News

ਅਮਰਜੀਤ ਸੰਧੋਆ ਨੇ ਸਰਕਾਰੀ ਦਫਤਰਾਂ ’ਚ ਮਾਰੀ ਰੇਡ, ਹਾਲਾਤ ਦੇਖ ਚੜਿਆ ਪਾਰਾ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣਦਿਆਂ ਹੀ ਐਕਸ਼ਨ ਮੋਡ ਵਿੱਚ ਆ ਗਏ ਹਨ। ਪਹਿਲੇ ਹੀ ਦਿਨ ਮੁੱਖ ਮੰਤਰੀ ਨੇ ਸੂਬੇ ਦੇ ਤਮਾਮ ਅਫਸਰਾਂ ਮੁਲਾਜ਼ਮਾਂ ਨੂੰ ਤੜਕੇ 9 ਵਜੇ ਹਾਜ਼ਰ ਹੋਣ ਦੇ ਹੁਕਮ ਦਿੱਤੇ ਜਿਸ ਦਾ ਕਈ ਪੱਤਰਕਾਰਾਂ ਚੈਨਲਾਂ ਨੇ ਪਹਿਲੇ ਹੀ ਰਿਐਲਟੀ ਚੈਕ ਵੀ ਕੀਤਾ ਹੈ ਅਤੇ ਅਨੇਕਾਂ ਅਫਸਰ ਮੁੱਖ ਮੰਤਰੀ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਂਦੇ ਵੀ ਨਜ਼ਰ ਆਏ।

ਉਧਰ ਬੁੱਧਵਾਰ ਸਵੇਰੇ ਹਲਕਾ ਰੂਪਨਗਰ ਤੋਂ ਵਿਧਾਇਕ ਅਮਰਜੀਤ ਸੰਧੋਆ ਨੇ ਵੀ ਸਰਕਾਰੀ ਦਫਤਰਾਂ ਵਿੱਚ ਅਚਨਚੇਤ ਰੇਡ ਕੀਤੀ ਜਿਥੇ ਕਈ ਜੇ.ਈ. ਸੁਪਰਡੈਂਟ ਅਤੇ ਬੀ.ਡੀ.ਪੀ.ਓ. ਆਦਿ ਅਧਿਕਾਰੀਆਂ ਨੂੰ ਗੈਰ ਹਾਜ਼ਰ ਪਾਇਆ ਜਿਸ ਨੂੰ ਦੇਖ ਵਿਧਾਇਕ ਸੰਦੋਆ ਦਾ ਪਾਰਾ ਸੱਤਵੇਂ ਆਸਮਾਨ ਤੇ ਪਹੁੰਚ ਗਿਆ ਅਤੇ ਵਿਧਾਇਕ ਸੰਦੋਆ ਨੇ ਅਧਿਕਾਰੀਆਂ ਦੀ ਕਲਾਸ ਲਗਾ ਦਿੱਤੀ।

ਵਿਧਾਇਕ ਸੰਦੋਆ ਨੇ ਇਲਜ਼ਾਮ ਲਾਇਆ ਕਿ ਅਧਿਕਾਰੀ ਮੁੱਖ ਮੰਤਰੀ ਦੇ ਹੁਕਮਾਂ ਨੂੰ ਟਿੱਚ ਜਾਣ ਰਹੇ ਹਨ ਅਤੇ ਹੁਕਮਾਂ ਦੇ ਬਾਵਜੂਦ ਵੀ ਬੀ.ਡੀ.ਪੀ.ਓ ਦਾ ਸਾਰਾ ਸਟਾਫ ਡਿਊਟੀ ਤੋਂ ਗੈਰ ਹਾਜ਼ਰ ਸੀ। ਉਨਾਂ ਕਿਹਾ ਕਿ, “ਮੁੱਖ ਮੰਤਰੀ ਨੇ ਅਜਿਹੇ ਅਧਿਕਾਰੀਆਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ, ਨਹੀਂ ਤਾਂ ਨਵੇਂ ਮੁੱਖ ਮੰਤਰੀ ਇੱਕ ਫੇਲ੍ਹ ਮੁੱਖ ਮੰਤਰੀ ਮੰਨੇ ਜਾਣਗੇ।”

