News

ਅਮਰੀਕਾ ’ਚ ਕਿਸ ਦੀ ਖੁੱਲ੍ਹੇਗੀ ਕਿਸਮਤ, 41 ਰਾਜਾਂ ਦੇ ਆਏ ਚੋਣ ਨਤੀਜੇ, ਸਿਰਫ ਨੌਂ ਰਾਜਾਂ ਦੇ ਬਾਕੀ

ਅਮਰੀਕਾ ਵਿੱਚ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਅਮਰੀਕਾ ‘ਚ ਕੁੱਲ ਇਲੈਕਟਰਸ ਦੀ ਸੰਖਿਆਂ 538 ਹੈ ਤੇ ਬਹੁਮਤ ਲਈ 270 ਦਾ ਅੰਕੜਾ ਲੋਂੜੀਦਾਂ ਹੈ। ਡੌਨਾਲਡ ਟਰੰਪ ਤੇ ਜੋ ਬਾਇਡਨ ਨੂੰ ਰਾਸ਼ਟਰਪਤੀ ਬਣਨ ਲਈ 270 ਦੇ ਅੰਕੜੇ ਨੂੰ ਪਾਰ ਕਰਨਾ ਹੋਵੇਗਾ।

ਦੱਸ ਦਈਏ ਕਿ ਹੁਣ ਤਕ ਅਮਰੀਕਾ ਦੇ 41 ਰਾਜਾਂ ਦੇ ਚੋਣ ਨਤੀਜੇ ਆ ਚੁੱਕੇ ਹਨ ਤੇ ਸਿਰਫ 9 ਰਾਜਾਂ ਦੇ ਨਤੀਜੇ ਬਾਕੀ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਪੈਨਸਿਲਵੇਨੀਆ ਤੇ ਜਾਰਜੀਆ ਵਿੱਚ ਮੋਹਰੀ ਚੱਲ ਰਹੇ ਹਨ। ਇਸ ਦੇ ਨਾਲ ਹੀ ਟਰੰਪ ਨੇ ਟੈਕਸਾਸ, ਦੱਖਣੀ ਕੈਰੋਲੀਨਾ ਤੇ ਓਕਲਾਹੋਮਾ ਵਿੱਚ ਜਿੱਤ ਹਾਸਲ ਕਰ ਲਈ ਹੈ।

ਹਾਲਾਂਕਿ, ਇਸ ਸਮੇਂ ਜੋ ਬਿਡੇਨ ਤੇ ਟਰੰਪ ਵਿਚਕਾਰ ਜ਼ਬਰਦਸਤ ਮੁਕਾਬਲਾ ਚੱਲ ਰਿਹਾ ਹੈ। ਜੋ ਬਿਡੇਨ ਬਹੁਮਤ ਦੇ ਅੰਕੜੇ ਤੋਂ ਸਿਰਫ 43 ਵੋਟਾਂ ਪਿੱਛੇ ਨਜ਼ਰ ਆ ਰਹੇ ਹਨ। ਉਧਰ, ਟਰੰਪ ਫਲੋਰੀਡਾ ਵਿੱਚ ਜਿੱਤ ਗਏ ਹਨ ਤੇ ਇਹ ਮੰਨਿਆ ਜਾਂਦਾ ਹੈ ਕਿ ਫਲੋਰੀਡਾ ਤੋਂ ਬਗੈਰ ਕੋਈ ਵੀ ਅਮਰੀਕਾ ਦਾ ਰਾਸ਼ਟਰਪਤੀ ਨਹੀਂ ਬਣ ਸਕਦਾ।

ਹੁਣ ਇਹ ਦੇਖਣਾ ਖਾਸ ਹੋਵੇਗਾ ਕਿ ਜੋਅ ਬਿਡੇਨ ਫਲੋਰੀਡਾ ਹਾਰਨ ਤੋਂ ਬਾਅਦ ਵੀ ਰਾਸ਼ਟਰਪਤੀ ਦੀ ਕੁਰਸੀ ਹਾਸਲ ਕਰ ਸਕਣਗੇ ਜਾਂ ਨਹੀਂ।

Click to comment

Leave a Reply

Your email address will not be published. Required fields are marked *

Most Popular

To Top