News

ਅਮਰ ਨੂਰੀ ਨੇ ਕੀਤਾ ਖ਼ੁਲਾਸਾ, ਸਰਦੂਲ ਸਿਕੰਦਰ ਦੇ ਨਾਮ ’ਤੇ ਲੋਕ ਮਾਰ ਰਹੇ ਨੇ ਠੱਗੀ

ਪੰਜਾਬੀ ਦੇ ਮਸ਼ਹੂਰ ਗਾਇਕ ਸਰਦੂਲ ਸਿਕੰਦਰ ਦੀ ਮੌਤ ਤੋਂ ਬਾਅਦ ਉਹਨਾਂ ਦੀ ਪਤਨੀ ਅਮਰ ਨੂਰੀ ਪਹਿਲੀ ਮੀਡੀਆ ਸਾਹਮਣੇ ਆਈ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਰ ਨੂਰੀ ਨੇ ਸਭ ਤੋਂ ਪਹਿਲਾਂ ਸਰਦੂਲ ਸਿਕੰਦਰ ਨੂੰ ਪਿਆਰ ਕਰਨ ਵਾਲਿਆਂ ਦਾ ਧੰਨਵਾਦ ਕੀਤਾ।

ਉੱਥੇ ਹੀ ਅਮਰ ਨੂਰੀ ਨੇ ਕਿਹਾ ਕਿ ਸਰਦੂਲ ਸਿਕੰਦਰ ਉਹਨਾਂ ਲਈ ਬਹੁਤ ਕੁੱਝ ਛੱਡ ਗਏ ਨੇ ਅਤੇ ਉਹਨਾਂ ਨੇ ਕਦੇ ਕਿਸੇ ਕੋਲੋਂ ਪੈਸਾ ਨਹੀਂ ਮੰਗੇ ਅਤੇ ਨਾ ਹੀ ਉਹਨਾਂ ਨੂੰ ਲੋੜ ਪਈ ਹੈ। ਅਮਰ ਨੂਰੀ ਨੇ ਸਰਦੂਲ ਸਿਕੰਦਰ ਦੇ ਨਾਂਅ ’ਤੇ ਚੰਦਾ ਇਕੱਠਾ ਕਰ ਰਹੇ ਲੋਕਾਂ ‘ਤੇ ਸਰਦੂਲ ਸਿਕੰਦਰ ਦੇ ਫੈਨਜ਼ ਨੂੰ ਗੁੰਮਰਾਹ ਕਰਨ ਦੇ ਇਲਜ਼ਾਮ ਲਾਏ ਨੇ ਅਤੇ ਉਹਨਾਂ ਦੇ ਨਾਮ ‘ਤੇ ਪੈਸੇ ਇਕੱਠੇ ਕਰਨ ਵਾਲੇ ਲੋਕਾਂ ਨੂੰ ਅਜਿਹਾ ਨਾ ਕਰਨ ਦੀ ਅਪੀਲ ਕੀਤੀ ਹੈ।

ਦੱਸ ਦਈਏ ਕਿ ਸਰਦੂਲ ਸਿਕੰਦਰ ਦੀ ਮੌਤ ਤੋਂ ਬਾਅਦ ਉਹਨਾਂ ਦੇ ਰਿਸ਼ਤੇਦਾਰ ਅਤੇ ਕੁੱਝ ਲੋਕ ਪੈਸੇ ਇਕੱਠੇ ਕਰ ਰਹੇ ਹਨ ਜਿਸ ਬਾਰੇ ਉਹਨਾਂ ਦੀ ਪਤਨੀ ਅਮਰ ਨੂਰੀ ਨੇ ਕਿਹੈ ਕਿ ਮੀਡੀਆ ਸਾਹਮਣੇ ਆ ਕੇ ਅਜਿਹੇ ਲੋਕਾਂ ਨੂੰ ਉਹਨਾਂ ਦੇ ਨਾਮ ‘ਤੇ ਕੋਈ ਵੀ ਚੀਜ ਨਾ ਦੇਣ ਦੀ ਅਪੀਲ ਕੀਤੀ ਹੈ। ਉਹਨਾਂ ਅਜਿਹੇ ਲੋਕਾਂ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਵੀ ਗੱਲ ਆਖੀ ਹੈ।

Click to comment

Leave a Reply

Your email address will not be published. Required fields are marked *

Most Popular

To Top