News

ਅਮਿਤ ਸ਼ਾਹ ਦਾ ਵੱਡਾ ਬਿਆਨ, ‘ਬੰਗਾਲ ’ਚ 30 ’ਚੋਂ 26 ਸੀਟਾਂ ਭਾਜਪਾ ਜਿੱਤੇਗੀ’

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਬੰਗਾਲ ਚੋਣਾਂ ਨੂੰ ਲੈ ਕੇ ਅਮਿਤ ਸ਼ਾਹ ਨੇ ਦਾਅਵਾ ਕੀਤਾ ਕਿ ਪਹਿਲੇ ਪੜਾਅ ਦੀਆਂ 30 ਸੀਟਾਂ ਵਿੱਚੋਂ 26 ਸੀਟਾਂ ਭਾਜਪਾ ਹੀ ਜਿੱਤੇਗੀ। ਉਹਨਾਂ ਕਿਹਾ ਕਿ ਬੰਗਾਲ ਅਤੇ ਅਸਮ ਦੇ ਪਹਿਲੇ ਪੜਾਅ ਵਿੱਚ ਲੋਕਾਂ ਨੇ ਵੱਡੀ ਗਿਣਤੀ ਵਿੱਚ ਵੋਟਿੰਗ ਕੀਤੀ ਹੈ। ਇਸ ਦੇ ਲਈ ਉਹ ਉਹਨਾਂ ਦਾ ਧੰਨਵਾਦ ਕਰਦੇ ਹਨ।

Vote for PM Modi if you want schemes, for TMC if you prefer scams: Amit Shah  in Bengal | Deccan Herald

ਉਹਨਾਂ ਨੂੰ ਉਮੀਦ ਹੈ ਕਿ ਬੰਗਾਲ ਵਿੱਚ ਪਹਿਲੇ ਪੜਾਅ ਵਿੱਚ 30 ਸੀਟਾਂ ਵਿੱਚੋਂ 26 ਸੀਟਾਂ ਭਾਜਪਾ ਜਿੱਤੇਗੀ। ਉਹਨਾਂ ਵਿਸ਼ਵਾਸ ਜਤਾਇਆ ਕਿ ਭਾਜਪਾ 200 ਤੋਂ ਜ਼ਿਆਦਾ ਸੀਟਾਂ ਨਾਲ ਪੱਛਮੀ ਬੰਗਾਲ ਵਿੱਚ ਸਰਕਾਰ ਬਣਾਵੇਗੀ। ਅਸਮ ਵਿੱਚ ਵੀ 47 ਵਿੱਚੋਂ 37 ਤੋਂ ਜ਼ਿਆਦਾ ਸੀਟਾਂ ਜਿੱਤਣਗੇ। ਚੋਣਾਂ ਦੌਰਾਨ ਉੱਥੇ ਸ਼ਾਂਤੀ ਦਾ ਮਾਹੌਲ ਬਣਿਆ ਹੋਇਆ ਹੈ। ਕਿਸੇ ਵੀ ਵਿਅਕਤੀ ਦੀ ਮੌਤ ਨਹੀਂ ਹੋਈ।

ਉਹਨਾਂ ਨੇ ਪ੍ਰਧਾਨ ਮੰਤਰੀ ਦੇ ਦੌਰੇ ਨੂੰ ਲੈ ਕੇ ਕਿਹਾ ਕਿ ਉਹਨਾਂ ਦੇ ਦੌਰਾ ਕਰਨ ਦਾ ਮਕਸਦ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਦਾ ਹੈ। ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਵਿੱਚ 30 ਵਿਧਾਨ ਸਭਾ ਸੀਟਾਂ ਲਈ 79.79 ਫ਼ੀਸਦੀ ਵੋਟਿੰਗ ਹੋਈ ਹੈ। ਝਾੜਗ੍ਰਾਮ, ਮਿਦਨਾਪੁਰ, ਪਟਸ਼ਪੁਰ ਅਤੇ ਰਾਮਨਗਰ ਉਹਨਾਂ ਮੁੱਖ ਖੇਤਰਾਂ ਵਿੱਚੋਂ ਸਨ ਜਿੱਥੇ ਪਹਿਲੇ ਪੜਾਅ ਦੌਰਾਨ ਵੋਟਿੰਗ ਹੋਈ ਹੈ।

ਪਾਰਟੀ ਦੇ ਲੋਕ ਸਭਾ ਨੇਤਾਵਾਂ ਸੁਦੀਪ ਬੰਦਯੋਪਾਧਿਆਏ ਅਤੇ ਮਾਲਾ ਰਾਏ ਦੀ ਅਗਵਾਈ ਵਿੱਚ ਤ੍ਰਿਣਮੂਲ ਕਾਂਗਰਸ ਦੇ ਇੱਕ ਵਫ਼ਦ ਨੇ ਕੋਲਕਾਤਾ ਵਿੱਚ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਨਾਲ ਮੁਲਾਕਾਤ ਕੀਤੀ ਅਤੇ ਚੋਣ ਕਮਿਸ਼ਨ ਦੁਆਰਾ ਮੁਹੱਈਆ ਕਰਵਾਏ ਗਏ ਅੰਕੜਿਆਂ ਵਿੱਚ ਅੰਤਰ ’ਤੇ ਚਿੰਤਾ ਜ਼ਾਹਰ ਕੀਤੀ। ਵਫ਼ਦ ਨੇ ਮੰਗ ਕੀਤੀ ਕਿ ਅਗਲੇ ਪੜਾਅ ਨਾਲ ਸਬੰਧਤ ਪੋਲਿੰਗ ਸਟੇਸ਼ਨ ਦਾ ਪੋਲਿੰਗ ਏਜੰਟ ਸਥਾਨਕ ਹੋਣਾ ਚਾਹੀਦਾ ਹੈ ਤਾਂ ਜੋ ਹਰ ਇਕ ਲਈ ਉਨ੍ਹਾਂ ਨੂੰ ਟਰੈਕ ਕਰਨਾ ਸੌਖਾ ਰਹੇ।

Click to comment

Leave a Reply

Your email address will not be published. Required fields are marked *

Most Popular

To Top