News

ਅਮਿਤ ਸ਼ਾਹ ਨੂੰ ਏਮਸ ਤੋਂ ਮਿਲੀ ਛੁੱਟੀ, ਇਲਾਜ ਤੋਂ ਬਾਅਦ ਪੂਰੀ ਤਰ੍ਹਾਂ ਠੀਕ

ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਦਿੱਲੀ ਸਥਿਤ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਤੋਂ ਡਿਸਚਾਰਜ ਕਰ ਦਿੱਤਾ ਗਿਆ ਹੈ। ਏਮਸ ਵੱਲੋਂ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਇਲਾਜ ਤੋਂ ਬਾਅਦ ਉਹ ਪੂਰੀ ਤਰ੍ਹਾਂ ਠੀਕ ਹਨ ਇਸ ਦੀ ਜਾਣਕਾਰੀ ਸ਼ਨੀਵਾਰ ਨੂੰ ਏਮਸ ਨੇ ਖੁਦ ਦਿੱਤੀ ਸੀ ਅਤੇ ਇਹ ਵੀ ਕਿਹਾ ਸੀ ਕਿ ਉਹਨਾਂ ਨੂੰ ਕਦੇ ਵੀ ਡਿਸਚਾਰਜ ਕੀਤਾ ਜਾ ਸਕਦਾ ਹੈ।

ਇਸੇ ਕੜੀ ਤਹਿਤ ਪੂਰੀ ਤਰ੍ਹਾਂ ਨਾਲ ਠੀਕ ਹੋਣ ਤੋਂ ਬਾਅਦ ਅਮਿਤ ਸ਼ਾਹ ਨੂੰ ਏਮਸ ਤੋਂ ਡਿਸਚਾਰਜ ਕਰ ਦਿੱਤਾ ਗਿਆ ਹੈ। ਗੌਰਤਲਬ ਹੈ ਕਿ ਅਮਿਤ ਸ਼ਾਹ ਇਸ ਮਹੀਨੇ ਦੀ 18 ਅਗਸਤ ਨੂੰ ਹਲਕੇ ਬੁਖਾਰ ਅਤੇ ਥਕਾਨ ਦੀ ਸ਼ਿਕਾਇਤ ਦੇ ਚਲਦੇ ਏਮਸ ਵਿਚ ਭਰਤੀ ਹੋਏ ਸਨ।

ਤਕਰੀਬਨ 12 ਦਿਨ ਦੇ ਇਲਾਜ ਤੋਂ ਬਾਅਦ ਉਹਨਾਂ ਨੂੰ ਏਮਸ ਤੋਂ ਡਿਸਚਾਰਜ ਕੀਤਾ ਗਿਆ ਹੈ। ਦਸਿਆ ਜਾ ਰਿਹਾ ਹੈ ਕਿ ਉਹ ਪੂਰੀ ਤਰ੍ਹਾਂ ਠੀਕ ਹਨ ਅਤੇ ਜਲਦ ਹੀ ਉਹ ਕਾਮਕਾਜ ਸੰਭਾਲ ਸਕਦੇ ਹਨ। ਇੱਥੇ ਦਸ ਦਈਏ ਕਿ ਏਮਸ ਵਿਚ ਭਰਤੀ ਹੋਣ ਦੌਰਾਨ ਵੀ ਉਹ ਹਸਪਤਾਲ ਦੇ ਕੰਮ ਕਰ ਰਹੇ ਸਨ। ਗ੍ਰਹਿ ਅਮਿਤ ਸ਼ਾਹ 2 ਅਗਸਤ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਸਨ।

ਇਸ ਤੋਂ ਬਾਅਦ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿਚ ਇਲਾਜ ਤੋਂ ਬਾਅਦ ਠੀਕ ਹੋ ਕੇ ਘਰ ਆ ਗਏ ਸਨ ਪਰ ਥਕਾਨ ਅਤੇ ਸ਼ਰੀਰ ਵਿਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਅਮਿਤ ਸ਼ਾਹ ਨੂੰ ਏਮਸ ਵਿਚ ਭਰਤੀ ਕਰਾਇਆ ਗਿਆ ਸੀ। ਇੱਥੇ ਉਹਨਾਂ ਦਾ ਇਲਾਜ ਏਮਸ ਦੇ ਡਾਇਰੈਕਟਰ ਡਾਕਟਰ ਰਣਦੀਪ ਗੁਲੇਰਿਆ ਦੀ ਅਗਵਾਈ ਵਾਲੀ ਟੀਮ ਦੀ ਦੇਖਰੇਖ ਵਿਚ ਹੋਇਆ ਸੀ।

ਦਸ ਦਈਏ ਕਿ ਕੇਂਦਰੀ ਗ੍ਰਹਿ ਮੰਤਰੀ ਨੂੰ 18 ਅਗਸਤ ਨੂੰ ਦਿੱਲੀ ਸਥਿਤ ਏਮਸ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਇਸ ਦੌਰਾਨ ਉਹਨਾਂ ਨੂੰ ਓਲਡ ਪ੍ਰਾਈਵੇਟ ਵਾਰਡ ਵਿਚ ਰੱਖਿਆ ਗਿਆ ਸੀ। ਇਲਾਜ ਦੌਰਾਨ ਅਮਿਤ ਸ਼ਾਹ ਨੇ ਹਸਪਤਾਲ ਤੋਂ ਹੀ ਕੰਮਕਾਜ ਜਾਰੀ ਰੱਖਿਆ।

ਭਰਤੀ ਹੋਣ ਤੋਂ ਅਗਲੇ ਦਿਨ ਹੀ ਏਮਸ ਦੇ ਮੀਡੀਆ ਅਤੇ ਪ੍ਰੋਟੋਕਾਲ ਵਿਭਾਗ ਦੁਆਰਾ ਜਾਰੀ ਪ੍ਰੈਸ ਵਿਚ ਦਸਿਆ ਗਿਆ ਸੀ ਕਿ ਉਹਨਾਂ ਦੀ ਕੋਰੋਨਾ ਜਾਂਚ ਵੀ ਕੀਤੀ ਗਈ ਜੋ ਕਿ ਨੈਗੇਟਿਵ ਆਈ ਹੈ। ਅਮਿਤ ਸ਼ਾਹ ਨੇ 2 ਅਗਸਤ ਨੂੰ ਟਵਿੱਟਰ ਰਾਹੀਂ ਦਸਿਆ ਸੀ ਕਿ ਉਹ ਕੋਰੋਨਾ ਨਾਲ ਪੀੜਤ ਪਾਏ ਗਏ ਹਨ।

ਇਸ ਤੋਂ ਬਾਅਦ ਉਹਨਾਂ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਕੋਰੋਨਾ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਉਹਨਾਂ ਨੂੰ ਇੱਥੋਂ ਡਿਸਚਾਰਜ ਕੀਤਾ ਗਿਆ ਸੀ। ਇਸ ਤੋਂ ਕੁੱਝ ਦਿਨ ਬਾਅਦ ਸਾਹ ਵਿਚ ਤਕਲੀਫ਼ ਦੇ ਨਾਲ ਥਕਾਨ ਹੋਣ ਦੇ ਚਲਦੇ ਉਹ ਏਮਸ ਵਿਚ ਭਰਤੀ ਹੋਏ ਸਨ।

Click to comment

Leave a Reply

Your email address will not be published. Required fields are marked *

Most Popular

To Top