ਅਮਰੂਦ ਦੇ ਪੱਤਿਆਂ ’ਚ ਲੁਕੇ ਨੇ ਸਿਹਤ ਨਾਲ ਸਬੰਧਿਤ ਰਾਜ਼

 ਅਮਰੂਦ ਦੇ ਪੱਤਿਆਂ ’ਚ ਲੁਕੇ ਨੇ ਸਿਹਤ ਨਾਲ ਸਬੰਧਿਤ ਰਾਜ਼

Guava fruit hanging on the limbs of a tree. Image taken in Costa Rica.

ਅਮਰੂਦ ਖਾਣਾ ਕਿਸ ਨੂੰ ਪਸੰਦ ਨਹੀਂ ਹੁੰਦਾ। ਇਸ ਵਿੱਚ ਬਹੁਤ ਸਾਰੇ ਸਿਹਤ ਨਾਲ ਜੁੜੇ ਰਾਜ਼ ਲੁਕੇ ਹੋਏ ਹਨ ਜਿਸ ਨਾਲ ਸਰੀਰ ਤੰਦਰੁਸਤ ਬਣਦਾ ਹੈ।  ਕੀ ਤੁਸੀਂ ਕਦੇ ਅਮਰੂਦ ਦੇ ਪੱਤਿਆਂ ਤੋਂ ਤਿਆਰ ਕੀਤਾ ਹੋਇਆ ਕਾੜ੍ਹਾ ਪੀਤਾ ਹੈ ਜਾਂ ਇਸ ਨੂੰ ਉਬਾਲ ਕੇ ਪੀਤਾ ਹੈ? ਜੇਕਰ ਨਹੀਂ ਤਾਂ ਇਸ ਦੇ ਫਾਇਦੇ ਜਾਣ ਕੇ ਤੁਸੀਂ ਇਸ ਦਾ ਸੇਵਨ ਜ਼ਰੂਰ ਕਰੋਗੇ।

8 Health Benefits of Guava Fruit and Leaves

ਜੀ ਹਾਂ, ਅਮਰੂਦ ਦੀ ਤਰ੍ਹਾਂ ਅਮਰੂਦ ਦੇ ਪੱਤਿਆਂ ਦਾ ਕਾੜ੍ਹਾ ਪੀਣ ਨਾਲ ਕਈ ਸਿਹਤ ਲਾਭ ਹੋ ਸਕਦੇ ਹਨ। ਡਾਇਬਟੀਜ਼ ਨੂੰ ਕੰਟਰੋਲ ਕਰਨ ਤੋਂ ਲੈ ਕੇ ਐਲਰਜੀ ਦੀ ਸਮੱਸਿਆ ਨੂੰ ਦੂਰ ਕਰ ਸਕਦਾ ਹੈ। ਇਸ ਤੋਂ ਇਲਾਵਾ ਅਮਰੂਦ ਦੀਆਂ ਪੱਤੀਆਂ ਨੂੰ ਉਬਾਲ ਕੇ ਪੀਣ ਨਾਲ ਸਰੀਰ ਨੂੰ ਕਈ ਫਾਇਦੇ ਮਿਲ ਸਕਦੇ ਹਨ। ਆਓ ਜਾਣਦੇ ਹਾਂ ਇਸ ਬਾਰੇ ਵਿਸਥਾਰ ਨਾਲ-

ਅਮਰੂਦ ਦੀਆਂ ਪੱਤੀਆਂ ਉਬਾਲ ਕੇ ਪੀਣ ਦੇ ਫ਼ਾਇਦੇ

ਅਮਰੂਦ ਦੇ ਪੱਤੇ ਸ਼ੂਗਰ ਦੇ ਰੋਗੀਆਂ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਸ ‘ਚ ਮੌਜੂਦ ਫਿਨੋਲਿਕ ਤੱਤ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ‘ਚ ਕਾਰਗਰ ਹੈ। ਜੇ ਤੁਸੀਂ ਸ਼ੂਗਰ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ ਤਾਂ ਅਮਰੂਦ ਦੀਆਂ ਪੱਤੀਆਂ ਨੂੰ ਉਬਾਲ ਕੇ ਰੋਜ਼ਾਨਾ ਪੀਓ। ਇਸ ਨਾਲ ਤੁਹਾਡੀ ਸਿਹਤ ਨੂੰ ਕਾਫੀ ਫਾਇਦਾ ਹੋਵੇਗਾ।

Can Dogs Eat Guava? Is It Safe Or Dangerous? - AZ Animals

ਅਮਰੂਦ ਦੇ ਪੱਤਿਆਂ ਵਿੱਚ ਐਂਟੀ-ਐਲਰਜੀ ਗੁਣ ਹੁੰਦੇ ਹਨ, ਜੋ ਐਲਰਜੀ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਵਿੱਚ ਕਾਰਗਰ ਹੋ ਸਕਦੇ ਹਨ। ਜੇ ਤੁਸੀਂ ਐਲਰਜੀ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ, ਤਾਂ ਅਮਰੂਦ ਦੀਆਂ ਪੱਤੀਆਂ ਦਾ ਕਾੜ੍ਹਾ ਨਿਯਮਿਤ ਰੂਪ ਨਾਲ ਪੀਓ। ਇਸ ਨਾਲ ਤੁਹਾਨੂੰ ਕਾਫੀ ਫਾਇਦਾ ਮਿਲੇਗਾ।

ਜੇ ਤੁਸੀਂ ਢਿੱਡ ਦੇ ਅਲਸਰ ਤੋਂ ਪੀੜਤ ਹੋ ਤਾਂ ਆਪਣੀ ਖੁਰਾਕ ਵਿੱਚ ਅਮਰੂਦ ਦੇ ਪੱਤਿਆਂ ਦਾ ਕਾੜ੍ਹਾ ਸ਼ਾਮਲ ਕਰੋ। ਇਸ ਨਾਲ ਤੁਹਾਡੇ ਪਾਚਨ ਤੰਤਰ ਠੀਕ ਰਹੇਗੀ। ਇਸ ਤੋਂ ਇਲਾਵਾ ਢਿੱਡ ਦੇ ਅਲਸਰ ਤੋਂ ਵੀ ਛੁਟਕਾਰਾ ਮਿਲੇਗਾ।

Leave a Reply

Your email address will not be published.