ, ਜੋ ਇਸ ਮਹੀਨੇ (1-9 ਅਕਤੂਬਰ) ਵਿੱਚ ਹੁਣ ਤੱਕ ਦੀ ਸਭ ਤੋਂ ਵੱਧ ਸੀ।

ਦੇਸ਼ ਵਿੱਚ ਚੱਲ ਰਹੇ ਕੋਲਾ ਸੰਕਟ ‘ਚ ਬਿਜਲੀ ਦੀ ਮੰਗ ਵਿੱਚ ਤੇਜ਼ੀ ਚਿੰਤਾ ਦਾ ਵਿਸ਼ਾ ਬਣ ਗਈ ਹੈ। ਟਾਟਾ ਪਾਵਰ ਦਿੱਲੀ ਡਿਸਟਰੀਬਿਊਸ਼ਨ ਲਿਮਟਿਡ (ਡੀਡੀਐਲ) ਨੇ ਆਪਣੇ ਖਪਤਕਾਰਾਂ ਨੂੰ ਕੋਲੇ ਦੀ ਸੀਮਤ ਉਪਲਬਧਤਾ ਦੇ ਕਾਰਨ ਬਿਜਲੀ ਦੀ ਸਮਝਦਾਰੀ ਨਾਲ ਵਰਤੋਂ ਕਰਨ ਲਈ ਇੱਕ ਫੋਨ ਸੰਦੇਸ਼ ਭੇਜਣ ਦੀ ਬੇਨਤੀ ਕੀਤੀ ਸੀ।

ਕੋਲਾ ਮੰਤਰਾਲੇ ਅਤੇ ਸੀਆਈਐਲ ਨੇ ਭਰੋਸਾ ਦਿੱਤਾ ਹੈ ਕਿ ਉਹ ਅਗਲੇ ਤਿੰਨ ਦਿਨਾਂ ਵਿੱਚ ਬਿਜਲੀ ਖੇਤਰ ਵਿੱਚ ਕੋਲੇ ਦੀ ਜ਼ਰੂਰਤ ਨੂੰ 1.6 ਮਿਲੀਅਨ ਟਨ ਪ੍ਰਤੀ ਦਿਨ ਤੱਕ ਵਧਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ ਅਤੇ ਇਸ ਤੋਂ ਬਾਅਦ ਇਸਨੂੰ ਵਧਾ ਕੇ 17 ਲੱਖ ਟਨ ਪ੍ਰਤੀ ਦਿਨ ਕੀਤਾ ਜਾਵੇਗਾ।

Click to comment

Leave a Reply

Your email address will not be published.

Most Popular

To Top