ਹਾਲਾਂਕਿ ਇਸ ਦੌਰਾਨ ਨਾਇਬ ਤਹਿਸੀਲਦਾਰ ਦਾ ਸਾਰਾ ਸਟਾਫ ਮੌਕੇ ਤੇ ਮੌਜੂਦ ਪਾਇਆ ਗਿਆ ਜਿਨ੍ਹਾਂ ਗੈਰ ਹਾਜ਼ਰ ਬੀ.ਡੀ.ਪੀ.ਓ. ਅਤੇ ਹੋਰ ਸਟਾਫ ਮੈਂਬਰਾਂ ਖਿਲਾਫ ਕਾਰਵਾਈ ਦੀ ਗੱਲ ਆਖੀ ਹੈ। ਹਾਲਾਂਕਿ ਹੁਣ ਨਵੇਂ ਮੁੱਖ ਮੰਤਰੀ ਨੇ ਬਦਲਾਅ ਦੀ ਗੱਲ ਆਖੀ ਹੈ, ਅਧਿਕਾਰੀਆਂ ਨੂੰ ਤਾੜਨਾ ਕਰ ਦਿੱਤੀ ਗਈ ਹੈ ਪਰ ਦੂਜੇ ਪਾਸੇ ਸਰਕਾਰ ਬਣਨ ਤੋਂ ਬਾਅਦ ਤੋਂ ਹੀ ਕਾਂਗਰਸੀ ਵਿਧਾਇਕ ਇਹ ਇਲਜ਼ਾਮ ਲਾਉਂਦੇ ਆ ਰਹੇ ਹਨ ਕਿ ਅਫਸਰਸ਼ਾਹੀ ਉਨ੍ਹਾਂ ਦੀ ਗੱਲ ਨਹੀਂ ਸੁਣਦੀ।

ਅਜਿਹੇ ਵਿੱਚ ਹੁਣ ਕਾਂਗਰਸੀਆਂ ਦੀ ਗੱਲ ਨਾ ਸੁਣਨ ਵਾਲੀ ਅਫਸਰਸ਼ਾਹੀ ਮੁੱਖ ਮੰਤਰੀ ਦੀ ਗੱਲ ਵੀ ਸੁਣਦੀ ਨਜ਼ਰ ਨਹੀਂ ਆ ਰਹੀ। ਜਨਤਾ ਅਫਸਰਾਂ ਨੂੰ ਉਡੀਕਦੀ ਰਹਿੰਦੀ ਹੈ। ਅਫਸਰ ਮਨ ਮਰਜ਼ੀ ਨਾਲ ਦਫਤਰਾਂ ਵਿੱਚ ਪਹੁੰਚਦੇ ਹਨ।

ਪੱਖੇ ਕੂਲਰ ਖਾਲੀ ਕੁਰਸੀਆਂ ਨੂੰ ਹਵਾ ਦਿੰਦੇ ਰਹਿੰਦੇ ਹਨ, ਬਿੱਲ ਜਨਤਾ ਦੇ ਟੈਕਸ ਤੋਂ ਭਰੇ ਜਾਂਦੇ ਹਨ ਅਤੇ ਉਸੇ ਜਨਤਾ ਨੂੰ ਖੱਜਲ ਖੁਆਰ ਕੀਤਾ ਜਾਂਦਾ ਹੈ। ਸਿਸਟਮ ਦੀਆਂ ਇਹ ਖਾਮੀਆਂ ਦੂਰ ਕਰਨ ਦੀਆਂ ਉਮੀਦਾਂ ਹੁਣ ਨਵੇਂ ਮੁੱਖ ਮੰਤਰੀ ਤੋਂ ਲਾਈਆਂ ਜਾ ਰਹੀਆਂ ਹਨ ਪਰ ਉਮੀਦਾਂ ਨੂੰ ਬੂਰ ਤਾਂ ਹੀ ਪਏਗਾ ਜੇ ਅਫਸਰਸ਼ਾਹੀ ਮੁੱਖ ਮੰਤਰੀ ਦੇ ਹੁਕਮ ਮੰਨੇਗਾ।

Click to comment

Leave a Reply

Your email address will not be published.

Most Popular

To Top