Business

ਅਮਰੀਕਾ ਜਾਣ ਵਾਲਿਆਂ ਲਈ ਆਈ ਵੱਡੀ ਖੁਸ਼ਖਬਰੀ ਹੋ ਗਿਆ ਵੱਡਾ ਐਲਾਨ

ਕਿਫਾਇਤੀ ਜਹਾਜ਼ ਸੇਵਾ ਕੰਪਨੀ ਸਪਾਈਸ ਜੈੱਟ ਨੂੰ ਅਮਰੀਕਾ ਦੀਆਂ ਉਡਾਣਾਂ ਲਈ ਨਾਮਜ਼ਦ ਭਾਰਤੀ ਏਅਰਲਾਈਨ ਘੋਸ਼ਿਤ ਕੀਤਾ ਗਿਆ ਹੈ। ਨਿਯਮਤ (ਰੋਜ਼ਾਨਾ) ਅੰਤਰਰਾਸ਼ਟਰੀ ਉਡਾਣਾਂ ‘ਤੇ ਦੁਨੀਆ ਦੇ ਲਗਭਗ ਸਾਰੇ ਦੇਸ਼ਾਂ ਵਿਚ ਪਾਬੰਦੀਆਂ ਦੌਰਾਨ ਅਮਰੀਕਾ, ਫ਼ਰਾਂਸ ਅਤੇ ਜਰਮਨੀ ਨਾਲ ਦੋ-ਪੱਖੀ ਸਮਝੌਤਿਆਂ ਤਹਿਤ ਸੀਮਤ ਗਿਣਤੀ ਵਿਚ ਉਡਾਣਾਂ ਸ਼ੁਰੂ ਹੋਈਆਂ ਹਨ। ਅਜੇ ਸਿਰਫ਼ ਏਅਰ ਇੰਡੀਆ ਹੀ ਭਾਰਤ-ਅਮਰੀਕਾ ਮਾਰਗ ‘ਤੇ ਉਡਾਣਾਂ ਦਾ ਸੰਚਾਲਨ ਕਰ ਰਾਹੀ ਹੈ।

ਭਾਰਤੀ ਜਹਾਜ਼ ਸੇਵਾ ਕੰਪਨੀਆਂ ਵਿਚ ਸਪਾਈਸ ਜੈੱਟ ਨੂੰ ਅਮਰੀਕਾ ਦੀਆਂ ਉਡਾਣਾਂ ਲਈ ਨਾਮਜ਼ਦ ਕੀਤਾ ਗਿਆ ਹੈ। ਇਹ ਉਡਾਣਾਂ ਨਿਯਮਤ ਉਡਾਣਾਂ ਤੋਂ ਵੱਖ ਹੋਣਗੀਆਂ। ਮੌਜੂਦਾ ਹਾਲਾਤਾਂ ਵਿਚ ਨਿਯਮਤ ਉਡਾਣਾਂ ਸ਼ੁਰੂ ਹੋਣ ਵਿਚ ਕਾਫ਼ੀ ਸਮਾਂ ਲੱਗ ਸਕਦਾ ਹੈ। ਸਪਾਈਸ ਜੈੱਟ ਦੇ ਪ੍ਰਧਾਨ ਅਤੇ ਪ੍ਰਬੰਧ ਨਿਰਦੇਸ਼ਕ ਅਜੈ ਸਿੰਘ ਨੇ ਵੀਰਵਾਰ ਨੂੰ ਇਕ ਬਿਆਨ ਵਿਚ ਕਿਹਾ ”ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਸਪਾਈਸ ਜੈੱਟ ਨੂੰ ਭਾਰਤ ਅਤੇ ਅਮਰੀਕਾ ਦਰਮਿਆਨ ਉਡਾਣਾਂ ਲਈ

ਸ਼ਡਿਊਲ ਭਾਰਤੀ ਏਅਰਲਾਈਨ ਨਾਮਜ਼ਦ ਕੀਤਾ ਗਿਆ ਹੈ। ਇਸ ਨਾਲ ਸਾਨੂੰ ਹੌਲੀ-ਹੌਲੀ ਅੰਤਰਰਾਸ਼ਟਰੀ ਨੈਟਵਕਰ ਦੇ ਵਿਸਥਾਰ ਵਿਚ ਮਦਦ ਮਿਲੇਗੀ।’ ਸਪਾਈਸ ਜੈੱਟ ਅਮਰੀਕਾ ਲਈ ਉਡਾਣ ਸ਼ੁਰੂ ਕਰਣ ਵਾਲੀ ਦੇਸ਼ ਦੀ ਪਹਿਲੀ ਕਿਫਾਇਤੀ ਜਹਾਜ਼ ਸੇਵਾ ਕੰਪਨੀ ਹੋਵੇਗੀ। ਅਮਰੀਕਾ ਤੋਂ ਡੈਲਟਾ ਏਅਰਲਾਈਨਜ਼ ਨੂੰ ਭਾਰਤ ਲਈ ਉਡਾਣਾਂ ਸ਼ੁਰੂ ਕਰਣ ਲਈ ਨਾਮਜ਼ਦ ਕੀਤਾ ਗਿਆ ਹੈ।

Click to comment

Leave a Reply

Your email address will not be published. Required fields are marked *

Most Popular

To Top