News

ਅਫ਼ਗਾਨਿਸਤਾਨ ਤੋਂ ਪਰਤੇ ਸਿੱਖਾਂ ਨੇ ਕੈਮਰੇ ਅੱਗੇ ਦੱਸੀ ਆਪਣੀ ਦਾਸਤਾਂ, ਛੱਡ ਦਿੱਤੀਆਂ ਸੀ ਸਾਰੀਆਂ ਉਮੀਦਾਂ

ਅਫ਼ਗਾਨਿਸਤਾਨ ਵਿੱਚ ਅਮਰੀਕਾ ਵੱਲੋਂ ਆਪਣੀ ਫੋਰਸ ਵਾਪਸ ਬੁਲਾਏ ਜਾਣ ਤੋਂ ਬਾਅਦ ਤਾਲਿਬਾਨ ਨੇ ਅਫ਼ਗ਼ਾਨਿਸਤਾਨ ਤੇ ਕਬਜ਼ਾ ਕਰ ਲਿਆ ਗਿਆ ਹੈ। ਇਸ ਤੋਂ ਬਾਅਦ ਭਾਰਤ ਵੱਲੋਂ ਹਿੰਦੁਸਤਾਨੀਆਂ ਨੂੰ ਵਾਪਸ ਲਿਆਉਣ ਦੀ ਕਵਾਇਦ ਜਾਰੀ ਹੈ। ਬੀਤੇ ਦਿਨੀਂ ਕਾਬੁਲ ਤੋਂ ਪਰਤੇ ਸਿੱਖ ਪਿਉ ਪੁੱਤ ਨੇ ਪੰਜਾਬੀ ਲੋਕ ਚੈਨਲ ਦੇ ਪੱਤਰਕਾਰ ਨਾਲ ਆਪਣਾ ਦਰਦ ਸਾਂਝਾ ਕਰਦਿਆਂ ਉੱਥੋਂ ਦੇ ਹਾਲਾਤ ਤੇ ਚਾਨਣਾ ਪਾਇਆ ਅਤੇ ਦੱਸਿਆ ਕਿ ਕਿਵੇਂ ਉੱਥੇ ਹੁਣ ਮਾਹੌਲ ਦਹਿਸ਼ਤ ਭਰਿਆ ਹੋ ਗਿਆ ਸੀ ਜਿਸ ਕਰਕੇ ਉਨ੍ਹਾਂ ਨੂੰ ਵਾਪਿਸ ਪਰਤਣਾ ਪਿਆ।

ਅਫ਼ਗਾਨਿਸਤਾਨ ਤੋਂ ਪਰਤੇ ਸਿੱਖ ਅਮਰੀਕ ਸਿੰਘ ਨੇ ਦੱਸਿਆ ਕਿ 15 ਅਗਸਤ ਤੱਕ ਉੱਥੋਂ ਦਾ ਮਾਹੌਲ ਠੀਕ ਸੀ ਪਰ ਬਾਅਦ ਵਿੱਚ ਉਹਨਾਂ ਨੂੰ ਪਤਾ ਲੱਗਿਆ ਕਿ ਤਾਲਿਬਾਨੀਆਂ ਨੇ ਕਾਬੁਲ ਤੇ ਕਬਜ਼ਾ ਕਰ ਲਿਆ ਹੈ। ਇਸ ਤੋਂ ਬਾਅਦ ਉਹਨਾਂ ਨੂੰ ਗੁਰਦੁਆਰਾ ਸਾਹਿਬ ਵਿੱਚ ਸ਼ਰਣ ਲੈਣੀ ਪਈ। ਤਾਲਿਬਾਨੀਆਂ ਨੇ ਉਹਨਾਂ ਤੇ ਕੋਈ ਹਮਲਾ ਤਾਂ ਨਹੀਂ ਕੀਤਾ ਪਰ ਉਥੋਂ ਦੇ ਹਾਲਾਤ ਬਹੁਤ ਨਾਜ਼ੁਕ ਹੋ ਗਏ ਸਨ।

