News

ਅਮਰੀਕੀ ਵੀਜ਼ਾ ਨੂੰ ਲੈ ਕੇ ਟਰੰਪ ਦੇ ਹੁਕਮ ਅਦਾਲਤ ਨੇ ਕੀਤੇ ਰੱਦ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਚ-1ਬੀ ਵੀਜ਼ਾ ਨੂੰ ਲੈ ਕੇ ਕਈ ਬਦਲਾਅ ਕੀਤੇ ਸਨ। ਪਰ ਹੁਣ ਇੱਕ ਸੰਘੀ ਜੱਜ ਨੇ ਐਚ-1B ਵੀਜ਼ਾ ਤੇ ਰਾਸ਼ਟਰੀ ਡੋਨਾਲਡ ਟਰੰਪ ਦੇ ਉਸ ਆਦੇਸ਼ ਨੂੰ ਰੱਦ ਕਰ ਦਿੱਤਾ ਹੈ ਜਿਸ ਨਾਲ ਵਿਦੇਸ਼ੀ ਹੁਨਰਮੰਦ ਕਾਮਿਆਂ ਦੀ ਗਿਣਤੀ ਵਿੱਚ ਭਾਰੀ ਕਟੌਤੀ ਕੀਤੀ ਗਈ ਹੈ।

ਇਹ ਭਾਰਤ, ਚੀਨ ਦੇ ਤਕਨੀਕੀ ਪੇਸ਼ੇਵਰਾਂ ਲਈ ਰਾਹਤ ਦੀ ਖ਼ਬਰ ਹੈ। ਅਮਰੀਕੀ ਸੂਬੇ ਕੈਲੀਫੋਰਨੀਆ ਦੇ ਜ਼ਿਲ੍ਹਾ ਜੱਜ ਜੈਫਰੀ ਵ੍ਹਾਈਟ ਨੇ ਕਿਹਾ ਕਿ ਸਰਕਾਰ ਨੇ ਪਾਰਦਰਸ਼ਤਾ ਦੀ ਪ੍ਰਕਿਰਿਆ ਦਾ ਪਾਲਣ ਨਹੀਂ ਕੀਤਾ ਗਿਆ ਅਤੇ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਕੋਰੋਨਾ ਵਾਇਰਸ ਕਾਰਨ ਨੌਕਰੀਆਂ ਵਿੱਚ ਇਹ ਤਬਦੀਲੀ ਜ਼ਰੂਰੀ ਸੀ।

ਇਸ ਕਰ ਕੇ ਟਰੰਪ ਪ੍ਰਸ਼ਾਸ਼ ਨੇ ਕਾਫੀ ਪਹਿਲਾਂ ਇਹ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਸੀ। ਇਹਨਾਂ ਨਿਯਮਾਂ ਨੂੰ ਅਕਤੂਬਰ ਵਿੱਚ ਸਿਰਫ ਪ੍ਰਕਾਸ਼ਿਤ ਕੀਤਾ ਗਿਆ ਸੀ। ਦਸ ਦਈਏ ਕਿ ਅਮਰੀਕੀ ਸਰਕਾਰ ਤਕਨਾਲੋਜੀ, ਇੰਜੀਅਰਿੰਗ ਤੇ ਦਵਾਈ ਵਰਗੇ ਖੇਤਰਾਂ ਵਿੱਚ ਹਰ ਸਾਲ 85 ਹਜ਼ਾਰ ਐਚ-1 ਬੀ ਵੀਜ਼ਾ ਜਾਰੀ ਕਰਦੀ ਹੈ।

ਅਮਰੀਕ ਵਿੱਚ ਇਸ ਸਮੇਂ ਲਗਭਗ 6 ਲੱਖ ਐਚ-1 ਬੀ ਵੀਜ਼ਾ ਧਾਰਕ ਹਨ ਜਿਹਨਾਂ ਵਿਚੋਂ ਜ਼ਿਆਦਾਤਰ ਭਾਰਤ ਤੇ ਚੀਨ ਦੇ ਲੋਕਾਂ ਦੇ ਹਨ। ਪਰ ਹੁਣ ਅਕਤੂਬਰ ਵਿੱਚ ਯੂਐਸ ਦੇ ਰਾਸ਼ਟਰਪਤੀ ਟਰੰਪ ਦੇ ਪ੍ਰਸ਼ਾਸ਼ ਨੇ ਐਚ-1 ਬੀ ਵੀਜ਼ਾ ਪ੍ਰੋਗਰਾਮ ਤਹਿਤ ਇਕ ਵੱਡੀ ਤਬਦੀਲੀ ਕੀਤੀ ਅਤੇ ਵਿਦੇਸ਼ੀ ਕਾਮਿਆਂ ਦੀ ਭਰਤੀ ਕਰਨ ਵਾਲਿਆਂ ਕੰਪਨੀਆਂ ਤੇ ਕਈ ਤਰ੍ਹਾਂ ਦੀਆਂ ਸ਼ਰਤਾਂ ਲਾਗੂ ਕਰ ਦਿੱਤੀਆਂ ਸੀ।

ਇਸ ਦੌਰਾਨ ਬਹੁਤ ਸਾਰੀਆਂ ਸੀਮਾਵਾਂ ਨਿਰਧਾਰਤ ਕਰ ਦਿੱਤੀਆਂ ਗਈਆਂ ਜਿਵੇਂ ਘੱਟੋ-ਘੱਟ ਤਨਖਾਹ ਦੀ ਸ਼ਰਤ ਅਤੇ ਵਿਸ਼ੇਸ਼ ਪੇਸ਼ੇ। ਨਵੇਂ ਨਿਯਮ ਲਾਗੂ ਕਰਦੇ ਹੋਏ ਲਗਭਗ ਇੱਕ ਤਿਹਾਈ ਬਿਨੈਕਾਰਾਂ ਨੂੰ ਐਚ-1 ਬੀ ਵੀਜ਼ਾ ਨਹੀਂ ਮਿਲ ਪਾਉਂਦਾ।  

Click to comment

Leave a Reply

Your email address will not be published. Required fields are marked *

Most Popular

To Top