News

ਅਮਰੀਕਾ ਦੇ H-1B, H-2B, L-1 ਤੇ J-1 ਵੀਜ਼ਾ ’ਤੇ ਮੁੜ ਲਗੇਗੀ ਪਾਬੰਦੀ?

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਿਛਲੇ ਸਾਲ ਜੂਨ ਵਿੱਚ H-1B, H-B, L-1 ਅਤੇ J-1 ਵੀਜ਼ਾ ਤੇ ਪਾਬੰਦੀ ਲਾ ਦਿੱਤੀ ਸੀ। ਪਰ ਹੁਣ ਇਸ ਪਾਬੰਦੀ ਦੀ ਮਿਆਦ 31 ਮਾਰਚ ਨੂੰ ਖਤਮ ਹੋ ਚੁੱਕੀ ਹੈ। ਇਸ ਲਈ ਇਹ ਸਵਾਲ ਪੈਦਾ ਹੁੰਦਾ ਹੈ ਕਿ ਕੀ ਰਾਸ਼ਟਰਪਤੀ ਜੋਅ ਬਾਇਡੇਨ ਇਹਨਾਂ ਵੀਜ਼ਾ ’ਤੇ ਮੁੜ ਪਾਬੰਦੀ ਤਾਂ ਨਹੀਂ ਲਾ ਦੇਣਗੇ।

What Joe Biden said in his first presidential press conference | Joe Biden  News | Al Jazeera

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਰਾਸ਼ਟਰਪਤੀ ਬਾਇਡੇਨ ਇਹਨਾਂ H-1B,  H-B, L-1 ਅਤੇ J-1 ਵੀਜ਼ਾ ’ਤੇ ਪਾਬੰਦੀ ਨਹੀਂ  ਲਾਉਣਗੇ। ਪਰ ਜਿਹਨਾਂ ਕੋਲ ਵੈਧ ਵੀਜ਼ਾ ਦਾ ਕੋਈ ਯਾਤਰਾ ਦਸਤਾਵੇਜ਼ ਨਹੀਂ ਹੋਵੇਗਾ, ਉਹਨਾਂ ’ਤੇ ਪਾਬੰਦੀ ਪਹਿਲਾਂ ਵਾਂਗ ਲਾਈ ਜਾਵੇਗੀ।

ਅਮਰੀਕਾ ਦੇ ਨੈਸ਼ਨਲ ਲਾਅ ਪ੍ਰੀਵਿਊ ਮੁਤਾਬਕ ਕਿਸੇ ਅਮਰੀਕੀ ਕੌਂਸਲਰ ਪੋਸਟ ’ਤੇ ਜਾ ਕੇ ਨੌਨ-ਇਮੀਗ੍ਰਾਂਟ ਵੀਜ਼ਾ ਲਈ ਅਪਣੀ ਅਰਜ਼ੀ ਦਾਖ਼ਲ ਕੀਤੀ ਜਾ ਸਕਦੀ ਹੈ। ਜ਼ਿਆਦਾਤਰ ਕੌਂਸਲਰ ਪੋਸਟਸ ਲਈ ਸੀਮਤ ਅਪੁਆਇੰਟਮੈਂਟ ਰਹੇਗੀ ਤੇ ਇੰਝ ਕੌਂਸਲਰ ਪੋਸਟਸ ਦੇ ਕੰਮ ’ਤੇ ਇਸ ਦਾ ਅਸਰ ਪਵੇਗਾ।

ਦਸ ਦਈਏ ਕਿ ਕੋਰੋਨਾ ਕਾਰਨ ਚੀਨ, ਆਇਰਲੈਂਡ, ਈਰਾਨ, ਬ੍ਰਾਜ਼ੀਲ, ਯੂਰੋਪ ਅਤੇ ਦੱਖਣੀ ਅਫ਼ਰੀਕਾ ਵਿੱਚ ਪਾਬੰਦੀ ਲਾਈ ਗਈ ਹੈ। ਪਾਬੰਦੀਆਂ ਕਾਰਨ ਪਹਿਲਾਂ ਹੀ ਇਮੀਗ੍ਰੇਸ਼ਨ ਦਫ਼ਤਰਾਂ ਵਿੱਚ ਕੰਮ ਦਾ ਬਹੁਤ ਸਾਰਾ ਬੈਕਲੌਗ ਇਕੱਠਾ ਹੋ ਗਿਆ ਹੈ। ਉਹ ਸਾਰਾ ਕੰਮ ਹੁਣ ਪੂਰਾ ਕੀਤਾ ਜਾ ਰਿਹਾ ਹੈ।  

Click to comment

Leave a Reply

Your email address will not be published. Required fields are marked *

Most Popular

To Top