ਅਫ਼ਗਾਨਿਸਤਾਨ ਤੋਂ ਸਿੱਖ ਨੇ ਅੱਗੇ ਦੱਸਿਆ ਕਿ ਭਾਰਤ ਸਰਕਾਰ ਦੇ ਯਤਨਾਂ ਸਦਕਾ ਹੀ ਉਹ ਭਾਰਤ ਸਹੀ ਸਲਾਮਤ ਪੁੱਜੇ ਹਨ। ਉਹਨਾਂ ਦਾ ਲੱਖਾਂ ਦਾ ਨੁਕਸਾਨ ਹੋਇਆ ਹੈ ਪਰ ਇਸ ਦੇ ਨਾਲ ਹੀ ਉਸ ਮੁਲਕ ਨੇ ਉਹਨਾਂ ਨੂੰ ਬਹੁਤ ਕੁਝ ਦਿੱਤਾ ਹੈ। ਉਹਨਾਂ ਨੇ ਹਾਲਾਤ ਠੀਕ ਹੋਣ ਤੇ ਮੁੜ ਅਫ਼ਗਾਨਿਸਤਾਨ ਵਾਪਸ ਜਾਣ ਦੀ ਗੱਲ ਆਖੀ। ਉੱਥੇ ਹੀ ਅਮਰੀਕ ਸਿੰਘ ਪਿਤਾ ਨੇ ਦੱਸਿਆ ਕਿ ਉਹਨਾਂ ਨੇ ਭਾਰਤ ਆਉਣ ਦੀ ਉਮੀਦ ਹੀ ਛੱਡ ਦਿੱਤੀ ਸੀ ਤੇ ਉਹਨਾਂ ਨੇ ਆਪਣੇ ਪਰਿਵਾਰ ਨੂੰ ਵੀ ਕਹਿ ਦਿੱਤਾ ਸੀ ਕਿ ਉਹ ਹੁਣ ਸ਼ਾਇਦ ਹੀ ਭਾਰਤ ਆਉਣ ਪਰ ਕੇਂਦਰ ਸਰਕਾਰ ਉਹਨਾਂ ਨੂੰ ਭਾਰਤ ਸਹੀ ਸਲਾਮਤ ਲੈ ਆਈ ਹੈ।

ਇਸ ਦੇ ਲਈ ਉਹਨਾਂ ਨੇ ਕੇਂਦਰ ਸਰਕਾਰ ਦਾ ਧੰਨਵਾਦ ਵੀ ਕੀਤਾ। ਅਫਗਾਨਿਸਤਾਨ ’ਤੇ ਤਾਲਿਬਾਨ ਵੱਲੋਂ ਕਬਜ਼ਾ ਕੀਤੇ ਜਾਣ ਤੋਂ ਬਾਅਦ ਦੇਸ਼ ਵਿਚ ਹਾਲਾਤ ਦਹਿਸ਼ਤ ਵਾਲੇ ਬਣੇ ਹੋਏ ਹਨ। ਅਮਰੀਕੀ ਫੌਜ ਦੀ ਵਾਪਸੀ ਤੋਂ ਬਾਅਦ ਜੰਗ ਸ਼ੁਰੂ ਹੋਈ ਅਤੇ ਹੁਣ ਹਜ਼ਾਰਾਂ ਅਫਗਾਨ, ਜੋ ਆਪਣੇ ਘਰ ਛੱਡਣ ਦੇ ਦਰਦ ਦਾ ਸਾਹਮਣਾ ਕਰ ਰਹੇ ਹਨ। ਕੇਂਦਰ ਸਰਕਾਰ ਵੱਲੋਂ ਲਗਾਤਾਰ ਭਾਰਤ ਵਾਸੀਆਂ ਨੂੰ ਭਾਰਤ ਲਿਆਂਦਾ ਜਾ ਰਿਹਾ ਹੈ।

Click to comment

Leave a Reply

Your email address will not be published.

Most Popular

To Top