Punjab

ਅਮਰੀਕਾ ਤੋਂ 69 ਭਾਰਤੀ ਹੋਏ ਡਿਪੋਰਟ, 2 ਸਾਲ ਦੀ ਸਜ਼ਾ ਕੱਟ ਮੁੜੇ ਵਾਪਸ

ਲੋਕ ਅਪਣਾ ਅਤੇ ਅਪਣੇ ਪਰਿਵਾਰ ਦਾ ਭਵਿੱਖ ਸੁਧਾਰਨ ਲਈ ਵਿਦੇਸ਼ਾਂ ਦਾ ਰੁਖ ਕਰਦੇ ਹਨ। ਵਿਦੇਸ਼ ਜਾਣ ਲਈ ਬਹੁਤ ਸਾਰੇ ਲੋਕਾਂ ਨੂੰ ਕਰਜ਼ੇ ਵੀ ਲੈਣੇ ਪੈਂਦੇ ਹਨ। ਅਜਿਹੇ ਵਿੱਚ ਕੁੱਝ ਏਜੰਟ ਵੀ ਲੁੱਟਣ ਵਾਲੇ ਬੈਠੇ ਹੁੰਦੇ ਹਨ ਜੋ ਕਿ ਲੋਕਾਂ ਨਾਲ ਧੋਖਾ ਕਰ ਕੇ ਉਹਨਾਂ ਨੂੰ ਫਸਾ ਦਿੰਦੇ ਹਨ।

ਇਸੇ ਕੜੀ ਤਹਿਤ ਕਰਜ਼ਾ ਸਿਰ ਚਾੜ ਕੇ ਕਥਿਤ ਤੌਰ ਤੇ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਗਏ 69 ਭਾਰਤੀਆਂ ਨੂੰ ਟਰੰਪ ਸਰਕਾਰ ਵੱਲੋਂ ਅੱਜ ਵਤਨ ਵਾਪਸ ਭੇਜ ਦਿੱਤਾ ਗਿਆ ਹੈ। ਇਹ ਭਾਰਤੀ ਉੱਥੋਂ 2 ਸਾਲ ਤਕ ਦੀ ਸਜ਼ਾ ਕੱਟ ਕੇ ਵਾਪਸ ਪਰਤੇ ਹਨ।

ਪੀੜਤ ਨੌਜਵਾਨਾਂ ਨੇ ਦਸਿਆ ਕਿ ਏਜੰਟ ਨੇ ਧੋਖੇ ਨਾਲ ਉਹਨਾਂ ਨੂੰ ਉੱਥੇ ਫਸਾਇਆ ਹੈ। ਉਹ ਕਰਜ਼ੇ ਚੁੱਕ ਕੇ ਅਪਣੇ ਪਰਿਵਾਰ ਲਈ ਅਮਰੀਕਾ ਗਏ ਸਨ। ਜਦੋਂ ਦੇ ਉਹ ਉੱਥੇ ਗਏ ਹਨ ਉਹਨਾਂ ਨੇ ਇਕ ਦਿਨ ਵੀ ਕੰਮ ਨਹੀਂ ਕੀਤਾ। ਉਥੇ ਉਨ੍ਹਾਂ ਨੇ 2 ਸਾਲ ਤੱਕ ਜੇਲ ਕੱਟੀ ਤੇ ਆਖ਼ਰ ‘ਚ ਪੱਕੇ ਹੋਣ ਦੀ ਜੰਗ ਹਾਰਨ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਮੰਗ ਕੀਤੀ ਉਕਤ ਦੋਸ਼ੀ ਏਜੰਟ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।   

Click to comment

Leave a Reply

Your email address will not be published. Required fields are marked *

Most Popular

To Top