News

ਅਫ਼ਗਾਨਿਸਤਾਨ ’ਤੇ ਭਾਰਤ ਦਾ ਕੀ ਹੋਵੇਗਾ ਰੁਖ, ਭਾਰਤ ਸਰਕਾਰ ਨੇ ਸੱਦੀ ਸਰਬ ਪਾਰਟੀ ਬੈਠਕ

ਅਫ਼ਗਾਨਿਸਤਾਨ ਵਿੱਚ ਲਗਾਤਾਰ ਵਿਗੜਦੀ ਸਥਿਤੀ ਦੇ ਚਲਦੇ ਭਾਰਤ ਸਰਕਾਰ ਨੇ ਸਰਬ ਪਾਰਟੀ ਬੈਠਕ ਸੱਦੀ ਹੈ। ਭਾਰਤ ਸਰਕਾਰ ਨੇ 26 ਅਗਸਤ ਨੂੰ ਸਵੇਰੇ 11 ਵਜੇ ਸਰਬ ਪਾਰਟੀ ਬੈਠਕ ਸੱਦੀ ਹੈ ਜਿਸ ਵਿੱਚ ਅਫ਼ਗਾਨਿਸਤਾਨ ਦੇ ਮਸਲੇ ਤੇ ਚਰਚਾ ਕੀਤੀ ਜਾਵੇਗੀ। ਅਫ਼ਗਾਨਿਸਤਾਨ ਵਿੱਚ ਭਾਰਤ ਦਾ ਵੱਡਾ ਨਿਵੇਸ਼ ਰਿਹਾ ਹੈ ਅਤੇ ਉਹ ਇੱਕ ਰਣਨੀਤੀਕਾਰ ਸਾਥੀ ਹੈ।

ਭਾਰਤ ਵੱਲੋਂ ਅਜੇ ਤੱਕ ਤਾਲਿਬਾਨੀ ਸਾਸ਼ਨ ਆਉਣ ਤੇ ਕੋਈ ਅਧਿਕਾਰਿਕ ਬਿਆਨ ਜਾਰੀ ਨਹੀਂ ਕੀਤਾ ਗਿਆ ਬਲਕਿ ਉੱਥੇ ਫਸੇ ਭਾਰਤੀ ਨਾਗਰਿਕਾਂ ਨੂੰ ਉੱਥੋਂ ਕੱਢਣ ਤੇ ਫੋਕਸ ਕੀਤਾ ਜਾ ਰਿਹਾ ਹੈ। ਉੱਥੇ ਹੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇੱਕ ਟਵੀਟ ਵਿੱਚ ਲਿਖਿਆ ਕਿ, “ਅਫ਼ਗਾਨਿਸਤਾਨ ਦੇ ਘਟਨਾਕ੍ਰਮ ਦੇ ਮੱਦੇਨਜ਼ਰ, ਪੀਐਮ ਨਰਿੰਦਰ ਮੋਦੀ ਨੇ ਵਿਦੇਸ਼ ਮੰਤਰਾਲੇ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਸੰਸਦ ਦੇ ਦੋਵੇਂ ਸਦਨਾਂ ਵਿੱਚ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਸੂਚਿਤ ਕਰਨ।

ਦੱਸ ਦਈਏ ਕਿ ਅਫ਼ਗਾਨਿਸਤਾਨ ਤੋਂ ਕੱਢੇ ਗਏ 146 ਭਾਰਤੀ ਨਾਗਰਿਕ ਸੋਮਵਾਰ ਨੂੰ ਕਤਰ ਦੀ ਰਾਜਧਾਨੀ ਦੋਹਾਂ ਤੋਂ ਚਾਰ ਵੱਖ-ਵੱਖ ਜਹਾਜ਼ਾਂ ਰਾਹੀਂ ਭਾਰਤ ਪਹੁੰਚੇ। ਇਹਨਾਂ ਨਾਗਰਿਕਾਂ ਨੂੰ ਪਿਛਲੇ ਕੁਝ ਦਿਨਾਂ ਵਿੱਚ ਅਮਰੀਕਾ ਅਤੇ ਉੱਤਰੀ ਅਟਲਾਂਟਿਕ ਸੰਧੀ ਸੰਗਠਨ ਦੇ ਜਹਾਜ਼ਾਂ ਦੁਆਰਾ ਕਾਬੁਲ ਤੋਂ ਦੋਹਾਂ ਲਿਜਾਇਆ ਗਿਆ ਸੀ।

Click to comment

Leave a Reply

Your email address will not be published.

Most Popular

To Top